ਪਟਿਆਲਾ (ਪੰਜ ਦਰਿਆ ਬਿਊਰੋ)

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਾਗਦੇ ਰਹੋ ਕਲੱਬ ਪਟਿਆਲਾ ਨੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ,ਅਤੇ ਜੁਗਨੀ ਗਰੁੱਪ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਖੰਨਾ ਹਸਪਤਾਲ ਦੇਵੀਗੜ੍ਹ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਪਰਵਿੰਦਰ ਸਿੰਘ ਰੋਹੜ ਜੰਗੀਰ ਅਤੇ ਜਰਨੈਲ ਗਿਰ ਨੇ ਖੂਨਦਾਨ ਕਰਕੇ ਕੀਤਾ।ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਡਾ:ਯਸ਼ਪਾਲ ਸਿੰਘ ਖੰਨਾ ਨੇ ਸਿਰਕਤ ਕਰਦਿਆ ਆਖਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਨੂੰ ਖੂਨਦਾਨ ਕੈਂਪ ਵੱਡੇ ਪੱਧਰ ਲਗਾਉਣੇ ਚਾਹੀਦੇ ਹਨ,ਤਾਂ ਜੋ ਬਲੱਡ ਬੈਂਕਾਂ ਵਿੱਚ ਆ ਰਹੀਆਂ ਖੂਨ ਦੀਆਂ ਕਮੀਆਂ ਨੂੰ ਪੂਰਾ ਕੀਤਾ ਜਾ ਸਕੇ।ਆਕਸੀਜਨ ਤਾਂ ਅਸੀਂ ਪਲਾਂਟਾਂ ਵਿੱਚ ਤਿਆਰ ਕਰ ਸਕਦੇ ਹਾਂ,ਪਰ ਖੂਨ ਨੂੰ ਅਸੀਂ ਬਨਾਉਟੀ ਢੰਗ ਨਾਲ ਤਿਆਰ ਨਹੀਂ ਕਰ ਸਕਦੇ ਹਾਂ,ਖੂਨ ਤਾਂ ਇਨਸਾਨੀ ਸਰੀਰ ਦੇ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ। ਜਾਗਦੇ ਰਹੋ ਕਲੱਬ ਪਟਿਆਲਾ ਲਗਾਤਾਰ ਖੂਨਦਾਨ ਕੈਂਪ ਲਗਾ ਕੇ ਜਰੂਰਤਮੰਦ ਮਰੀਜਾਂ ਦੀ ਮੱਦਦ ਕਰ ਰਿਹਾ ਹੈ,ਜੋ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਆਖਿਆ ਕਿ ਕਲੱਬ ਦੀਆਂ ਐਮਰਜੈਂਸੀ ਸੇਵਾਵਾਂ ਲਗਾਤਾਰ ਜਾਰੀ ਹਨ,ਜਿਥੇ ਐਮਰਜੈਂਸੀ ਮਰੀਜਾਂ ਖੂਨ ਦੀ ਲੋੜ ਪਵੇ,ਉਹ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ,ਅਸੀਂ ਉਹਨਾ ਨਾਲ ਹਰ ਸਮੇਂ ਨਾਲ ਖੜੇ ਹਾਂ। ਪੀ.ਜੀ.ਆਈ.ਚੰਡੀਗੜ੍ਹ ਵਿਖੇ ਮਰੀਜ ਮਿੱਠੂ ਲਾਲ ਜਿਸ ਦੀ ਆਟਾ ਚੱਕੀ ਵਿੱਚ ਆਉਣ ਨਾਲ ਲੱਤ ਕੱਟੀ ਗਈ ਸੀ,ਉਸ ਨੂੰ ਐਮਰਜੈਂਸੀ ਵਿੱਚ ਤਿੰਨ ਯੂਨਿਟਾਂ ਬਲੱਡ ਅਰੈਜ ਕੀਤੀਆਂ ਗਈਆਂ। 13 ਜੂਨ ਨੂੰ ਥੈਲੇਸੀਮੀਆ ਤੋਂ ਪੀੜਤ ਬੱਚਿਆ ਲਈ ਖੂਨਦਾਨ ਕੈਂਪ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ,ਸਮਾਂ ਸਵੇਰੇ 9 ਤੋਂ 1 ਵਜੇ ਤੱਕ ਲਗਾਇਆ ਜਾਵੇਗਾ।ਲਖਵਿੰਦਰ ਸਿੰਘ ਬਡਲਾ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਵੱਲੋਂ ਸਮੂਹ ਖੂਨਦਾਨੀਆਂ ਨੂੰ ਕਲੱਬ ਦਾ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਸਨਮਾਨਿਤ ਕੀਤਾ।ਸੰਜੀਵ ਕੁਮਾਰ ਬਰਕਤਪੁਰ ਨੇ ਆਏ ਹੋਏ ਹੋਏ ਸਾਰੇ ਟੀਮ ਮੈਂਬਰ ਅਤੇ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਡਾ:ਯਸਪਾਲ ਖੰਨਾ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਲਖਵਿੰਦਰ ਸਿੰਘ ਬਡਲਾ,ਸੁਖਵਿੰਦਰ ਕੌਰ,ਲਖਮੀਰ ਸਿੰਘ ਸਲੋਟ,ਗੁਲਾਬ ਸਿੰਘ ਦੂੰਦੀਮਾਜਰਾਂ, ਹਰਮੇਸ਼ ਕੁਮਾਰ, ਸਤਿੰਦਰ ਸਿੰਘ, ਕਰਨਵੀਰ ਸਿੰਘ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਰਮੇਸ਼ ਕੁਮਾਰ,ਧਰਮਪਾਲ ਸਿੰਘ,ਜਰਨੈਲ ਗਿਰ ਆਦਿ ਵਿਸੇਸ਼ ਤੌਰ ਤੇ ਹਾਜ਼ਰ ਸਨ।