9.5 C
United Kingdom
Sunday, April 20, 2025

More

    “ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ” ਵੱਲੋਂ ਸਾਹਿਤਕ ਸਮਾਗਮ ਦਾ ਆਯੋਜਨ

    ਬ੍ਰਿਸਬੇਨ (ਪੰਜ ਦਰਿਆ ਬਿਊਰੋ) ਆਸਟ੍ਰੇਲੀਆ ਵਿੱਚ ਪੰਜਾਬੀ ਸਾਹਿਤ ਦੀ ਸਿਰਜਣਾ ਤੇ ਸੰਵਾਦ ਰਚਾਉਣ ਲਈ ਕਾਰਜਸ਼ੀਲ ਸੰਸਥਾ “ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ” ਵੱਲੋਂ ਹਰਮੀਤ ਸਿੰਘ ਤੇ ਗੌਰਵ ਖੁਰਾਨਾ ਜੀ ਦੁਆਰਾ ਰਚਿਤ “ਆਸਟ੍ਰੇਲੀਅਨ ਟੈਕਸੀਨਾਮਾ” ਪੁਸਤਕ ਲੋਕ ਅਰਪਣ ਕੀਤੀ ਗਈ। ਇਸ ਉਪਰੰਤ ਕਿਸਾਨੀ ਸਘੰਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਲਈ ਦੋ ਮਿੰਟ ਦਾ ਮੌਨ ਧਾਰਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
    “ਆਸਟ੍ਰੇਲੀਅਨ ਟੈਕਸੀਨਾਮਾ” ਪੁਸਤਕ ਵਿੱਚ ਗੌਰਵ ਖੁਰਾਨਾ ਤੇ ਹਰਮੀਤ ਸਿੰਘ ਵੱਲੋਂ ਟੈਕਸੀ ਡਰਾਈਵਰ ਦੇ ਰੋਜ਼ਾਨਾਂ ਜਿੰਦਗੀ ਵਿੱਚ ਹੋਣ ਵਾਲੀਆਂ ਘਟਨਾਵਾਂ ਦੁਰਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਦਲਜੀਤ ਸਿੰਘ ਨੇ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਸਾਡੇ ਕੋਲ ਪੰਜਾਬੀ ਵਿਚ ਵਾਰਤਕ ਲਿਖਣ ਦੀ ਅਜੋਕੇ ਸਮੇਂ ਵਿੱਚ ਬਹੁਤ ਘਾਟ ਐ ਤੇ ਇਸ ਕਿਤਾਬ ਦੀ ਮਹੱਤਤਾ ਇਸ ਕਰਕੇ ਵੀ ਹੈ ਕਿ ਇਹ ਵਾਰਤਕ ਆਸਟ੍ਰੇਲੀਆ ਦੇ ਇੱਕ ਅਣਗੌਲੇ ਵਰਗ “ਟੈਕਸੀ ਡਰਾਈਵਰ” ਦੇ ਰੋਜ਼ ਮਰਾ ਜੀਵਨ ਬਾਰੇ ਵਾਰਤਕ ਰੂਪ ਵਿੱਚ ਹੈ। ਹਰਮਨਦੀਪ ਗਿੱਲ ਨੇ ਕਿਹਾ ਕਿ ਕਿਤਾਬ ਦੀ ਸਾਹਿਤਕ ਪੱਖ ਤੋਂ ਤੇ ਇਸ ਵਿੱਚ ਇਥੋਂ ਦੇ ਸਮਾਜ ਵਿੱਚ ਵਿਚਰਦਿਆਂ ਵੱਖ ਵੱਖ ਵਰਗਾਂ ਦੇ ਲੋਕਾਂ ਦਾ ਟੈਕਸੀ ਡਰਾਈਵਰ ਬਾਰੇ ਨਜ਼ਰੀਏ ਬਾਰੇ ਚਰਚਾ ਕੀਤੀ ਗਈ ਹੈ। ਉਸਨੇ ਇਹ ਵੀ ਚਿੰਤਾ ਜਿਤਾਈ ਕਿ ਵਿਦੇਸ਼ਾਂ ਵਿੱਚ ਰਚੇ ਜਾ ਰਹੇ ਸਾਹਿਤ ਵਿੱਚ ਹੋਰ ਭਾਸ਼ਾਵਾਂ ਦੇ ਸ਼ਬਦਾਂ ਦਾ ਰਲੇਵਾਂ ਆਮ ਹੁੰਦਾ ਜਾ ਰਿਹਾ ਹੈ। ਸਾਡੇ ਉਚਾਰਣ ਰਾਹੀਂ ਆਮ ਵਰਤੋਂ ਵਿੱਚ ਆ ਰਹੇ ਸ਼ਬਦ ਸਾਡੇ ਲਿਖਤੀ ਪੰਜਾਬੀ ਸਾਹਿਤ ਵਿੱਚ ਬਣੇ ਤਣੇ ਪ੍ਰਵੇਸ਼ ਕਰ ਰਹੇ ਹਨ ਜਿਸ ਨਾਲ ਸਾਹਿਤ ਦੇ ਮਿਆਰ ਉਪਰ ਕਾਫੀ ਅਸਰ ਪੈਂਦਾ ਹੈ। ਸੁਰਜੀਤ ਸੰਧੂ ਨੇ ਆਪਣੀ ਲਿਖੀ ਕਲੀ ਗਾ ਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ। ਇਸ ਤੋਂ ਇਲਾਵਾ ਰਸ਼ਪਾਲ ਹੇਅਰ ਜੀ ਨੇ ਬ੍ਰਿਸਬੇਨ ਸ਼ਹਿਰ ਵਿੱਚ ਸਿੱਖ ਗੇਮਾਂ ਅਤੇ ਪੰਜਾਬੀ ਪੇਸ਼ਕਾਰੀ ਮੰਚ ਦੇ ਇਤਿਹਾਸ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਹਰਜੀਤ ਸੰਧੂ ਦੁਆਰਾ ਆਪਣੀ ਮਨਮੋਹਕ ਰਚਨਾ ਦੀ ਪੇਸ਼ਕਾਰੀ ਤੋਂ ਇਲਾਵਾ ਅਜੇ ਪਾਲ ਇੰਡੋਜ਼ ਟੀਵੀ , ਲੋਕ ਗਾਇਕ ਹੈਪੀ ਚਾਹਲ, ਮਸ਼ਹੂਰ ਸਟੇਜ ਸੰਚਾਲਕ ਨੀਰਜ਼ ਪੋਪਲੀ ਆਦਿ ਨੇ ਸਟੇਜ ਤੋਂ ਪੁਸਤਕ “ਆਸਟ੍ਰੇਲੀਅਨ ਟੈਕਸੀਨਾਮਾ” ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।ਇੰਡੋਜ਼ ਟੀਵੀ ਐਂਕਰ ਹਰਜਿੰਦ ਕੌਰ ਵੱਲੋਂ ਕਿਸਾਨੀ ਸਘੰਰਸ਼ ਉਪਰ ਆਪਣੀ ਰਿਪੋਰਟ ਕੀਤੀ ਗਈ ਤੇ ਉਹਨਾਂ ਕਿਹਾ ਕਿ ਸਾਨੂੰ ਲਗਾਤਾਰ ਕਿਸਾਨਾਂ ਦੇ ਸਘੰਰਸ਼ ਨਾਲ ਖੜ੍ਹਨ ਦੀ ਲੋੜ ਐ। ਕਵੀ ਦਰਬਾਰ ਵਿੱਚ ਹਾਜ਼ਰ ਸਰੋਤਿਆਂ ਨੇ ਪੂਰੇ ਪ੍ਰੋਗਰਾਮ ਨੂੰ ਜੀਅ ਭਰ ਕੇ ਮਾਣਿਆ ਅਤੇ ਆਏ ਲੋਕਾਂ ਲਈ ਚਾਹ ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ। ਸਟੇਜ ਦਾ ਸੰਚਾਲਨ ਸਭਾ ਦੇ ਪ੍ਰਧਾਨ ਜਸਵੰਤ ਵਾਗਲਾ ਜੀ ਵੱਲੋਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!