2 C
United Kingdom
Saturday, March 7, 2026

More

    ਕੌਮਾਂਤਰੀ ਔਰਤ ਦਿਵਸ ਦੀਆਂ ਬਲਾਕ ਨਿਹਾਲ ਸਿੰਘ ਵਾਲਾ ਵਿੱਚ ਤਿਆਰੀਆਂ ਮੁਕੰਮਲ- ਕੁਲਦੀਪ ਕੌਰ ਕੁੱਸਾ

    ਨਿਹਾਲ ਸਿੰਘ ਵਾਲਾ (ਪੰਜ ਦਰਿਆ ਬਿਊਰੋ) ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿੱਚ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ 8 ਮਾਰਚ ਔਰਤ ਕੌਮਾਂਤਰੀ ਦਿਵਸ ਦੀਆਂ ਚੱਲ ਰਹੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਹ ਜਾਣਕਾਰੀ ਔਰਤ ਆਗੂ ਕੁਲਦੀਪ ਕੌਰ ਕੁੱਸਾ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਦਿੱਤੀ। ਉਹਨਾਂ ਕਿਹਾ ਕਿ ਇਸ ਤਿਆਰੀ ਲਈ ਬਲਾਕ ਦੇ ਸਾਰੇ ਪਿੰਡਾਂ ਵਿੱਚ ਕਈ ਛੋਟੀ ਅਤੇ ਵੱਡੀਆਂ ਮੀਟਿੰਗਾਂ ਕਰਾਈਆ ਗਈਆਂ ਹਨ। ਕਈ ਪਿੰਡਾਂ ਵਿੱਚ ਔਰਤਾਂ ਦੀ ਕਮੇਟੀ ਦੀ ਚੋਣ ਵੀ ਹੋਈ ਹੈ। ਭੈਣਾਂ ਨੇ ਘਰ ਘਰ ਜਾ ਕੇ ਸੁਨੇਹੇ ਲਾਏ ਹਨ।ਦਿੱਲੀ ਟਿਕਰੀ ਬਾਰਡਰ ਜਾਣ ਲਈ ਲਿਸਟਾਂ ਬਣਾਈਆਂ ਅਤੇ ਫੰਡ ਵੀ ਇਕੱਠਾ ਕੀਤਾ ਗਿਆ ਹੈ। 7 ਮਾਰਚ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਕੌਮਾਂਤਰੀ ਔਰਤ ਦਿਵਸ ਲਈ ਦਿੱਲੀ ਜਾਣਗੀਆਂ। ਬਲਾਕ ਸਕੱਤਰ ਬੂਟਾ ਸਿੰਘ ਭਾਗੀਕੇ ਕਿਹਾ ਕਿ ਅੱਜ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜ ਪੱਖੀ ਨੀਤੀਆਂ ਦਾ ਪੱਖ ਪੂਰਦਿਆ ਜੋ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਦੇਸ਼ ਵਿੱਚ ਲਾਗੂ ਕੀਤੇ ਜਾ ਰਹੇ ਹਨ ਤੇ ਉਹਨਾਂ ਕਾਨੂੰਨਾਂ ਖਿਲਾਫ਼ ਲੜਾਈ ਫੇਰ ਬੀਬੀ ਗੁਲਾਬ ਕੌਰ ਵਰਗੀਆਂ ਬਹਾਦਰ ਮਾਵਾਂ ਭੈਣਾਂ ਦੀ ਮੰਗ ਕਰਦੀ ਹੈ। ਉਹਨਾਂ ਕਿਹਾ ਕਿ ਜ਼ਮੀਨ ਨੂੰ ਬਚਾਉਣ ਦਾ ਇੱਕੋ ਇੱਕ ਰਾਹ ਕੁਰਬਾਨੀਆਂ ਦਾ ਰਾਹ ਹੈ ਜਿਸ ਤੇ ਚੱਲ ਕੇ ਹੀ ਦੇਸ਼ ਦਾ ਕਿਸਾਨ ਆਪਣੀਆਂ ਜ਼ਮੀਨਾਂ ਦੀ ਰਾਖੀ ਕਰ ਸਕਦਾ ਹੈ।