6.9 C
United Kingdom
Saturday, March 7, 2026

More

    ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਵਿਦੇਸ਼ ਸਟੱਡੀ ਤੇ ਕਾਊਂਸਲਿੰਗ ਲਈ ਪਲੇਸਮੈਂਟ ਸੈਲ ਸਥਾਪਤ

    1 ਮਾਰਚ ਤੋਂ 31 ਮਾਰਚ ਤੱਕ ਕਾਊਂਸਲਿੰਗ ਦਾ ਪਹਿਲਾ ਰਾਉੂਂਡ ਹੋਵੇਗਾ ਸ਼ੁਰੂ-ਰਵਿੰਦਰ ਪਾਲ ਸਿੰਘ
    ਸੰਗਰੂਰ, 17 ਫਰਵਰੀ (ਜਮੀਲ ਜੌੜਾ):
    ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਦੇ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ੍ਰੀ ਰਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ ਵਿਦੇਸ਼ ਵਿਚ ਸਟੱਡੀ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੀ ਸਹੂਲਤ ਲਈ ਵਿਦੇਸ਼ ਸਟੱਡੀ ਅਤੇ ਕਾਊਂਸਲਿੰਗ ਲਈ ਪਲੇਸਮੈਂਟ ਸੈੱਲ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਸਹੀ ਸੇਧ ਮਿਲ ਸਕੇਗੀ।
    ਸ੍ਰੀ ਰਵਿੰਦਰਪਾਲ ਸਿੰਘ ਨੇ ਕਿਹਾ ਕਿ 1 ਮਾਰਚ ਤੋਂ 31 ਮਾਰਚ, 2021 ਤੱਕ ਕਾਊਂਸਲਿੰਗ ਦਾ ਪਹਿਲਾ ਰਾਊਂਡ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਕਾਊਂਸਲਿੰਗ ਲਈ ਰਜਿਸਟ੍ਰੇਸ਼ਨ ਮਿਤੀ 21 ਤੋਂ 25 ਫਰਵਰੀ 2021 ਤੱਕ ਹੋ ਸਕੇਗੀ। ਵਿਦੇਸ਼ ਸਟੱਡੀ ਕਾਊਂਸਲਿੰਗ ਦੇ ਚਾਹਵਾਨ ਨੌਜਵਾਨ https://t}n਼ur&.com/San{6S ‘ਤੇ ਅਤੇ ਵਿਦੇਸ਼ ਪਲੇਸਮੈਂਟ ਕਾਊਂਸਿਲਿੰਗ ਲਈ ਚਾਹਵਾਨ ਵਿਦਿਆਰਥੀ https://t}n਼ur&.com/San{6P ‘ਤੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਵਿਦਿਆਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ, ਸੰਗਰੂਰ ਵਿਖੇ ਆ ਕੇ ਜਾਂ ਹੈਲਪਲਾਈਨ ਨੰਬਰ 98779-18167 ‘ਤੇ ਵੀ ਸੰਪਰਕ ਕਰ ਸਕਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!