14.1 C
United Kingdom
Sunday, April 20, 2025

More

    ਕਾਂਗਰਸ ਦੇ ਝੱਖੜ ਦੌਰਾਨ ਸੰਗਤ ਮੰਡੀ ’ਚ ਅਕਾਲੀ ਦਲ ਨੇ ਜਾਗਾਇਆ  ਜੇਤੂ ਚਿਰਾਗ

    ਅਸ਼ੋਕ ਵਰਮਾ
    ਬਠਿੰਡਾ, 17 ਫਰਵਰੀ2021: ਬਠਿੰਡਾ ਜਿਲ੍ਹੇ ’ਚ ਕਾਂਗਰਸ ਦੇ ਝੁੱਲੇ ਝੱਖੜ ਦੌਰਾਨ ਸੰਗਤ ਮੰਡੀ  ਨਗਰ ਕੌਂਸਲ  ਦੇ ਚੋਣ ਨਤੀਜਿਆਂ ’ਚ ਅਕਾਲੀ ਦਲ ਬਾਦਲ ਨੇ ਸੱਤਾਧਾਰੀ ਕਾਂਗਰਸ ਨੂੰ ਝਟਕਾ ਦਿੰਦਿਆਂ  ਨਾਂ ਕੇਵਲ ਕੁਰਸੀ ਤਾ ਕਬਜਾ ਜਮਾਉਣ ’ਚ ਸਫਲਤਾ ਹਾਸਲ ਕੀਤੀ ਬਲਕਿ 9 ਵਾਰਡਾਂ ਚੋਂ 7 ’ਚ ਸ਼ਾਨਦਾਰ ਜਿੱਤ ਹਾਸਲ  ਕਰਕੇ ਪਾਰਟੀ ਦਾ ਝੰਡਾ ਬੁਲੰਦ ਕੀਤਾ ਹੈ। ਰੌਚਕ ਤੱਥ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਦੀ ਹਨੇਰੀ ਲਿਆਉਣ ਵਾਲੀ ਆਮ ਆਦਮੀ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਹਲ ਸਕੀ ਹੈ ਜਦੋਂਕਿ ਕਾਂਗਰਸੀ ਉਮੀਦਵਾਰ ਸਿਰਫ ਦੋ ਵਾਰਡਾਂ ’ਚ ਹੀ ਸਫਲ ਹੋ ਸਕੇ ਹਨ। ਮੰਨਿਆ ਜਾ ਰਿਹਾ ਹੇ ਗਿ ਪ੍ਰਧਾਨਗੀ ਦਾ ਤਾਜ ਦੂਸਰੀ ਵਾਰ ਅਕਾਲੀ ਆਗੂ ਸ਼ੁਸੀਲ ਕੁਮਾਰ ਗੋਲਡੀ ਦੇ ਸਿਰ ਸਜਣ ਜਾ ਰਿਹਾ ਹੈ।
                          ਦੱਸਣਯੋਗ ਹੈ ਕਿ ਗੋਲਡੀ ਉਹੀ ਅਕਾਲੀ ਆਗੂ ਹੈ ਜਿਸ ਦੇ ਘਰ ’ਚ ਜਬਰੀ ਦਾਖਲ ਹੋਕੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰਾਬ ਦੀਆਂ ਬੋਤਲਾਂ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਸਿਆਸੀ ਹਲਕਿਆਂ ਦਾ ਦੱਸਣਾ ਹੈ ਕਿ  ਇਹਨਾਂ ਚੋਣਾਂ ’ਚ ਟੱਕਰ ਦੀ ਸੰਭਾਵਨਾਂ ਸੀ ਪਰ ਇਸ ਅਣਕਿਆਸੀ ਹੂੰਝਾ ਫੇਰ ਜਿੱਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਸ਼ਰਾਬ ਵਾਲੀ ਘਟਨਾਂ ਵੀ ਅਕਾਲੀ ਦਲ ਲਈ ਵਰਦਾਨ ਸਿੱਧ ਹੋਈ ਹੈ ਜਿਸ ਨੂੰ ਲੈਕੇ ਮੰਡੀ ਵਾਸੀਆਂ ਨੇ ਵੋਟਾਂ ਦੌਰਾਨ ਰੋਸ ਦਿਖਾਇਆ ਹੈ। ਅਕਾਲੀ ਦਲ ਦੀ ਜਿੱਤ ਦੀ ਖੁਸ਼ੀ ’ਚ ਮੰਡੀ ਵਾਸੀਆਂ ਨੇ ਜਿੱਥੇ ਇਕ ਦੂਸਰੇ ਦੇ ਨਾਲ ਗੁਲਾਲ ਖੇਡ੍ਹਿਆ ਉੱਥੇ ਜੇਤੂ ਕੌਂਸਲਰਾਂ ਨੇ ਅਜਿਹਾ ਜਾਦਾਰ ਫਤਵਾ ਦੇਣ ਲਈ ਮੰਡੀ ਵਾਸੀਆਂ ਦਾ ਧੰਨਵਾਦ ਵੀ ਕੀਤਾ ਹੈ।
