2 C
United Kingdom
Saturday, March 7, 2026

More

    ਵਾਤਾਵਰਨ ਪਰੇਮੀ ਇੰਦਰਜੀਤ ਸਿੰਘ ਮੁੰਡੇ ਅਤੇ ਮਹੰਤ ਹਰਪਾਲ ਦਾਸ ਵਲੋਂ ਬੂਟੇ ਲਗਾਉਣ ਦੀ ਪੰਦਰਵਾੜਾ ਮੁਹਿੰਮ ਦਾ ਕੀਤਾ ਆਗਾਜ

    ਮਲੇਰਕੋਟਲਾ, 01 ਜੂਨ (ਪੰਜ ਦਰਿਆ ਬਿਊਰੋ)-ਸਿਰਜਣਹਾਰ ਨੇ ਧਰਤੀ ਅਤਿਅੰਤ ਮਨਮੋਹਣੀ ਅਤੇ ਖੂਬਸੂਰਤ ਸਾਜੀ ਹੈ। ਰੁੱਖ ਵੀ ਧਰਤੀ ਦਾ ਸ਼ਿੰਗਾਰ ਹਨ । ਇਹ ਮਨੁੱਖੀ ਜੀਵਨ ਲਈ ਆਕਸੀਜਨ ਹੀ ਨਹੀਂ ਦਿੰਦੇ, ਸਗੋਂ ਰੁੱਖ ਪ੍ਰਕਿਰਤੀ ਦੇ ਸੰਤੁਲਨ ਨੂੰ ਕਾਇਮ ਰੱਖਣ ਅਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਰੁੱਖ ਹੀ ਮਨੁੱਖ ਨੂੰ ਮਿੱਠੀਆਂ ਛਾਵਾਂ ਤੇ ਠੰਢੀਆਂ ਹਵਾਵਾਂ ਦਿੰਦੇ ਨੇ, ਰੁੱਖ ਹੀ ਅਨੇਕਾਂ ਮਿੱਠੇ ਫਲ ਇਨਸਾਨ ਨੂੰ ਪ੍ਰਦਾਨ ਕਰਨ ਤੋਂ ਬਿਨਾਂ ਮਨੁੱਖੀ ਜੀਵਨ ਵਿਚ ਕੰਮ ਆਉਣ ਵਾਲੇ ਰੰਗ ਖ਼ੁਸਬੂ, ਦਵਾਈਆਂ ਵਿਚ ਵੀ ਇਸਤੇਮਾਲ ਹੁੰਦੇ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਵਾਤਾਵਰਨ ਪ੍ਰੇਮੀ ਅਤੇ ਉੱਘੇ ਸਮਾਜਸੇਵੀ ਸ. ਇੰਦਰਜੀਤ ਸਿੰਘ ਮੁੰਡੇ ਅਤੇ ਮਹੰਤ ਹਰਪਾਲ ਦਾਸ ਵਲੋਂ ਸਮਾਧਾਂ ਡੇਰਾ ਇਮਾਮਗੜ ਵਿਖੇ ਬੂਟੇ ਲਗਾਉਣ ਦੀ ਪੰਦਰਵਾੜਾ ਮੁਹਿੰਮ ਦੀ ਸ਼ੁਰੂਆਤ ਦੌਰਾਨ ਕੀਤਾ। ਉਨ੍ਹਾਂ ਬੜੇ ਮਾਣ ਨਾਲ ਇਸ ਗੱਲ ਦਾ ਪ੍ਰਗਟਾਵਾ ਵੀ ਕੀਤਾ ਕਿ ਉਹ ਆਪਣੀ ਰਹਿੰਦੀ ਉਮਰ ਵਿਚ ਆਪਣੇ ਆਖਰੀ ਸਵਾਸਾਂ ਤੱਕ ਇਹ ਬੂਟੇ ਲਗਾਉਣ ਦਾ ਕਾਰਜ ਕਰਨ ਦੀ ਖ਼ੁਸ਼ੀ ਮਾਣਦੇ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜਸੇਵੀ ਅਬਦੁਲ ਸੱਤਾਰ ਹਾਂਡਾ, ਅਵਤਾਰ ਸਿੰਘ ਤਾਰੀ, ਮੁਹੰਮਦ ਇਸਹਾਕ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!