ਚੋਹਲਾ ਸਾਹਿਬ/ਤਰਨਤਾਰਨ (ਰਾਕੇਸ਼ ਨਈਅਰ) ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਕੰਮ ਵਿੱਚ ਗੁਣਾਤਮਿਕ ਸੁਧਾਰਾਂ ਅਤੇ ਸਕੂਲਾਂ ਦੇ ਕੰਮ ਨੂੰ ਚੁਸਤ-ਦਰੁਸਤ ਕਰਨ ਲਈ ਪੰਜਾਬ ਰਾਜ ਦੇ ਸਮੂਹ ਸੈਂਟਰ ਹੈੱਡ ਟੀਚਰ ਸਹਿਬਾਨ ਨੂੰ ਲੈਪਟਾਪ ਅਤੇ ਪ੍ਰਿੰਟਰ ਵੰਡੇ ਗਏ।ਇਸੇ ਤਹਿਤ ਬੁੱਧਵਾਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਵੱਲੋਂ ਬਲਾਕ ਦੇ ਸਮੂਹ ਸੈਂਟਰ ਹੈੱਡ ਟੀਚਰ ਸਹਿਬਾਨ ਨੂੰ ਲੈਪਟਾਪ ਅਤੇ ਪ੍ਰਿੰਟਰ ਵੰਡੇ ਗਏ।ਇਸਦੇ ਨਾਲ ਹੀ ਉਹਨਾਂ ਵਲੋਂ ਬਲਾਕ ਐਮਆਈਐਸ ਸ਼ਿਨਾਗ ਸਿੰਘ ਅਤੇ ਅਕਾਊਂਟੈਂਟ ਅਮਨ ਨੂੰ ਵੀ ਇੱਕ-ਇੱਕ ਲੈਪਟਾਪ ਦਿੱਤਾ ਗਿਆ।ਇਸ ਮੌਕੇ ਬੋਲਦਿਆਂ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ.ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਮੂਹ ਸੈਂਟਰ ਹੈੱਡ ਟੀਚਰ ਸਹਿਬਾਨ ਨੂੰ ਲੈਪਟਾਪ ‘ਤੇ ਸਾਰਾ ਡਾਟਾ ਅੱਪਡੇਟ ਕਰਨ ਦੇ ਨਾਲ-ਨਾਲ ਇਸਦੀ ਯੋਗ ਵਰਤੋਂ ਲਈ ਪ੍ਰੇਰਿਤ ਕੀਤਾ।ਉਹਨਾਂ ਇਸਦੀ ਸਾਂਭ -ਸੰਭਾਲ ਅਤੇ ਇਸਦੀ ਯੋਗ ਵਰਤੋਂ ਕਰਨ ਦੀਆਂ ਵਿਭਾਗ ਵੱਲੋਂ ਜਾਰੀ ਹਿਦਾਇਤਾਂ ਤੋਂ ਜਾਣੂ ਕਰਵਾਇਆ।ਇਸ ਮੌਕੇ ਸੈਂਟਰ ਹੈੱਡ ਟੀਚਰ ਸ.ਰਛਪਾਲ ਸਿੰਘ,ਸ.ਗੁਰਦੀਪ ਸਿੰਘ,ਸ.ਰਾਜਵਿੰਦਰ ਸਿੰਘ,ਸ.ਹਰਮਨਦੀਪ ਸਿੰਘ,ਸ੍ਰੀਮਤੀ ਸੁਖਬੀਰ ਕੌਰ,ਸ੍ਰੀਮਤੀ ਲਖਵਿੰਦਰ ਕੌਰ ਤੋਂ ਇਲਾਵਾ ਸ਼ਿਨਾਗ ਸਿੰਘ,ਸੁਖਪ੍ਰੀਤ ਸਿੰਘ,ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।