
ਹੁਸ਼ਿਆਰਪੁਰ /ਸ਼ਾਮ ਚੁਰਾਸੀ, (ਕੁਲਦੀਪ ਚੁੰਬਰ)-
ਪੰਜਾਬੀ ਗਾਇਕੀ ਦੇ ਨੀਲੇ ਅੰਬਰ ਵਿੱਚ ਨਿੱਤ ਦਿਨ ਨਵੇਂ ਨਵੇਂ ਸੰਗੀਤਕ ਸਿਤਾਰੇ ਟਿਮਟਮਾਉਂਦੇ ਹਨ l ਇਨ੍ਹਾਂ ਟਿਮਟਿਮਾਉਂਦੇ ਤਾਰਿਆਂ ਵਿਚ ਇਕ ਨਵਾਂ ਚਮਕਦਾ ਤਾਰਾ ਬਣ ਰਹੀ ਹੈ, ਉੱਭਰਦੀ ਗਾਇਕਾ ਮਿਸ ਸੋਨੀਆ l ਮਿਸ ਸੋਨੀਆ ਨੇ ਆਪਣਾ ਪਹਿਲਾ ਪੰਜਾਬੀ ਟਰੈਕ “ਹੀਥਰੋ” ਟਾਈਟਲ ਜੀ ਸਟਾਰ ਕੰਪਨੀ ਦੇ ਲੈਵਲ ਹੇਠ ਲਾਂਚ ਕੀਤਾ ਹੈ l ਇਸ ਟਰੈਕ ਦੇ ਫੀਚਰਿੰਗ ਜੱਗੀ ਖਰੋੜ ਹਨ l ਇਸ ਸਬੰਧੀ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਟਰੈਕ ਨੂੰ ਸੰਗੀਤਕ ਧੁੰਨਾਂ ਪ੍ਰਸਿੱਧ ਸੰਗੀਤਕਾਰ ਜੱਸੀ ਬ੍ਰਦਰਜ਼ ਨੇ ਪ੍ਰਦਾਨ ਕਰਵਾਈਆਂ ਹਨ l ਇਸ ਟਰੈਕ ਹੀਥਰੋ ਦੇ ਬਾਕਮਾਲ ਬੋਲਾਂ ਨੂੰ ਗੀਤਕਾਰ ਜਿੰਦਰ ਖਾਨਪੁਰੀ ਨੇ ਕਲਮਬੱਧ ਕੀਤਾ ਹੈ l ਇਸ ਦਾ ਸ਼ਾਨਦਾਰ ਵੀਡੀਓ ਆਰ ਦੀਪ ਵਲੋਂ ਫ਼ਿਲਮਾਇਆ ਗਿਆ ਹੈ ਜੋ ਵੱਖ ਵੱਖ ਚੈਨਲਾਂ ਤੇ ਸੋਸ਼ਲ ਮੀਡੀਏ ਰਾਹੀਂ ਸਰੋਤਿਆਂ ਦੀ ਵਿੱਚ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ l ਭਾਵੇਂ ਗਾਇਕਾ ਸੋਨੀਆ ਦਾ ਇਹ ਪਹਿਲਾ ਪੰਜਾਬੀ ਟਰੈਕ ਹੈ ਪਰ ਇਸ ਤੋਂ ਪਹਿਲਾਂ ਉਸ ਵਲੋਂ ਕਈ ਧਾਰਮਿਕ ਟਰੈਕ ਮਾਰਕੀਟਿ ਵਿੱਚ ਲਾਂਚ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦੇ ਕੇ ਨਿਵਾਜਿਆ ਹੈ l ਗਾਇਕਾ ਸੋਨੀਆ ਦਾ ਇਹ ਟਰੈਕ “ਹੀਥਰੋ “ਉਸਨੂੰ ਕਾਮਯਾਬੀ ਦੀ ਮੰਜ਼ਿਲ ਵੱਲ ਪਹੁੰਚਾਵੇਗਾ l ਸਾਡੀ ਇਹੀ ਦਿਲੀ ਦੁਆ ਹੈ ਕਿ ਗਾਇਕਾ ਸੋਨੀਆ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਪੰਜਾਬੀ ਸੰਗੀਤ ਜਗਤ ਵਿੱਚ ਕਰੇ l ਆਮੀਨ !
