3.1 C
United Kingdom
Sunday, March 8, 2026

More

    ਕਰਫਿਊ ਦੌਰਾਨ ਜ਼ਿਲਾ ਬਰਨਾਲਾ ਵਿਚ ਫਿਲਹਾਲ ਕੋਈ ਨਵੀਂ ਛੋਟ ਨਹੀਂ: ਜ਼ਿਲਾ ਮੈਜਿਸਟ੍ਰੇਟ

    • ਜ਼ਰੂਰੀ ਵਸਤਾਂ ਦੀ ਸਪਲਾਈ ਉਸੇ ਤਰਾਂ ਰਹੇਗੀ ਜਾਰੀ
    • ਹਾਲਾਤ ਦੇ ਮੱਦੇਨਜ਼ਰ ਕਿਸੇ ਵੀ ਸੋਧ ’ਤੇ ਕੀਤਾ ਜਾਵੇਗਾ ਸੂਚਿਤ
      ਬਰਨਾਲਾ ( ਰਾਜਿੰਦਰ ਵਰਮਾ )
      ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਿਲਾ ਬਰਨਾਲਾ ਵਿਚ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਜ਼ਿਲੇ ਵਿਚ ਹਾਲ ਦੀ ਘੜੀ ਕੋਈ ਨਵੀਂ ਢਿੱਲ ਨਹੀਂ ਦਿੱਤੀ ਗਈ ਹੈ। ਇਹ ਜਾਣਕਾਰੀ ਜ਼ਿਲਾ ਮੈਜਿਸਟ੍ਰੇਟ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦਿੱਤੀ ਹੈ। ਉਨਾਂ ਨੇ ਕਿਹਾ ਹੈ ਕਿ ਸਥਾਨਕ ਹਲਾਤਾਂ ਦੀ ਸਮੀਖਿਆ ਤੋਂ ਬਾਅਦ ਇਸ ਸਬੰਧੀ ਯੋਗ ਫੈਸਲਾ ਕੀਤਾ ਜਾਵੇਗਾ, ਪਰ ਫਿਲਹਾਲ ਜਿਹੜੀਆਂ ਬੰਦਸ਼ਾਂ ਪਹਿਲਾਂ ਤੋਂ ਚੱਲ ਰਹੀਆਂ ਹਨ, ਉਹ ਉਸੇ ਤਰਾਂ ਲਾਗੂ ਰਹਿਣਗੀਆਂ। ਉਨਾਂ ਕਿਹਾ ਕਿ ਜ਼ਰੂਰੀ ਵਸਤਾਂ ਦੀ ਸਪਲਾਈ ਉਸੇ ਤਰਾਂ ਹੀ ਜਾਰੀ ਰਹੇਗੀ ਅਤੇ ਹੁਕਮਾਂ ਵਿਚ ਕਿਸੇ ਵੀ ਤਰਾਂ ਦੀਆਂ ਸੋਧਾਂ ’ਤੇ ਸੂਚਿਤ ਕਰ ਦਿੱਤਾ ਜਾਵੇਗਾ।
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!