ਲੰਡਨ (ਪੰਜ ਦਰਿਆ ਬਿਊਰੋ)
ਕਿਸਾਨ ਅੰਦੋਲਨ ਨੇ ਸਿਰਫ ਭਾਰਤ ਦੇ ਕਿਸਾਨ ਮਜ਼ਦੂਰ ਵਰਗ ਨੂੰ ਹੀ ਨਹੀਂ ਜਗਾਇਆ ਬਲਕਿ ਦੇਸ਼ ਵਿਦੇਸ਼ ਵਿੱਚ ਵਸਦੇ ਲੋਕਾਂ ਨੂੰ ਕਿਸਾਨ ਤੇ ਕਿਸਾਨੀ ਦਾ ਅਹਿਸਾਸ ਕਰਵਾਇਆ ਹੈ। ਇੰਗਲੈਂਡ ਦੀ ਧਰਤੀ ‘ਤੇ ਵਸਦੇ ਸੁਖਦੇਵ ਸਿੰਘ ਰਾਮਾ ਤੇ ਜਸਵੀਰ ਸਿੰਘ ਜੱਸਾ ਆਪਣੇ ਪੱਧਰ ‘ਤੇ ਪਲ ਪਲ ਇਸ ਅੰਦੋਲਨ ਨਾਲ ਜੁੜੇ ਹੋਏ ਹਨ। ਉਹ ਪੰਜਾਬ ਜਾ ਕੇ ਸੰਘਰਸ਼ ਦੀ ਪਿੱਠ ਥਾਪੜ ਕੇ ਆਏ ਹਨ ਤੇ ਇੰਗਲੈਂਡ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।