6.9 C
United Kingdom
Saturday, March 7, 2026

More

    ਜੁੱਤੀ ਨਾਲ ਭੰਨੂੰ ਓਹਦਾ ਨੱਕ

    ਪਵਨ ਪਰਵਾਸੀ ਜਰਮਨੀ

    004915221870730

    ਅੱਠ ਮਾਰਚ ਦਾ ਦਿਨ ਪੂਰੀ ਦੁਨੀਆਂ ਵਿੱਚ ਔਰਤ ਦਿਵਸ ਦੇ ਨਾਮ ਨਾਲ ਮਨਾਇਆ ਜਾਂਦਾ ਹੈ ਪਰ ਬਦਕਿਸਮਤੀ ਕਹਿ ਲਓ ਕਿ ਔਰਤ ਨੂੰ ਬਹੁਤੇ ਦੇਸ਼ਾਂ ਵਿੱਚ ਘਰ ਦੀਆਂ ਚਾਰ ਦੀਵਾਰਾਂ ਵਿੱਚ ਹੀ ਕੈਦ ਕਰ ਕੇ ਰੱਖ ਦਿੱਤਾ ਗਿਆ ਹੈ।

    ਔਰਤ ਦਿਵਸ ਕਿਥੋਂ ਮਨਾਉਣਾ ਸ਼ੁਰੂ ਹੋਇਆ?

    ਅਮਰੀਕਾ ਵਿੱਚ 1908 ਨੂੰ ਔਰਤਾਂ ਜੋ ਕੱਪੜੇ ਦਾ ਕੰਮ ਕਰਦੀਆਂ ਸਨ ਪਰ ਉਹਨਾਂ ਨੂੰ ਮਾਲਕ ਜਾਂ ਸਰਮਾਏਦਾਰ ਲੋਕਾਂ ਵਲੋਂ ਵੱਧ ਮਜਦੂਰੀ ਘੱਟ ਉਜਰਤ ਜਾਂ ਜਿਆਦਾ ਘੰਟੇ ਕੰਮ ਪਰ ਉਸ ਅਨੁਸਾਰ ਮਿਹਨਤਾਨਾ ਨਹੀਂ ਸੀ ਮਿਲਦਾ, ਜਿਸਦੇ ਚਲਦਿਆਂ ਇਹ੍ਹਨਾਂ ਔਰਤਾਂ ਨੇ ਇਕੱਠੇ ਹੋ ਕੇ ਇਕ ਸੰਘਰਸ਼ ਕੀਤਾ ਜੋ ਲਗਾਤਾਰ 14 ਹਫਤੇ ਚੱਲਿਆ। ਜਿਸ ਵਿੱਚ 20000 ਔਰਤਾਂ ਨੇ ਹਿੱਸਾ ਲਿਆ ਪਰ ਉਥੋਂ ਦੇ ਹਾਕਮਾਂ ਨੇ ਪੁਲਿਸ ਦੀ ਮੱਦਦ ਨਾਲ ਇਸ ਨੂੰ ਤਹਿਸ ਨਹਿਸ ਕਰ ਦਿੱਤਾ। ਜੋ ਬਾਅਦ ਵਿੱਚ 1910 ਨੂੰ ਇਸ ਘਟਨਾ ਨੂੰ ਚੇਤੇ ਕਰਦਿਆਂ ਇਸ ਦਿਨ ਨੂੰ ਕੌਮਾਂਤਰੀ ਔਰਤ ਦਿਵਸ ਵਜੋਂ ਮਨਾਉਣਾ ਸ਼ੁਰੂ ਹੋਇਆ। ਇਸ ਤੋਂ ਬਾਅਦ ਸਮਾਂ ਬਦਲਿਆ ਲੋਕਾਂ ਦੀ ਸੋਚ ਬਦਲੀ ਅਮਰੀਕਾ ਕਨੇਡਾ ਜਾਂ ਯੂਰਪ ਦੀ ਔਰਤ ਪੂਰੀ ਦੁਨੀਆਂ ‘ਤੇ ਮੋਢੇ ਨਾਲ ਮੋਢਾ ਲਾ ਕੇ ਮਰਦ ਨਾਲ ਖੜੀ ਨਜ਼ਰ ਆਈ ਪਰ ਭਾਰਤੀ ਨਾਰੀ ਨੂੰ ਹਮੇਸ਼ਾ ਜਲਾਲਤ ਜਾਂ ਮਨੁੱਖੀ ਹਵਸ ਦਾ ਸ਼ਿਕਾਰ ਹੁੰਦੇ ਹੋਏ ਹੀ ਦੇਖਿਆ। ਭਾਰਤ ਜਿਸ ਨੂੰ ਗੁਰੂਆਂ ਪੀਰਾਂ ਮੁਹੰਮਦਾ ਜਾਂ ਹੋਰ ਵੀ ਬਹੁਤ ਸਾਰੇ ਜਲੌਅ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਪਰ ਅਸਲੀਅਤ ਵਿੱਚ ਇੱਥੇ ਹਰ ਪੰਜਵੇਂ ਮਿੰਟ ਪਤੀ ਆਪਣੀ ਪਤਨੀ ਨੂੰ ਕੁੱਟਦਾ ਹੈ ਦਾ ਮਾਮਲਾ ਦਰਜ ਹੁੰਦਾ ਹੈ। 2019 ਵਿੱਚ ਲਗਭਗ 35 ਹਜਾਰ ਬਲਾਤਕਾਰ ਹੋਏ ਜੋ ਦਰਜ ਨਹੀਂ ਹੋਏ ਓਹਨਾ ਦੀ ਗਿਣਤੀ ਕਿਤੇ ਜ਼ਿਆਦਾ ਹੈ। 9 ਹਜਾਰ ਕੇਸ ਦਹੇਜ ਦੇ, 18000 ਤੇਜਾਬੀ ਹਮਲੇ ਅਤੇ ਹੋਰ ਵੀ ਬਹੁਤ ਕੁਝ ਹੋ ਰਿਹਾ ਹੈ ਪਰ ਮੇਰਾ ਭਾਰਤ ਮਹਾਨ। ਉਸ ਮੁਲਖ ਦੀ ਮਨੋਦਸ਼ਾ ਉਸ ਗੱਲ ਤੋਂ ਹੀ ਲਗਾਈ ਜਾ ਸਕਦੀ ਹੈ ਜਿਥੇ ਬੇਟੀ ਬਚਾਓ ਬੇਟੀ ਪੜਾਓ ਦੇ ਨਾਹਰੇ ਲਗਾ ਕੇ ਖੁੱਦ ਇਥੋਂ ਦੇ ਰਾਜ ਕਰਨ ਵਾਲੇ ਲੋਕਾਂ ਉੱਪਰ ਬਲਾਤਕਾਰ ਦੇ ਮਾਮਲੇ ਦਰਜ ਹੋਏ ਹੋਣ।ਡਾ ਭੀਮ ਰਾਓ ਅੰਬੇਡਕਰ ਨੇ ਔਰਤ ਨੂੰ ਉਸਦੇ ਹੱਕ ਲੈ ਕੇ ਦਿੱਤੇ ਜਿਸ ਔਰਤ ਨੂੰ ਪੈਰ ਦੀ ਜੁੱਤੀ ਸਮਜਿਆ ਜਾਂਦਾ ਸੀ ਉਸ ਨੂੰ ਸਿਰ ਦਾ ਤਾਜ ਪਹਿਨਾਇਆ ਪਰ ਮਾੜੀ ਕਿਸਮਤ ਔਰਤ ਉਹਨਾਂ ਹੱਕਾਂ ਨੂੰ ਪੂਰਨ ਤੌਰ ਤੇ ਪ੍ਰਾਪਤ ਨਹੀਂ ਕਰ ਸਕੀ,ਕਿਉਂਕਿ ਔਰਤ ਹੀ ਔਰਤ ਦੀ ਦੁਸ਼ਮਣ ਬਣ ਗਈ ਜਿਵੇ ਔਰਤ ਖੁੱਦ ਹੀ ਬੱਚਾ ਹੋਣ ਦੀ ਸੂਰਤ ਵਿੱਚ ਚਾਹੁੰਦੀ ਹੈ ਕੇ ਉਸਦੇ ਲੜਕਾ ਹੋਵੇ,ਸੱਸ ਹਮੇਸ਼ਾ ਮੁੰਡਾ ਭਾਲਦੀ, ਭੈਣ ਹਮੇਸ਼ਾ ਵੀਰ ਭਾਲਦੀ ਜਿਸ ਨਾਲ ਔਰਤ ਨੇ ਆਪਣੇ ਵਜੂਦ ਨੂੰ ਆਪਣੇ  ਹੱਥਾਂ ਨਾਲ ਖ਼ਤਮ ਕਰਨਾ ਸ਼ੁਰੂ ਕੀਤਾ ਤੇ ਆਪ ਹੀ ਖ਼ਤਮ ਹੋਣ ਕਿਨਾਰੇ ਆ ਗਈ। ਔਰਤ ਨੇ ਹਮੇਸ਼ਾ ਆਪ ਆਤਮ ਨਿਰਭਰ ਹੋਣ ਦੀ ਵਜਾਏ ਆਪਣੇ ਮੁੰਡੇ, ਭਰਾ,ਪਤੀ,ਜਾਂ ਪਿਤਾ ਨੂੰ ਹੀ ਪਹਿਲ ਦਿੱਤੀ ਜਿਸ ਕਰਕੇ ਆਪ ਹਮੇਸ਼ਾ ਕਦੇ ਸੜਕੀ ਆਸ਼ਕਾਂ ਦੀ ਕਦੇ ਕਾਲਜ ਦੇ ਲੋਫਰਾਂ ਕਦੇ ਘਰਵਾਲੇ ਦੀ ਮਾਨਸਿਕਤਾ ਦਾ ਸ਼ਿਕਾਰ ਹੋਈ।ਅੱਜ  ਸਾਡੇ ਲਈ ਸਮਝਣ ਵਾਲੀ ਗੱਲ ਹੈ, ਕਿਮੌਜੂਦਾ ਪੂੰਜੀਵਾਦੀ ਯੁੱਗ ਅੰਦਰ ਹਾਕਮ ਆਪਣੀ ਗੱਦੀ ਬਚਾਉਣਲਈ ਸਾਮਰਾਜੀ ਲੁੱਟ ਰਾਂਹੀ ਮਨੁੱਖੀ ਖੂਨ ਨਿਚੋੜਨ ਲਈ ਹੀਨੀਤੀਆਂ ਘੜ ਰਹੇ ਹਨ। ਤਾਂ ਇਹੋ ਜਿਹੇ ਦੇਸ਼ ਅੰਦਰ ਉਨ੍ਹਾਂ ਦੇਸ਼ੋਸ਼ਣ ਦਾ ਸ਼ਿਕਾਰ ਇਸਤਰੀ ਵਰਗ ਹੀ ਹੋਵੇਗੀ ? ਇਨ੍ਹਾਂਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਇਸਤਰੀ ਵਰਗ ਸਮਾਜਿਕ-ਸਭਿਆਚਾਰਕ ਧਰਾਤਲ ਉਪਰ ਵੀ ਇਸਤਰੀਆਂ ਸੰਗਠਿਤ ਹੋ ਕੇ ਸੰਘਰਸ਼ ਕਰਨਾ ਜ਼ਰੂਰੀ ਹੈ। ਪੂੰਜੀਵਾਦੀ ਯੁੱਗਅੰਦਰ ਇਸ ਮਰਦ ਪ੍ਰਧਾਨ ਸਮਾਜ ਦੀਆਂ ਵਿਵਸਥਾਵਾਂ ਦੇਪੁਰਾਣੇ ਘਸੇ-ਪਿਟੇ ਰੀਤੀ-ਰਿਵਾਜ, ਮਾਨਤਾਵਾਂ ਅਤੇ ਸੰਸਥਾਂਗਤਸੋਚਾਂ ਵਿਰੁੱਧ ਸੰਘਰਸ਼, ਇਕ ਲੰਬੇ ਸਮੇਂ ਵਾਲਾ ਸੰਘਰਸ਼ ਹੀਉਸ ਮੁਕਤੀ ਦਿਵਾ ਸਕਦਾ ਹੈ। ਸਮਾਜਵਾਦੀ ਸਮਾਜ ਦੀਸਥਾਪਨਾ ਦੇ ਅੰਤਰਗਤ ਇਕ ਲੰਬੇ ਸਮੇਂ ਦੇ ਸੰਘਰਸ਼ ਬਾਦ ਹੀਇਸਤਰੀ ਦੀ ਪੂਰਨ ਆਜ਼ਾਦੀ ਮਿਲ ਸਕਦੀ ਹੈ। ਕਿਉਂਕਿ ਇਹ ਸਵਾਲ ਸਮਾਜਵਾਦ ਦੀ ਜਿੱਤ-ਹਾਰ ਨਾਲ ਜੁੜਿਆ ਹੋਇਆ ਹੈ।ਸੋਵੀਅਤ ਰੂਸ ਦੇ ਟੁੱਟਣ ਬਾਅਦ ਦੁਨੀਆਂ ਅੰਦਰ ਕਿਰਤੀਵਰਗ ਦੀ ਲੁੱਟ ਲਈ ਸਾਮਰਾਜੀਆਂ ਨੇ ਕਿਵੇਂ ਦਰਵਾਜੇ ਖੋਲ ਦਿੱਤੇ ਹਨ, ਉਹ ਸਾਰੀਆਂ ਆਰਥਿਕ ਸਹੂਲਤਾਂ ਜੋ ਸਮਾਜਵਾਦੀ ਦਬਾ ਕਾਰਨ ਕਿਰਤੀ ਮਾਣ ਰਿਹਾ ਸੀ, ਉਹ ਸਾਰੀਆਂ ਆਰਥਿਕ ਸਹੂਲਤਾਂ ਇਕ ਇਕ ਕਰਕੇ ਖੁੱਸ ਰਹੀਆਂ ਹਨ। ਅੱਜ ਇਸਤਰੀ ਵਰਗ  ਆਪਣੀ ਹੋਂਦ ਕਾਇਮ ਰੱਖਣ ਲਈ ਹਰ ਮੋਰਚਿਆ ਤੇ ਭਾਵੇਂ ਉਹ ਸਮਾਜਿਕ,ਆਰਥਿਕ, ਰਾਜਨੀਤਕ ਜਾਂ ਸਭਿਆਚਾਰ ਹੋਣ, ਉਨ੍ਹਾਂ ਨਾਲ ਮਿਲਕੇ ਸੰਘਰਸ਼ਸ਼ੀਲ ਹੋਣਾ ਪਏਗਾ। ਇਸਤਰੀ ਵਰਗ ਵਿਰੁੱਧ ਪੈਦਾ ਹੋਈ ਸਦੀਆਂ ਪੁਰਾਣੀ ਮਾਨਸਿਕ ਗੁਲਾਮੀ ਦੇ ਖਾਤਮੇ ਲਈ ਇਸਤਰੀ ਸੰਗਠਨਾਂ ਦੀਆਂ ਪਹਿਲ ਕਦਮੀਆਂ, ਫੈਸਲਾ ਲੈਣ ਦੀ ਅਜ਼ਾਦੀ, ਆਪਣੀ ਸਖਸ਼ੀ ਅਜ਼ਾਦੀ ਅੱਗੇ ਵਧਾਉਣ ਲਈ,ਕਿਰਤੀ ਵਰਗ ਦੀ ਪਾਰਟੀ  ਇਸਤਰੀਆਂ  ਆਪਣੀਆਂ ਸਫ਼ਾ ਅੰਦਰ ਸ਼ਮੂਲੀਅਤ ਕਰਾਉਣ ,ਹਰ ਪੱਧਰ ਦੇ ਕਾਜ ਸੰਗਠਨਾਂ ਦੀ ਹਿੱਸੇਦਾਰੀ ਬਨਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਤੇ ਸੰਘਰਸ਼ਸ਼ੀਲ ਬਣਾਇਆ ਜਾਵੇ। ਆਖੂਗਾ ਨੀ ਮਾਏ ਮੈਨੂੰ ਜਿਹੜਾ ਜੁੱਤੀ ਪੈਰ ਦੀ ਮੈ ਜੁੱਤੀ ਨਾਲ ਭਨੂੰ ਓਹਦਾ ਨੱਕ, ਅੱਜ ਲੋੜ ਹੈ ਭਾਰਤੀ ਨਾਰੀ ਨੂੰ ਖੁੱਦ ਮੁਖਤਿਆਰ ਹੋਣ ਦੀ ਕੁੜੀ ਹੋਵੇ ਜਾਂ ਮੁੰਡਾ ਉਸਨੂੰ ਸਵੀਕਾਰਨ ਦੀ, ਦਹੇਜ ਨਾ ਲਿਆਉਣ ਦਾ ਪ੍ਰਣ, ਖੁਦ ਜੋਬ ਕਰਨੀ ਤੇ ਆਪਣੇ ਪੈਰੀ ਹੋਣਾ, ਆਪਣੇ ਅੰਦਰੋਂ ਹੀਣ ਭਾਵਨਾ ਖ਼ਤਮ ਕਰਨੀ, ਔਰਤ ਜੋ ਦੁਨੀਆਂ ਪੈਦਾ ਕਰਦੀ ਹੈ ਉਹ ਆਪਣੇ ਸਨਮਾਨ ਲਈ ਲੜ ਵੀ ਸਕਦੀ ਹੈ। ਜਿਸ ਦਿਨ ਔਰਤ ਔਰਤ ਨੂੰ ਮਾਣ ਦੇਣ ਲੱਗ ਪਈ ਉਸ ਦਿਨ ਕੁੱਖ ਵਿੱਚ ਕਤਲ ਹੋਣੋ ਹੱਟ ਜਾਣਗੇ ਦਹੇਜ ਬੰਦ ਹੋ ਜਉ ਤੇ ਜੋ ਮਰਦ ਔਰਤ ਨੂੰ ਘਰਦੇ ਕੰਮ ਜਾ ਰਾਤ ਰੰਗੀਨ ਕਰਨ ਦੀ ਵਸਤੂ ਸਮਜਦਾ ਉਹ ਵੀ ਆਪ ਹੀ ਹੱਥ ਜੋੜ ਖੜ ਜਾਉ ਬਸ ਆਪਣਾ ਆਪ ਪਹਿਚਾਣ ਤੇ ਉਹ ਦਿਨ ਦੂਰ ਨਹੀਂ ਰਹਿਣਾ ਜਦੋਂ ਆਖੂਗਾ ਨੀ ਮਾਏ ਮੈਨੂੰ ਜਿਹੜਾ ਜੁੱਤੀ ਪੈਰ ਦੀ ਮੈਂ ਜੁੱਤੀ ਨਾਲ ਭੰਨੂੰ ਉਹਦਾ ਨੱਕ।।।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!