3.1 C
United Kingdom
Sunday, March 8, 2026

More

    ਇਟਲੀ ਵੱਸਦੇ ਬਿੰਦਰ ਕੋਲੀਆਂ ਵਾਲ ਦਾ ਨਵਾਂ ਨਾਵਲ “ਉਸ ਪਾਰ ਜ਼ਿੰਦਗੀ” ਆਨਲਾਈਨ ਰਿਲੀਜ਼ ਕੀਤਾ

    ਪੰਜਾਬੀ ਮੰਚ ਲਾਇਵ ਸਿਆਟਲ (ਅਮਰੀਕਾ) ਵੱਲੋਂ ਇਟਲੀ ਵੱਸਦੇ ਨਾਵਲਕਾਰ, ਸ਼ਾਇਰ ਬਿੰਦਰ ਕੋਲੀਆਂ ਵਾਲ ਦਾ ਨਵਾਂ ਨਾਵਲ “ਉਸ ਪਾਰ ਜ਼ਿੰਦਗੀ” ਆਨਲਾਈਨ ਰਿਲੀਜ਼ ਕੀਤਾ ਗਿਆ। ਨਾਵਲ “ਉਸ ਪਾਰ ਜ਼ਿੰਦਗੀ” ਨੂੰ ਲੋਕ ਅਰਪਿਤ ਕਰਦੇ ਸਮੇਂ ਹਾਜ਼ਿਰ ਬੁੱਧੀਜੀਵਾਂ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਪੰਜਾਬੀ ਮੰਚ ਲਾਇਵ ਦੇ ਸਰਪ੍ਰਸਤ ਅਮਰੀਕ ਸਿੰਘ ਕੰਗ ਨੇ ਬਿੰਦਰ ਕੋਲੀਆਂ ਵਾਲ ਵਧਾਈ ਦਿੰਦਿਆ ਕਿਹਾ ਕਿ ਜਿਵੇਂ ਪੁਰਾਣੇ ਨਾਵਲਕਾਰ ਆਪਣਾ ਸਫ਼ਰ ਪੂਰਾ ਕਰਕੇ ਇਸ ਦੁਨੀਆਂ ਤੋਂ ਤੁਰਦੇ ਜਾ ਰਹੇ ਹਨ ਉਹਨਾਂ ਦੀ ਪੂਰਤੀ ਲਈ ਨਵੇਂ ਨਾਵਲਕਾਰਾਂ ਦਾ ਸਾਹਿਤ ਖੇਤਰ ਵਿੱਚ ਆਉਣਾ ਬਹੁਤ ਜਰੂਰੀ ਹੈ। ਨਾਵਲ ਲਿਖਣਾ ਕੋਈ ਸੌਖਾ ਨਹੀਂ ਹੈ ਸ਼ਾਇਦ ਲਈ ਇਸ ਨੂੰ ਲਿਖਣ ਦੀ ਪ੍ਰਥਾ ਘੱਟਦੀ ਜਾ ਰਹੀ ਹੈ। ਪ੍ਰੋ. ਕੇਵਲ ਸਿੰਘ ਰੱਤੜਾ ਅਤੇ ਬਲਵੀਰ ਸਿੰਘ ਕਲਿਹਰ ਨੇ ਨਾਵਲ ਦੀ ਲਿੱਖਣ ਸ਼ੈਲੀ ਬਾਰੇ ਆਪਣੇ ਵਿਚਾਰ ਦੱਸੇ ਅਤੇ ਨਾਲ ਹੀ ਉਹਨਾਂ ਨੇ ਉਹਨਾਂ ਮਾਪਿਆਂ ਨੂੰ ਪੜ੍ਹਨ ਦੀ ਪੁਰਜ਼ੋਰ ਅਪੀਲ ਕੀਤੀ ਜਿਹੜੇ ਦੋ ਨੰਬਰ ਵਿੱਚ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਹਨ। ਪ੍ਰਿੰਸੀਪਲ. ਸਤਨਾਮ ਕੌਰ ਨੇ ਨਾਵਲ “ਉਸ ਪਾਰ ਜ਼ਿੰਦਗੀ” ਦੀ ਕਹਾਣੀ ਨੂੰ ਵਾਚਦਿਆ ਪਾਠਕਾਂ ਦਾ ਉਹਨਾਂ ਗੱਲਾਂ ਵੱਲ ਧਿਆਨ ਮੋੜਿਆ ਜਿੰਨਾਂ ਤੋਂ ਆਮ ਲੋਕੀਂ ਅਜੇ ਤੱਕ ਅਣਜਾਣ ਹਨ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਨਾਵਲ ਨਹੀਂ ਸਗੋਂ ਇਸ ਨੂੰ ਪਿੰਡਾਂ ਦੇ 12ਵੀੰ ਦੇ ਸਕੂਲਾਂ ਦੀ ਲਾਇਬ੍ਰੇਰੀ ਲਈ ਬੇਹੱਦ ਜਰੂਰੀ ਦਸਤਾਵੇਜ਼ ਦੱਸਿਆ। ਇਸ ਨਾਵਲ ਨੂੰ ਸੰਭਾਲਣ ਦੇ ਨਾਲ-ਨਾਲ ਹਰੇਕ ਨੂੰ ਪੜ੍ਹਨ ਦੀ ਬਹੁਤ ਜਰੂਰਤ ਹੈ। ਇਸ ਆਨਲਾਇਨ ਸਮਾਗਮ ਵਿੱਚ ਹਾਜ਼ਿਰ ਧਰਮਿੰਦਰ ਸਿੰਘ ਕੰਗ (ਆਇਰਲੈਂਡ), ਰਣਧੀਰ ਸਿੰਘ ਸਾਗੂ (ਮੁਕਤਸਰ), ਅਮਰੀਕ ਸਿੰਘ ਕੰਗ (ਅਮਰੀਕਾ), ਬਲਵੀਰ ਸਿੰਘ ਕਲਿਹਰ, ਪ੍ਰੋ. ਕੇਵਲ ਸਿੰਘ ਰੱਤੜਾ, ਪ੍ਰਿੰਸੀਪਲ. ਸਤਨਾਮ ਕੌਰ ਜੀ (ਕਪੂਰਥਲਾ) ਅਤੇ ਬਿੰਦਰ ਕੋਲੀਆਂ ਵਾਲ (ਇਟਲੀ) ਤੋਂ ਖਾਸ਼ ਤੌਰ ਤੇ ਸ਼ਾਮਿਲ ਰਹੇ। ਆਖਿਰ ਵਿੱਚ ਬਿੰਦਰ ਕੋਲੀਆਂ ਵਾਲ ਨੇ ਨਾਵਲ “ਉਸ ਪਾਰ ਜ਼ਿੰਦਗੀ” ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਅਮਰੀਕ ਸਿੰਘ ਕੰਗ ਨੇ ਆਏ ਸਾਰੇ ਮਹਿਮਾਨਾਂ ਅਤੇ ਨਾਵਲ “ਉਸ ਪਾਰ ਜ਼ਿੰਦਗੀ” ਨੂੰ ਜੀ ਆਇਆਂ ਆਖਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!