ਨਿਹਾਲ ਸਿੰਘ ਵਾਲਾ (ਨਿਰਭੈ ਸਿੰਘ ‘ਦਾਰਾ ਭਾਗੀਕੇ’)

ਦੇਸ ਦੇ ਲੀਡਰਾਂ ਵੱਲੋਂ ਜਿੱਥੇ ਮੁਸਲਿਮ ਭਾਈਚਾਰੇ ਨੂੰ ਬਦਨਾਮ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ, ਉੱਥੇ ਮੁਸਲਿਮ ਭਾਈਚਾਰੇ ਵੱਲੋਂ ਨਿਹਾਲ ਸਿੰਘ ਵਾਲਾ ਦੀ ਮਸਜਿਦ ਦੇ ਵੱਡੇ ਹਾਲ ਨੂੰ ਕਰੋਨਾਂ ਵਾਇਰਸ ਦੇ ਮਰੀਜਾਂ ਨੂੰ ਆਇਸੋਲੇਟ ਕਰਨ ਲਈ ਇੱਕ ਵਾਰਡ ਦੇ ਰੂਪ ਵਿੱਚ ਹਰ ਮੈਡੀਕਲ ਸਹੂਲਤ ਅਤੇ ਡਾਕਟਰਾਂ ਦੀ ਟੀਮ ਨਾਲ ਲੈਸ ਕਰਦਿਆਂ ਤਿਆਰ ਕਰਕੇ ਨਿਹਾਲ ਸਿੰਘ ਵਾਲਾ ਪੁਲਿਸ ਨੂੰ ਸੌਪਿਆਂ ਗਿਆ। ਜਿੱਥੇ ਧਾਰਮਿਕ ਭੇਦਭਾਵ ਨੂੰ ਪਾਸੇ ਰੱਖਦਿਆਂ ਹਰ ਪੀੜਤ ਮਨੁੱਖ ਦੀ ਦੇਖਭਾਲ ਕੀਤੀ ਜਾਵੇਗੀ। ਇਸ ਸਮੇਂ ਗੱਲਬਾਤ ਕਰਦਿਆਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਤਰਕਸ਼ੀਲ ਆਗੂ ਡਾ.ਗੁਰਮੇਲ ਸਿੰਘ ਮਾਛੀਕੇ, ਰਣਜੀਤ ਕੁਮਾਰ ਨੇ ਕਿਹਾ ਕਿ “ਅੱਜ ਮੁਸਲਿਮ ਭਾਈਚਾਰੇ ਵੱਲੋਂ ਦਿੱਤੇ ਗਏ ਪਿਆਰ ਸਤਿਕਾਰ ਦੇ ਸਦਾ ਰਿਣੀ ਰਹਾਗੇ। ਆਉ ਸਿਆਸੀ ਪਾਰਟੀਆਂ ਦੇ ਮੱਕੜ ਜਾਲ ਨੂੰ ਤੋੜਦੇ ਹੋਏ ਮਨੁੱਖਤਾ ਦੀ ਸਾਝ ਨੂੰ ਮਜਬੂਤ ਕਰੀਏ।”