2 C
United Kingdom
Saturday, March 7, 2026

More

    ਕੈਲੀਫੋਰਨੀਆ ਵਿੱਚ ਫੋਸਟਰ ਫਾਰਮਜ਼ ਨੂੰ ਹੋਇਆ ਵੱਡਾ ਜੁਰਮਾਨਾ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆ), 25 ਮਈ 2021

    ਕੈਲੀਫੋਰਨੀਆ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਆਪਣੇ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਅਸਫਲ ਰਹਿਣ ‘ਤੇ ਫੋਸਟਰ ਫਾਰਮਜ਼ ਨੂੰ ਭਾਰੀ ਜੁਰਮਾਨਾ ਕੀਤਾ ਗਿਆ ਹੈ। ਕੈਲੀਫੋਰਨੀਆ ਡਿਵੀਜ਼ਨ ਆਫ਼ ਆਕੂਪੇਸ਼ਨਲ ਹੈਲਥ ਐਂਡ ਸੇਫਟੀ(ਕੈਲ / ਓ ਐਸ ਐਚ ਏ) ਨੇ ਲਿਵਿੰਗਸਟਨ ਪੋਲਟਰੀ ਪਲਾਂਟ ਅਤੇ ਡਿਸਟ੍ਰੀਬਿਊਸ਼ਨ ਸੈਂਟਰ ਵਿਖੇ ਕੋਵਿਡ-19 ਤੋਂ ਕਰਮਚਾਰੀਆਂ ਨੂੰ ਬਚਾਉਣ ਵਿੱਚ ਅਸਫਲ ਰਹਿਣ ਕਰਕੇ ਇਸ ਪੋਲਟਰੀ ਕੰਪਨੀ ਨੂੰ ਤਕਰੀਬਨ 181,500 ਡਾਲਰ ਦਾ ਜ਼ੁਰਮਾਨਾ ਜਾਰੀ ਕੀਤਾ ਹੈ। ਇਸ ਮਾਮਲੇ ਵਿੱਚ ਕੈਲ / ਓ ਐਸ ਐਚ ਏ ਨੇ ਪਿਛਲੀ ਜੁਲਾਈ ਵਿੱਚ ਫੋਸਟਰ ਫਾਰਮਜ਼ ਵਿੱਚ ਕੋਰੋਨਾ ਕਾਰਨ ਕਰਮਚਾਰੀ ਦੀ ਮੌਤ ਹੋਣ ਬਾਰੇ ਨੋਟੀਫਿਕੇਸ਼ਨ ਪ੍ਰਾਪਤ ਕਰਨ ਤੋਂ ਬਾਅਦ ਇਸਦੀ ਜਾਂਚ ਸ਼ੁਰੂ ਕੀਤੀ ਸੀ। 17 ਮਈ ਨੂੰ ਪੂਰੀ ਹੋਈ ਇਸ ਪੜਤਾਲ ਤੋਂ ਬਾਅਦ, ਏਜੰਸੀ ਦਾ ਦੋਸ਼ ਹੈ ਕਿ ਫੋਸਟਰ ਫਾਰਮਜ਼ ਅਤੇ ਇਸਦੀ ਇੱਕ ਕਰਮਚਾਰੀ ਏਜੰਸੀ ਪਿਛਲੇ ਸਾਲ ਮਰਸੇਡ ਕਾਉਂਟੀ ਵਿੱਚ ਕੰਪਨੀ ਦੇ ਫੂਡ ਪ੍ਰੋਸੈਸਿੰਗ ਪਲਾਂਟ ‘ਚ ਕਰਮਚਾਰੀਆਂ ਦੀਆਂ ਘੱਟੋ ਘੱਟ ਚਾਰ ਮੌਤਾਂ ਬਾਰੇ ਤੁਰੰਤ ਰਿਪੋਰਟ ਕਰਨ ਵਿੱਚ ਅਸਫਲ ਰਹੀ ਹੈ।
    ਫੋਸਟਰ ਫਾਰਮਜ਼ ‘ਤੇ ਇਹ ਵੀ ਦੋਸ਼ ਹੈ ਕਿ ਇਹ ਕੰਪਨੀ ਆਪਣੇ ਕਰਮਚਾਰੀਆਂ ਅਤੇ ਠੇਕਾ ਮੁਲਾਜ਼ਮਾਂ ਨਾਲ ਕੰਮ ਵਾਲੀ ਥਾਂ ‘ਤੇ ਕੋਵਿਡ-19 ਸੰਬੰਧੀ ਸੁਰੱਖਿਆ ਪ੍ਰਣਾਲੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਥਾਪਤ, ਲਾਗੂ ਅਤੇ ਕਾਇਮ ਰੱਖਣ ਵਿੱਚ ਵੀ ਅਸਫਲ ਰਹੀ ਹੈ, ਜਿਸ ਕਾਰਨ ਕਰਮਚਾਰੀਆਂ ਦੀ ਮੌਤ ਹੋਈ ਹੈ। ਕੈਲ ਏਜੰਸੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਫੋਸਟਰ ਫਾਰਮਜ਼ ਵਾਇਰਸ ਦੀ ਲਾਗ ਨੂੰ ਰੋਕਣ ਅਤੇ ਸਥਿਤੀਆਂ ਨੂੰ ਹੱਲ ਕਰਨ ਲਈ ਢੁੱਕਵੇਂ ਪ੍ਰਬੰਧ ਲਾਗ ਕਰਨ ਵਿੱਚ ਵੀ ਅਸਫਲ ਰਹੀ ਹੈ। ਜਿਸ ਵਿੱਚ ਮਾਸਕ ਜਾਂ ਸਰੀਰਕ ਦੂਰੀ ਦੀਆਂ ਸਾਵਧਾਨੀਆਂ ਸ਼ਾਮਲ ਹਨ। ਇਸਦੇ ਇਲਾਵਾ ਕੰਪਨੀ ਆਪਣੇ ਕਰਮਚਾਰੀਆਂ ਅਤੇ ਠੇਕਾ ਮੁਲਾਜ਼ਮਾਂ ਨੂੰ ਕੋਵੀਡ -19 ਸੰਬੰਧੀ ਸਿਖਲਾਈ ਅਤੇ ਹਿਦਾਇਤਾਂ ਦੇਣ ਵਿੱਚ ਵੀ ਅਸਫਲ ਰਹੀ ਹੈ, ਜਿਸ ਵਿੱਚ ਵਾਇਰਸ ਫੈਲਣ ਦੀ ਸਿਖਲਾਈ ਅਤੇ ਹਿਦਾਇਤ ਵੀ ਸ਼ਾਮਲ ਹੈ। ਏਜੰਸੀ ਨੇ ਫੋਸਟਰ ਫਾਰਮਜ਼ ਦੇ ਲਿਵਿੰਗਸਟਨ ਡਿਸਟ੍ਰੀਬਿਊਸ਼ਨ ਸੈਂਟਰ ਵਿੱਚ ਵੀ ਇਕ ਵੱਖਰੀ ਜਾਂਚ ਪੜਤਾਲ ਕੀਤੀ ਇਸ ਪ੍ਰੋਸੈਸਿੰਗ ਸੁਵਿਧਾ ਵਿੱਚ ਵੀ ਇਸੇ ਤਰ੍ਹਾਂ ਦੀਆਂ ਉਲੰਘਣਾਵਾਂ ਦਾ ਦੋਸ਼ ਲਗਾਇਆ ਹੈ, ਜਿਸ ਵਿੱਚ ਕੰਪਨੀ ਘੱਟੋ ਘੱਟ ਤਿੰਨ ਮੌਤਾਂ ਦੀ ਰਿਪੋਰਟ ਕਰਨ ਵਿੱਚ ਅਸਫਲ ਰਹੀ ਸੀ। ਇਹਨਾਂ ਸਭ ਦੋਸ਼ਾਂ ਲਈ
    ਕੈਲ / ਓ ਐਸ ਐਚ ਏ 103,100 ਡਾਲਰ ਅਤੇ 78,400 ਦੇ ਜ਼ੁਰਮਾਨੇ ਜਾਰੀ ਕੀਤੇ ਗਏ ਹਨ। ਇਸਦੇ ਇਲਾਵਾ ਚਾਰ ਸਟਾਫਿੰਗ ਏਜੰਸੀਆਂ ਨੂੰ ਵੀ ਜੁਰਮਾਨੇ ਜਾਰੀ ਕੀਤੇ ਗਏ ਹਨ ਜੋ ਫੋਸਟਰ ਫਾਰਮਾਂ ਲਈ ਠੇਕਾ ਕਰਮਚਾਰੀਆਂ ਨੂੰ ਮੁਹੱਈਆ ਕਰਵਾਉਂਦੀਆਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!