ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਗਲਾਸਗੋ ਦੇ ਗੁਰੂ ਨਾਨਕ ਸਿੱਖ ਟੈਂਪਲ ਵਿਖੇ ਧਾਰਮਿਕ ਗਤੀਵਿਧੀਆਂ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਵਧੀਆ ਪ੍ਰਬੰਧਾਂ ਹੇਠ ਨੇਪਰੇ ਚੜ੍ਹ ਰਹੀਆਂ ਹਨ। ਹਫਤਾਵਾਰੀ ਸਮਾਗਮਾਂ ਦੇ ਨਾਲ ਨਾਲ ਬੀਤੇ ਦਿਨ ਅੰਮ੍ਰਿਤ ਵੇਲੇ ਦੇ ਦੀਵਾਨ ਵੀ ਸਜਾਏ ਗਏ। ਜਿਸ ਦੌਰਾਨ ਸਵੇਰੇ ਪੰਜ ਵਜੇ ਤੋਂ ਸਿਮਰਨ, ਨਿੱਤਨੇਮ ਦੇ ਨਾਲ ਨਾਲ ਭਾਈ ਜਸਦੀਪ ਸਿੰਘ ਵੱਲੋਂ ਆਨੰਦ ਸਾਹਿਬ ਦੀ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਦੀਵਾਨ ਦੀ ਸਮਾਪਤੀ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਸੰਗਤ ਦਾ ਹਾਰਦਿਕ ਧੰਨਵਾਦ ਕੀਤਾ ਗਿਆ।