ਮੋਗਾ, ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰਾ)

ਜਦੋਂ ਕਿ ਸਾਰੇ ਸੰਸਾਰ ਨੂੰ ਕਰੋਨਾ ਵਾਇਰਸ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ । ਬਹੁਤ ਸਾਰੇ ਦੇਸ਼ ਲੌਕਡੋਨ ਕੀਤੇ ਗਏ ਹਨ। ਤਾਂ ਜੋ ਇਸ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਨੂੰ ਰੋਕਿਆ ਜਾ ਸਕੇ। ਇਸ ਤਰ੍ਹਾਂ ਕਰਨ ਨਾਲ ਕਰੋੜਾਂ ਲੋਕਾਂ ਦਾ ਕੰਮ ਕਾਰ ਰੁਕ ਗਿਆ ਹੈ। ਆਮਦਨ ਦੇ ਸਾਧਨ ਬੰਦ ਹੋ ਗਏ ਹਨ। ਇਸ ਹਲਾਤ ਨਾਲ ਨਜਿੱਠਣ ਲਈ ਜਿਥੇ ਸਰਕਾਰੀ ਮਸ਼ੀਨਰੀ ਜਦੋ ਜਹਿਦ ਕਰ ਰਹੀ ਹੈ ਉਥੇ ਹੀ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵੀ ਵਿਅਕਤੀਆਂ ਵੱਲੋਂ ਵੀ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਰੋਲ ਨਿਭਾਇਆ ਜਾ ਰਿਹਾ ਹੈ। ਇਸ ਤਰ੍ਹਾਂ ਹੀ ਅੱਜ ਬੱਧਨੀ ਖੁਰਦ ਜ਼ਿਲ੍ਹਾ ਮੋਗਾ ਵਿਖੇ ਵੀ ਉੱਘੇ ਸਮਾਜ ਸੇਵੀ ਰਿਟ: ਸੂਬੇਦਾਰ ਨਿਰਮਲ ਸਿੰਘ ਧਾਲੀਵਾਲ (ਧਾਲੀਵਾਲ ਜਰਨਲ ਸਟੋਰ ) ਵਾਲਿਆਂ ਵੱਲੋਂ 40 ਪਰਿਵਾਰਾਂ ਨੂੰ ਰਾਸ਼ਨ ਕਿਟਾਂ ਵੰਡੀਆਂ ਗਈਆਂ ਇਸ ਮੌਕੇ ਐੱਸ ਐੱਚ ਓ ਨਵਪ੍ਰੀਤ ਸਿੰਘ ਥਾਣਾ ਬੱਧਨੀ ਕਲਾਂ ਨੇ ਜਿਥੇ ਲੋੜਵੰਦ ਲੋਕਾਂ ਰਾਸ਼ਨ ਕਿਟਾਂ ਵੰਡਣ ਦੀ ਸ਼ੂਰੁਆਤ ਕੀਤੀ ਉਥੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਾਂ ਸਾਰਿਆਂ ਨੂੰ ਇਹਨਾਂ ਹਾਲਤਾਂ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤਾਂ ਜੋ ਆਪਾਂ ਆਪ ਆਪਣੇ ਕਰੀਬੀ ਲੋਕਾਂ ਨੂੰ ਇਸ ਵਾਇਰਸ ਤੋਂ ਬਾਅਦ ਸਕੀਏ ਉਹਨਾਂ ਅੱਗੇ ਕਿਹਾ ਕਿ ਇਹੋ ਸਮਾਂ ਹੈ ਜਦੋਂ ਆਪਾਂ ਇਸ ਟਾਇਮ ਇਕ ਦੂਜੇ ਦਾ ਸਾਥ ਦੇ ਕਿ ਇਕ ਚੰਗੇ ਸ਼ਹਿਰੀ ਹੋਣ ਦਾ ਸਬੂਤ ਦੇ ਸਕੀਏ। ਇਸ ਮੌਕੇ ਸਰਪੰਚ ਕੁਲਵੰਤ ਸਿੰਘ ਨੇ ਜਿਥੇ ਐੱਸ ਐੱਚ ਓ ਨਵਪ੍ਰੀਤ ਸਿੰਘ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ ਉਥੇ ਹੀ ਦਾਨੀ ਪ੍ਰੀਵਾਰ ਦਾ ਵੀ ਧੰਨਵਾਦ ਕਰਦੇ ਹੋਏ ਕਿਹਾ ਕਿ ਇਹੋ ਜਿਹਾ ਉਪਰਾਲਾ ਹਰ ਉਸ ਪਰਵਾਰ ਨੂੰ ਕਰਨਾ ਚਾਹੀਦਾ ਜ਼ੋ ਜਿੰਨੀ ਹੈਸੀਅਤ ਰੱਖਦਾ ਹੈ। ਤਾਂ ਜੋ ਕੋਈ ਪ੍ਰੀਵਾਰ ਜਾਂ ਉਸ ਦੇ ਜੀਅ ਨੂੰ ਭੁੱਖੇ ਨਾ ਰਹਿਣਾ ਪਵੇ। ਇਸ ਮੌਕੇ ਦਵਿੰਦਰ ਸਿੰਘ ਪੰਚ , ਬਿੱਕਰ ਸਿੰਘ ਪੰਚ, ਜੱਗਰ ਸਿੰਘ ਪੰਚ, ਕਾਮਰੇਡ ਬਲਰਾਜ ਸਿੰਘ, ਗੁਰਦੀਪ ਸਿੰਘ ਜ਼ੈਲਦਾਰ, ਐਡਵੋਕੇਟ ਸਤਨਾਮ ਸਿੰਘ, ਦਵਿੰਦਰ ਸਿੰਘ ਸੀ ਓ ,ਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸਤਨਾਮ ਸਿੰਘ ਅਸਟ੍ਰੇਲੀਆ, ਕੁਲਵੰਤ ਸਿੰਘ ਬਾਬੇ ਕੇ, ਜਸਵਿੰਦਰ ਸਿੰਘ , ਸਾਬਕਾ ਪੰਚ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਗੁਰਤਾ , ਜਗਦੀਪ ਸਿੰਘ ਦੀਪੂ ਆਦਿ ਹਾਜ਼ਰ ਸਨ।