ਪਟਿਆਲਾ (ਪੰਜ ਦਰਿਆ ਬਿਊਰੋ)

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਅਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਵਿੱਚ ਲਗਾਤਾਰ ਖੂਨਦਾਨ ਕੈਂਪ ਲਗਾਉਣੇ ਇੱਕ ਸਲਾਘਾਯੋਗ ਉਪਰਾਲਾ ਹੈ। ਇਹ ਖੂਨਦਾਨ ਕੈਂਪ ਥੈਲਾਸੀਮੀਆ ਤੋ ਪੀੜਤ 275 ਬੱਚਿਆ ਲਈ ਜਾਗਦੇ ਰਹੋ ਕਲੱਬ ਪਟਿਆਲਾ ਨੇ ਬਸੰਤ ਰਿਤੂ ਕਲੱਬ ਤ੍ਰਿਪੜੀ ਦੇ ਸਹਿਯੋਗ ਨਾਲ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਗਾਇਆ।ਕੈਂਪ ਦਾ ਰਸਮੀ ਉਦਘਾਟਨ ਦਲੇਰ ਸਿੰਘ ਖੇੜਕੀ 55ਵੀਂ ਵਾਰ, ਨਿਰਮਲ ਖੁਸਦਿਲ ਨੇ 30ਵੀਂ ਵਾਰ,ਕੁਲਵੰਤ ਸਿੰਘ ਖਾਲਸਾ ਨੇ 9ਵੀਂ ਵਾਰ ਖੂਨਦਾਨ ਕਰਕੇ ਕੀਤਾ।ਕੈਂਪ ਵਿਚ ਮੁੱਖ ਮਹਿਮਾਨ ਵਜੋ ਸਿਰਕਤ ਕਰਦੇ ਹੋਏ,ਦਲੇਰ ਸਿੰਘ ਖੇੜਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਕਿਹਾ ਕਿ ਅਮਰਜੀਤ ਸਿੰਘ ਜਾਗਦੇ ਰਹੋ ਦੀ ਸਰਪ੍ਰਸਤੀ ਹੇਠ ਜੋ ਹਰ ਮਹੀਨੇ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ,ਉਹ ਮਾਨਵਤਾ ਦੀ ਸੇਵਾ ਵਿੱਚ ਸਲਾਘਾਯੋਗ ਕਦਮ ਹੈ।ਜਰੂਰਤਮੰਦ ਮਰੀਜਾਂ ਦੀ ਖੂਨਦਾਨ ਕੈਂਪ ਲਗਾ ਕੇ ਜੋ ਸੇਵਾ ਕੀਤੀ ਜਾ ਰਹੀ ਹੈ,ਉਹ ਵਡਮੁੱਲੀ ਸੇਵਾ ਹੈ। ਦੀਪਕ ਧੀਮਾਨ ਸੁੱਸੇਗੁੱਜਰਾਂ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ,ਕਿਉਕਿ ਇਸ ਨਾਲ ਮਰਦੀਆਂ ਜਿੰਦਗੀਆਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।ਜੇਕਰ ਇਹ ਖੂਨਦਾਨੀ ਨਾ ਹੋਣ ਤਾਂ ਅਨੇਕਾਂ ਮਰੀਜ ਖੂਨ ਨਾ ਮਿਲਣ ਕਾਰਨ ਮੌਤ ਦੇ ਮੂੰਹ ਚ ਚਲੇ ਜਾਣ। ਸਰਨਜੀਤ ਸਿੰਘ ਹਰੀਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਅਹੰਕਾਰ ਛੱਡ ਕੇ,ਅਤੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਹੋਏ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।ਇਹ ਖੂਨਦਾਨ ਕੈਂਪ ਦੀਦਾਰ ਸਿੰਘ ਬੋਸਰ, ਕੁਲਵੰਤ ਸਿੰਘ ਖਾਲਸਾ ਅਤੇ ਨਿਰਮਲ ਖੁਸਦਿਲ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।ਸਾਹਿਲ ਗੋਇਲ ਵੱਲੋ ਸਮੂਹ ਖੂਨਦਾਨੀਆ ਨੂੰ ਕਲੱਬ ਦਾ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਬਾਬਾ ਕਾਲਾ ਸਿੰਘ ਨੇ ਆਏ ਹੋਏ ਸਾਰੇ ਟੀਮ ਮੈਂਬਰਾਂ ਅਤੇ ਖੂਨਦਾਨੀਆਂ ਦਾ ਤਹਿ ਦਿਲੋ ਧੰਨਵਾਦ ਕੀਤਾ।ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਦੀ ਟੀਮ ਨੇ 30 ਯੂਨਿਟ ਬਲੱਡ ਇਕੱਤਰ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਦਲੇਰ ਸਿੰਘ ਖੇੜਕੀ,ਦੀਪਕ ਧੀਮਾਨ,ਦੀਦਾਰ ਸਿੰਘ ਬੋਸਰ,ਪ੍ਰਗਟ ਸਿੰਘ ਵਜੀਦਪੁਰ,ਬਾਬਾ ਕਾਲਾ ਸਿੰਘ,ਪ੍ਰੇਮ ਚੰਦ ਪੰਡਿਤ,ਨਿਰਮਲ ਸਿੰਘ ਖੁਸਦਿਲ,ਦਰਸ਼ਨ ਸਿੰਘ ਦੂੰਦੀਮਾਜਰਾਂ,ਤਰਵਿੰਦਰ ਸਿੰਘ,ਕੁਲਵੰਤ ਸਿੰਘ ਖਾਲਸਾ,ਜਤਿੰਦਰ ਸਿੰਘ,ਰਕੇਸ਼ ਕੁਮਾਰ,ਦਰਸਨ ਸਿੰਘ ਗਾਜੇਵਾਸ,ਸੋਨੂੰ,ਗੁਰਦੀਪ ਸਿੰਘ ਸਰਪੰਚ,ਰਜਿੰਦਰਪਾਲ ਸਿੰਘ, ਸਰਮਾ,ਸਰਨਜੀਤ ਸਿੰਘ ਹਰੀਕਾ,ਪ੍ਰੇਮ ਚੰਦ ਪੰਡਿਤ,ਹਰਿਕ੍ਰਿਸਨ ਸਿੰਘ ਸੁਰਜੀਤ,ਬਬਲੀ ਬਹਰੀ,ਲੋਕ ਸੇਵਾ ਸੋਸਾਇਟੀ ਤੋ ਪ੍ਰਧਾਨ ਭੂਸ਼ਣ ਅਰੌੜਾ,ਵਾਈਸ ਪ੍ਰਧਾਨ ਹੈਪੀ ਸੁਖੀਜਾ ਅਤੇ ਕਲੱਬ ਮੈਂਬਰ ਹਾਜ਼ਰ ਸਨ।
ਬਲੱਡ ਬੈਂਕ ਰਾਜਿੰਦਰਾ ਹਸਪਤਾਲ ਵਿਖੇ ਜਾਗਦੇ ਰਹੋ ਕਲੱਬ ਪਟਿਆਲਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਕਰਦੇ ਹੋਏ,ਦਲੇਰ ਸਿੰਘ ਖੇੜਕੀ,ਨਿਰਮਲ ਖੁਸਦਿਲ ਅਤੇ ਕੁਲਵੰਤ ਸਿੰਘ ਖਾਲਸਾ ਤੇ ਕਲੱਬ ਦੇ ਸਮੂਹ ਮੈਂਬਰ ਸਾਹਿਬਾਨ।