15.8 C
United Kingdom
Tuesday, May 6, 2025

More

    ਪੰਜਾਬੀ ਸੰਗੀਤ ਅਖਾੜਿਆਂ ਦੀ ਰਾਣੀ ਗਾਇਕਾ- ਅੰਮ੍ਰਿਤਾ ਵਿਰਕ

    ਜਲੰਧਰ/ ਹੁਸ਼ਿਆਰਪੁਰ ,(ਕੁਲਦੀਪ ਚੁੰਬਰ)-
    ਅੱਜ ਪੰਜਾਬੀ ਸੰਗੀਤ ਜਗਤ ਦੀ ਵਿਸ਼ਵ ਪ੍ਰਸਿੱਧ ਮਾਣਮੱਤੇ ਅਤੇ ਗੌਰਵਮਈ ਕਿਤਾਬਾਂ ਦੇ ਨਾਲ ਸਰੋਤਿਆਂ ਅਤੇ ਦਰਸ਼ਕਾਂ ਵਲੋਂ ਨਿਵਾਜ਼ੀ ਹੋਈ ਲੋਕ ਗਾਇਕਾਂ ਸਤਿਕਾਰਯੋਗ ਬੀਬਾ ਅੰਮ੍ਰਿਤਾ ਵਿਰਕ ਜੀ ਦਾ ਜਨਮਦਿਨ ਹੈ । ਉਹ ਅੱਜ ਦੇ ਦਿਨ ਸੰਨ 1974 ਨੂੰ ਦੁਆਬੇ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਵਿਰਕ ਵਿਚ ਪੈਦਾ ਹੋਏ ਹਨ । ਇਸ ਗਾਇਕਾ ਨੇ ਬਚਪਨ ਤੋਂ ਹੀ ਸੰਗੀਤ ਦੇ ਨਾਲ ਅਥਾਹ ਪਿਆਰ ਕੀਤਾ ਹੈ । ਪੰਜਾਬੀ ਸੰਗੀਤ ਜਗਤ ਵਿਚ ਇਸ ਮਾਣਮੱਤੀ ਗਾਇਕਾ ਨੂੰ ਅਖਾੜਿਆਂ ਦੀ ਰਾਣੀ ਕਹਿ ਕੇ ਸਤਿਕਾਰ ਸਹਿਤ ਨਿਵਾਜਿਆ ਗਿਆ ਹੈ । ਇਸ ਹਰਮਨ ਪਿਆਰੀ ਸੁਰੀਲੀ ਗਾਇਕਾ ਨੇ ਆਪਣੀ ਗਾਇਕੀ ਦੇ ਨਾਲ ਸਭਿਆਚਾਰਕ ਮਿਆਰੇ ਗੀਤਾਂ ਦੇ ਨਾਲ ਨਾਲ ਧਾਰਮਿਕ ਖੇਤਰ ਵਿੱਚ ਵੀ ਆਪਣੀ ਵਡਮੁਲੀ ਸ਼ਰਧਾ ਨਾਲ ਹਾਜ਼ਰੀ ਲਗਵਾਈ ਹੈ । ਮੇਲਿਆਂ ਵਿਚ ਦਮਦਾਰ ਗਾਇਕੀ ਨੂੰ ਸਰੋਤਿਆਂ ਅਤੇ ਦਰਸ਼ਕਾਂ ਦੇ ਰੂਬਰੂ ਅਖਾੜੇ ਦੌਰਾਨ ਹੇਕ ਲਾ ਕੇ ਕੲੀ ਸੁਰਾਂ ਦੇ ਦੀਵਾਨਿਆਂ ਨੂੰ ਸੋਚਾਂ ਵਿਚ ਪਾ ਦਿੰਦੀ ਹੈ । ਸੰਨ 1997 ਵਿਚ ਕੈਸਟ ” ਕਲੀ ਬਹਿ ਕੇ ਰੋ ਲੈਨੀ ਆ ” ਆਪਣੀ ਵਿਲੱਖਣ ਪਛਾਣ ਬਣਾ ਕੇ ਸਫ਼ਲ ਰਹੀ ਹੈ । ਇਸ ਕੈਸਟ ਦੀ ਵਡੇਰੀ ਕਾਮਯਾਬੀ ਤੋਂ ਬਾਅਦ , ਇਸ ਹਰਦਿੱਲ ਅਜ਼ੀਜ਼ ਗਾਇਕਾ ਨੇ ਅਰਸ਼ ਤੇ ਬੁਲੰਦੀਆਂ ਨੂੰ ਛੂਹ ਲਿਆ ਹੈ । ਅਜਿਹਾ ਵਕਤ ਵੀ ਆਇਆ ਕਿ ਇਸ ਦੀ ਪ੍ਰੋਗਰਾਮਾਂ ਦੀ ਬੁਕਿੰਗ ਮਹਿਨੇ ਵਿੱਚ ਚਾਲੀ ਦੇ ਕਰੀਬ ਵਧ ਗਈ ਸੀ । ਇਸ ਹੋਣਹਾਰ ਸੁਰੀਲੀ ਗਾਇਕਾ ਨੇ ਅੱਧੇ ਸੈਂਕੜੇ ਤੋਂ ਵੱਧ ਕੈਸਟਾਂ , ਸੀਡੀਆਂ ਅਤੇ ਡੀ ਵੀ ਡੀਜ਼ ਸਭਿਆਚਾਰ ਅਤੇ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਪਾਈਆ ਹਨ । ਸਤਿਕਾਰਯੋਗ ਬੀਬਾ ਅੰਮ੍ਰਿਤਾ ਵਿਰਕ ਜੀ ਨੇ ਹੁਣ ਤੱਕ ਚਾਰ ਸੈਂਕੜੇ ਤੋਂ ਵੱਧ ਗੀਤਾਂ ਨੂੰ ਪੰਜਾਬੀ ਸੰਗੀਤ ਉਦਯੋਗ ਵਿੱਚ ਯੋਗਦਾਨ ਪਾਇਆ ਹੈ । ਅੱਜ ਕਲ ਉਹ ਦੁਸਰੀ ਦੁਨੀਆਂ ਦਾ ਮਿੰਨੀ ਪੰਜਾਬ ( ਕਨੇਡਾ ) ਵਿਚ ਆਪਣੇ ਪ੍ਰੀਵਾਰ ਸਮੇਤ ਰਹਿ ਰਹੇ ਹਨ । ਉਥੇ ਵੀ ਵਤਨ ਦੀ ਮਿੱਟੀ ਦੀ ਖੁਸ਼ਬੂ ਸੰਗੀਤ ਰਾਹੀਂ ਵੰਡਦੇ ਹਨ । ਮੈ ਇਸ ਸੂਝਵਾਨ ਬੁੱਧੀਜੀਵੀ ਵਿਦਵਾਨ ਦੂਰਦਰਸ਼ੀ ਸ਼ਖ਼ਸੀਅਤ ਨੂੰ ਅੱਜ ਉਹਨਾਂ ਦੇ ਜਨਮ ਦਿਨ ਤੇ ਵਿਸ਼ੇਸ਼ ਤੌਰ ਤੇ ਸਤਿਕਾਰ ਸਹਿਤ ਵਧਾਈਆਂ ਦਿੰਦਾ ਹਾਂ । ਇਸ ਦੇ ਨਾਲ ਹੀ ਸਾਰੇ ਪ੍ਰੀਵਾਰ ਸਮੇਤ ਦੇਸ਼ ਵਿਦੇਸ਼ ਦੇ ਅਣਗਿਣਤ ਸਰੋਤਿਆਂ,ਦਰਸ਼ਕਾਂ, ਪ੍ਰਸ਼ੰਸਕਾਂ ਅਤੇ ਉਪਾਸ਼ਕਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਦਿੰਦਾ ਹੋਇਆ । ਪਰਮਾਤਮਾ ਪਾਸ ਪ੍ਰਾਰਥਨਾ ਕਰਦਾ ਹਾਂ ਕਿ ਇਸ ਸੁਰੀਲੀ ਪੰਜਾਬਣ ਲੋਕ ਗਾਇਕਾ ਨੂੰ ਹਮੇਸ਼ਾ ਸਿਹਤਮੰਦ , ਰਾਜ਼ੀ ਖੁਸ਼ੀ ਅਤੇ ਤਰੱਕੀਆਂ ਬਖਸ਼ੇ ।
    ਧੰਨਵਾਦ ਸ਼ਬਦ ਚਿੱਤਰ
    ਸਤਿਕਾਰਯੋਗ ਸ੍ਰੀ ਸੁਰਿੰਦਰ ਸੇਠੀ ਲੁਧਿਆਣਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!