4.6 C
United Kingdom
Sunday, April 20, 2025

More

    ਮਰਹੂਮ ਲੋਕ ਗਾਇਕ ਬਲਬੀਰ ਤੱਖੀ ਨੂੰ ਸਭਿਆਚਾਰਕ, ਸਮਾਜਿਕ ਤੇ ਰਾਜਨੀਤਿਕ ਆਗੂਆਂ ਵਲੋਂ ਸ਼ਰਧਾਂਜਲੀਆਂ ਅਰਪਿਤ

    ਹੁਸ਼ਿਆਰਪੁਰ/ਚੱਬੇਵਾਲ, (ਕੁਲਦੀਪ ਚੁੰਬਰ )-
    ‘ਹਾਲੇ ਰੱਜ ਰੱਜ ਗੱਲਾਂ ਕੀਤੀਆਂ ਨਾ,ਪ੍ਰਦੇਸੀ ਤੁਰ ਚੱਲਿਆ’ ਵਰਗਾ ਸੁਪਰ ਹਿੱਟ ਗੀਤ ਗਾਉਣ ਵਾਲੇ ਲੋਕ ਗਾਇਕ ਬਲਬੀਰ ਤੱਖੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲ਼ੀ ਸਮਾਗਮ ਪਿੰਡ ਘੂਕਰੋਵਾਲ ਨੇੜੇ ਚੱਬੇਵਾਲ ਵਿਖ਼ੇ ਕਰਵਾਇਆ ਗਿਆ, ਜਿੱਥੇ ਵੱਖ ਵੱਖ ਗਾਇਕਾਂ, ਗੀਤਕਾਰਾਂ, ਰੰਗਕਰਮੀਆਂ ਅਤੇ ਹੋਰ ਕਈ ਸਮਾਜਿਕ, ਰਾਜਨੀਤਿਕ ਵਰਗਾਂ ਦੇ ਲੋਕਾਂ ਵਲੋਂ ਲੋਕ ਗਾਇਕ ਬਲਬੀਰ ਤੱਖੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ l
    ਇਸ ਤੋਂ ਪਹਿਲਾਂ ਰੱਬੀ ਬਾਣੀ ਦੇ ਭੋਗ ਪਾਏ ਗਏ ਅਤੇ ਵੈਰਾਗਮਈ ਕੀਰਤਨ ਬਾਣੀ ਦਾ ਜਾਪ ਕੀਤਾ ਗਿਆ l
    ਇਸ ਮੌਕੇ ਮਰਹੂਮ ਗਾਇਕ ਬਲਵੀਰ ਤੱਖੀ ਜੀ ਨੂੰ ਲੋਕ ਗਾਇਕ ਸੁਰਿੰਦਰ ਲਾਡੀ, ਕੁਲਵਿੰਦਰ ਕਿੰਦਾ, ਬਹੁਰੰਗ ਕਲਾ ਮੰਚ ਦੇ ਸੰਚਾਲਕ ਨਾਟਕਕਾਰ ਅਸ਼ੋਕਪੁਰੀ, ਤਾਜ ਨਗੀਨਾ, ਸੋਹਣ ਸ਼ੰਕਰ, ਕੁਲਦੀਪ ਚੁੰਬਰ, ਸਰਬਜੀਤ ਸਰਬ, ਰਾਮ ਕਠਾਰ, ਪ੍ਰਮੋਟਰ ਰਾਮ ਭੋਗਪੁਰੀਆ ਯੂਐਸਏ, ਗਾਇਕ ਪਲਵਿੰਦਰ ਚੀਮਾ, ਗਾਇਕ ਤਰਸੇਮ ਦੀਵਾਨਾ, ਰਾਜੂ ਸ਼ਾਹ ਮਸਤਾਨਾ, ਏਐੱਸਆਈ ਚਰਨਜੀਤ ਸਿੰਘ ਜੱਲੋਵਾਲ, ਦਿਨੇਸ਼ ਦੀਪ ਐਂਕਰ ਸ਼ਾਮਚੁਰਾਸੀ, ਸੰਗੀਤਕਾਰ ਅਸ਼ੋਕ ਸ਼ਰਮਾ, ਓਪਨ ਪੰਜਾਬੀ ਤੋਂ ਮੈਨੇਜਰ ਰਾਜ ਜੀ, ਅਸਲਮ ਅਲੀ , ਰਾਮ ਮੌਜੀ , ਸੁਖਵਿੰਦਰ ਰਾਣਾ , ਕੁਲਦੀਪ ਮਾਹੀ , ਫਿਲਮਸਾਜ ਨਰੇਸ਼ ਐਸ ਗਰਗ , ਕੁਲਦੀਪ ਮਾਹੀ , ਰਾਜੂ ਬਾਬਾ, ਸ਼ਹਿਜ਼ਾਦਾ ਸੁਖਦੇਵ, ਮੇਜਰ ਨਸਰਾਂ ਵਾਲਾ ਗੀਤਕਾਰ, ਕੇ ਐਸ ਸੰਧੂ, ਮਦਨ ਆਨੰਦ, ਅਵਤਾਰ ਸਿੰਘ ਲੰਗੇਰੀ, ਠੇਕੇਦਾਰ ਕੁਲਦੀਪ ਸਿੰਘ, ਰਾਜੂ ਸਿੰਗਪੁਰੀਆ, ਗੱਗੂ, ਮਨੋਹਰ, ਮਿੰਟੂ, ਦਾਰਾ ਸਾਊਂਡ, ਚਿਰੰਜੀ ਲਾਲ ਬਿਹਾਲਾ, ਰਾਕੇਸ਼ ਭੱਲਾ , ਰਾਜਨ ਸੈਣੀ, ਮਿਸਟਰ ਵਿਸ਼ਾਲ, ਪਵਨ ਜਿੰਦਲ, ਦੀਪਾ ਅਰਸ਼ੀ, ਹੈਰੀ ਬੱਲ, ਹਰਜੀਤ ਸਿੰਘ ਮਠਾੜੂ, ਰਵੀ, ਰਿੰਕੂ ਤੇ ਰਾਜੂ ਨੇ ਸ਼ਰਧਾ ਦੇ ਫੁੱਲ ਵਿਛੜੀ ਰੂਹ ਨੂੰ ਅਰਪਿਤ ਕੀਤੇ l ਇਸ ਤੋਂ ਪਹਿਲਾਂ ਡਾ. ਰਾਜ ਕੁਮਾਰ ਐਮ ਐਲ ਏ ਹਲਕਾ ਚੱਬੇਵਾਲ ਨੇ ਵੀ ਇੱਕ ਦਿਨ ਪਹਿਲਾਂ ਆਕੇ ਪਰਿਵਾਰ ਨਾਲ ਸ਼੍ਰੀ ਤੱਖੀ ਦੇ ਤੁਰ ਜਾਣ ਦਾ ਗਹਿਰਾ ਅਫ਼ਸੋਸ ਪਰਿਵਾਰ ਨਾਲ ਕੀਤਾ l ਸਟੇਜ ਦੀ ਕਾਰਵਾਈ ਜਸਵੀਰ ਸ਼ੀਰਾ ਜੰਡੋਲੀ ਨੇ ਨਿਭਾਈ l ਬਲਬੀਰ ਤੱਖੀ ਆਪਣੇ ਪਿੱਛੇ ਆਪਣੀ ਪਤਨੀ, ਬੇਟਾ ਪ੍ਰਤੀਕ, ਤਿੰਨ ਭਰਾ ਇੱਕ ਭੈਣ ਅਤੇ ਮਾਂ ਸ਼੍ਰੀਮਤੀ ਕ੍ਰਿਸ਼ਨਾ ਦੇਵੀ ਸਾਬਕਾ ਸਰਪੰਚ ਛੱਡ ਤੁਰਿਆ l ਓਹਨਾਂ ਦੇ ਪਿਤਾ ਸ਼੍ਰੀ ਮੋਹਣ ਲਾਲ ਜੀ ਵੀ ਕਰੀਬ 5 ਮਹੀਨੇ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ l

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!