ਜ਼ਮੀਨੀ ਘੋਲ ਨੂੰ ਜਿੱਤ ਤੱਕ ਪਹੁੰਚਾਉਣ ਲਈ ਸਮਾਜ ਦਾ ਅੱਧ ਬਣਦੀਆਂ ਔਰਤਾਂ ਨੂੰ ਘੋਲ ਵਿੱਚ ਸ਼ਾਮਲ ਕਰਨਾ ਵਕਤ ਦੀ ਅਣਸਰਦੀ ਲੋੜ ਹੈ। ਜੰਗੀਰ ਸਿੰਘ ਹਿੰਮਤਪੁਰਾ ਨੇ ਕਿਹਾ ਜੱਥੇਬੰਦੀ ਸਮਝਦੀ ਹੈ ਕਿ ਇਹ ਘੋਲ਼ ਇਕੱਲੇ ਕਿਸਾਨ ਨਹੀਂ ਜਿੱਤ ਸਕਦੇ। ਮਜ਼ਦੂਰ ਕਿਸਾਨ ਇਕੱਠੇ ਹੋ ਕੇ ਇਹਨਾਂ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਸਕਦੇ ਹਨ। ਔਰਤਾ ਨੇ ਦਿੱਲੀ ਜਾਣ ਲਈ ਮਜ਼ਦੂਰ ਘਰਾਂ ਵਿੱਚ ਵੀ ਸੁਨੇਹੇ ਲਾਏ ਹਨ ਜੋ ਕਿ ਕੇਂਦਰ ਅਤੇ ਰਾਜ ਸਰਕਾਰ ਦੀ ਕਿਸਾਨਾਂ ਮਜ਼ਦੂਰਾਂ ਨੂੰ ਆਪਸ ਵਿੱਚ ਲੜਾਉਣ ਦੀ ਹਰੇਕ ਚਾਲ ਨੂੰ ਫੇਲ੍ਹ ਕਰਕੇ,ਇਹ ਜੋਟੀ ਮਜ਼ਬੂਤ ਹੋਵੇ। ਘੋਲ਼ ਵਿੱਚ ਜਿੱਤ ਪ੍ਰਾਪਤ ਕੀਤੀ ਜਾਵੇ। ਬਲਾਕ ਖਜ਼ਾਨਚੀ ਕੇਵਲ ਬੱਧਨੀ ਨੇ ਕਿਹਾ ਕਿ ਹਰੇਕ ਪਿੰਡ ਨੇ ਦਿੱਲੀ ਜਾਣ ਵਾਸਤੇ ਸਾਧਨ ਕਰ ਲਏ ਹਨ। ਮਾਵਾਂ ਭੈਣਾਂ ਦੇ ਉਤਸ਼ਾਹ ਅਤੇ ਕੁੱਲ ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਕਰਕੇ ਗਿਣਤੀ ਵਧਣ ਦੀ ਸੰਭਾਵਨਾ ਹੈ ਇਸ ਲਈ ਲੋੜ ਪੈਣ ਹੋਰ ਵੀ ਸਾਧਨ ਤਿਆਰ ਕਰਕੇ ਰੱਖ ਲਏ। ਤਾਂ ਜੋ ਕਿ ਜਾਣ ਸਮੇਂ ਕੋਈ ਦਿੱਕਤ ਨਾ ਆਵੇ। ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ ਨੇ 7 ਮਾਰਚ ਨੂੰ ਦਿੱਲੀ ਜਾਣ ਲਈ ਅਤੇ 8 ਮਾਰਚ ਨੂੰ ਪੰਜਾਬ ਵਿੱਚ ਚੱਲ ਰਹੇ ਧਰਨਿਆਂ ਵਿੱਚ ਵੱਡੀ ਗਿਣਤੀ ਵਿੱਚ ਮਾਵਾਂ ਭੈਣਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ। ਇਹਨਾਂ ਮੀਟਿੰਗਾਂ ਵਿੱਚ ਬਰਿੰਦਰ ਕੌਰ ਰਾਮਾਂ, ਚਰਨਜੀਤ ਕੌਰ ਕੁੱਸਾ, ਚਰਨਜੀਤ ਕੌਰ ਹਿੰਮਤਪੁਰਾ,ਨਸੀਬ ਕੌਰ ਸੈਦੋਕੇ, ਸੁਦਾਗਰ ਸਿੰਘ ਖਾਈ, ਇੰਦਰਮੋਹਨ ਪੱਤੋਂ,ਭਜਨ ਮੀਨੀਆਂ ਜਗਮੋਹਨ ਸਿੰਘ ਸੈਦੋਕੇ, ਸ਼ਿੰਗਾਰਾ ਸਿੰਘ,ਕੌਰੀ ਆਦਿ ਵੱਡੀ ਗਿਣਤੀ ਵਿੱਚ ਮਾਵਾਂ ਭੈਣਾਂ, ਕਿਸਾਨ, ਮਜ਼ਦੂਰ ਅਤੇ ਨੌਜਵਾਨ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!