3.4 C
United Kingdom
Sunday, March 8, 2026

More

    ਪੰਜਾਬ ਟਾਇਮਜ਼ ਯੂ.ਐਸ.ਏ. ਦੇ ਸੰਪਾਦਕ ਤੇ ਨਿਧੜਕ ਪੱਤਰਕਾਰ ਅਮੋਲਕ ਸਿੰਘ ਜੰਮੂ ਨਹੀਂ ਰਹੇ

    ਫਰਿਜ਼ਨੋ, ਕੈਲੀਫੋਰਨੀਆਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਪੰਜਾਬੀ ਮੀਡੀਏ ਨੇ ਵਿਦੇਸ਼ਾਂ ਵਿੱਚ ਵੀ ਬਹੁਤ ਤਰੱਕੀ ਕੀਤੀ। ਅੱਜ ਅਮਰੀਕਾ ਵਿੱਚ ਬਹੁਤ ਸਾਰੀਆਂ ਪੰਜਾਬੀ ਹਫਤਾਵਾਰੀ ਅਖ਼ਬਾਰਾਂ ਮੁਫ਼ਤ ਵਿੱਚ ਪ੍ਰਕਾਸ਼ਤ ਹੋ ਲੋਕਾ ਤੱਕ ਪਹੁੰਚਦੀਆਂ ਹਨ। ਪਰ ਅੱਜ ਤੋਂ ਦੋ ਦਹਾਕੇ ਪਹਿਲਾ ਕੁਝ ਗਿਣਵੀਆਂ-ਚੁਣਵੀਆਂ ਅਖ਼ਬਾਰਾਂ ਹੀ ਛਪਦੀਆਂ ਸਨ। ਇੰਨਾਂ ਨੂੰ ਲੋਕ ਖਰੀਦ ਕੇ ਪੜਦੇ ਸਨ। ਜਿੰਨਾਂ ਵਿੱਚ ਸ. ਅਮੋਲਕ ਸਿੰਘ ਜੰਮੂ ਦੁਆਰਾ ਸ਼ਿਕਾਗੋ ਤੋਂ ਕੱਢੀ ਜਾਣ ਵਾਲ ਜਾਣ ਵਾਲੀ ਅਖਬਾਰ “ਪੰਜਾਬ ਟਾਈਮਜ਼” ਸਭ ਤੋਂ ਸ੍ਰੇਸਟ ਮੰਨੀ ਜਾਂਦੀ ਸੀ। ਸ. ਅਮੋਲਕ ਸਿੰਘ ਜੰਮੂ ਨੇ ਆਪਣਾ ਅਖ਼ਬਾਰੀ ਸਫਰ 1979 ਵਿੱਚ ‘ਪੰਜਾਬੀ ਟ੍ਰਿਬਿਊਨ’ ਅਖਬਾਰ ਨਾਲ ਸੁਰੂ ਕੀਤਾ ਸੀ। ਜਦ ਕਿ ਅਮਰੀਕਾ ਆ ਮਿਹਨਤ ਸਦਕਾ ‘ਪੰਜਾਬ ਟਾਈਮਜ਼’ ਅਖਬਾਰ ਰਾਹੀ ਆਪਣੇ ਨਿਰਪੱਖ ਅਤੇ ਨਿਡਰ ਵਰਤਾਰੇ ਕਰਕੇ ਹਮੇਸਾ ਬੁਲੰਦੀਆਂ ਨੂੰ ਛੁਹਿਆ। ਸ. ਜੰਮੂ ਨੇ ਕਾਫੀ ਲੰਮਾ ਸਮਾਂ ਆਪਣੀ ਸਰੀਰਕ ਬਿਮਾਰੀ ਦੇ ਬਾਵਜੂਦ ਵੀ ਇਸ ਅਖਬਾਰ ਨੂੰ ਹਮੇਸਾ ਅੱਵਲ ਦਰਜੇ ਦੀ ਬਣਾ ਕੇ ਰੱਖਿਆਂ। ਪਰ ਬੀਤੇ ਦਿਨੀ ਅਚਾਨਕ ਇਸ ਨਿਰਧੱੜਕ, ਨਿਡਰ ਅਤੇ ‘ਪੰਜਾਬ ਟਾਈਮਜ਼’ ਅਖਬਾਰ ਦੇ ਬਾਨੀ ਸੰਪਾਦਕ ਅਮੋਲਕ ਸਿੰਘ ਜੰਮੂ ਅਕਾਲ ਚਲਾਣਾ ਕਰ ਗਏ। ਉਹ ਬਹੁਤ ਮਿਹਨਤੀ ਅਤੇ ਸੱਚੇ-ਸੁੱਚੇ ਇਨਸਾਨ ਸਨ। ਜਿੰਨਾਂ ਦੀ ਅਗਵਾਈ ਵਿੱਚ ਬਹੁਤ ਸਾਰੇ ਪੱਤਰਕਾਰਾਂ ਨੇ ਆਪਣੀ ਪੱਤਰਕਾਰੀ ਕਰਦਿਆਂ ਬਹੁਤ ਕੁਝ ਸਿੱਖਿਆ। ਅੱਜ ਉਨ੍ਹਾਂ ਦੀ ਮੌਤ ‘ਤੇ ਸਮੁੱਚੇ ਕੈਲੀਫੋਰਨੀਆਂ ਦੇ ਮੀਡੀਏ ਅਤੇ ਸੰਸਥਾਵਾ ਵੱਲੋਂ ਉਨ੍ਹਾਂ ਨੂੰ ਸਰਧਾਜ਼ਲੀ ਦਿੰਦੇ ਹੋਏ ਸਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ । ਉਹ ਆਪਣੀ ਲਾਸਾਨੀ ਪੱਤਰਕਾਰੀ ਅਤੇ ਅਖਬਾਰ ਸੰਪਾਦਨਾਂ ਕਰਕੇ ਹਮੇਸਾ ਸਮੁੱਚੇ ਭਾਈਚਾਰੇ ਵਿੱਚ ਯਾਦਾ ਦੇ ਰੂਪ ਵਿੱਚ ਜ਼ਿੰਦਾ ਰਹਿਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!