                           ਮੰਡੀ ਵਾਸੀਆਂ ਦਾ ਰਿਣੀ ਰਹਾਂਗਾ: ਕੋਟਫੱਤਾ
    ਜਿੱਤ ਦੀ ਖਬਰ ਸੁਣਦਿਆਂ ਹੀ ਜੇਤੂ ਉਮੀਦਵਾਰਾਂ ਨੂੰ ਵਧਾਈ ਦੇਣ ਲਈ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਵੀ ਵਿਸ਼ੇਸ਼ ਤੌਰ ਤੇ ਪਹੰੁਚੇ ਅਤੇ ਇਸ ਸਫਲਤਾ ਲਈ ਸਮੂਹ ਵਰਕਰਾਂ ਤੇ ਆਗੂਆਂ ਦੀ ਪਿੱਠ ਥਾਪੜੀ। ਕੋਟਫੱਤਾ ਨੇ ਮੰਡੀ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਇਸ ਮਾਮਲੇ ’ਚ ਹਮੇਸ਼ਾ ਰਿਣੀ ਰਹਿਣਗੇ। ਉਹਨਾਂ ਇਸ ਨੂੰ ਅਕਾਲੀ ਦਲ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਵਰਕਰਾਂ ਵੱਲੋਂ ਕੀਤੀ ਸਖਤ ਮਿਹਨਤ ਦੀ ਜਿੱਤ ਕਰਾਰ ਦਿੱਤਾ। ਸਾਬਕਾ ਵਿਧਾਇਕ ਨੇ ਆਖਿਆ ਕਿ ਅਸਲ ’ਚ ਲੋਕ ਜਾਣਗਏ ਹਨ ਕਿ ਕਾਂਗਰਸ ਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਕੀਤਾ ਹੈ ਜਿਸ ਦਾ ਪਤਾ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਲੱਗ ਜਾਏਗਾ।
                         ਮੰਡੀ ਵਾਸੀਆਂ ਦਾ ਧੰਨਵਾਦ: ਗੋਲਡੀ
     ਇਸ ਮੌਕੇ ਸ਼ੁਸੀਲ ਕੁਮਾਰ ਗੋਲਡੀ ਨੇ ਕਿਹਾ ਕਿ ਇਹ ਜਿੱਤ ਉਹਨਾਂ ਦੀ ਨਹੀਂ ਬਲਕਿ ਸੰਗਤ ਮੰਡੀ ਵਾਸੀਆਂ ਦੀ ਜਿੱਤ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਵਿਕਾਸ ਦੇ ਮੁੱਦੇ ਨੂੰ ਲੈ ਕੇ ਚੋਣ ਲੜੀ ਸੀ ਜਿਸ ਤੇ ਉਹ ਪਹਿਰਾ ਦੇਣਗੇ।  ਉਹਨਾਂ ਦੱਸਿਆ ਕਿ ਮੰਡੀ ਦੀ ਬਰਸਾਤ ਦੇ ਪਾਣੀ ਦੀ ਮੁੱਖ ਸਮੱਸਿਆ ਨੂੰ ਉਹ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਏਗਾ। ਉਹਨਾਂ ਕਿਹਾ ਕਿ ਜਿੰਨਾਂ ਅਕਾਲੀ ਦਲ ਦੀ ਸਰਕਾਰ ਸਮੇਂ ਵਿਕਾਸ ਹੋਇਆ ਹੈ ਓਨਾਂ ਕਾਂਗਰਸ ਦੇ ਰਾਜ ’ਚ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਮੰਡੀ ਵਾਸੀਆਂ ਨੇ ਵਿਕਾਸ ਨੂੰ ਹੀ ਵੇਖ ਕੇ ਅਕਾਲੀ ਦਲ ਨੂੰ ਭਾਰੀ ਬਹੁਮਤ ਨਾਲ ਜਤਾਇਆ ਹੈ ਜਿਸ ਲਈ ਉਹ ਧੰਨਵਾਦੀ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!