ਅਰਸ਼ਦੀਪ ਕੌਰ ਆਸ਼ੂ
ਇਹ ਮਿੱਟੀ ਨੇ ਉਸਾਰਿਆ ਮੈਨੂੰ,
ਇਸ ਸੋਹਣੀ ਨਾਲ ਪਿਆਰ ਮੇਰਾ।
ਇਹ ਮਿੱਟੀ ਦੇ ਵਿੱਚ ਮੈਂ ਪਲਿਆ,
ਇਸ ਬਣ ਮਾਂ ਦਿੱਤਾ ਸੰਸਾਰ ਮੇਰਾ।
ਇਸ ਮਿੱਟੀ ਨੇ ਹੀ ਸਜਾਇਆ,
ਉਹ ਕੱਚਾ ਸੋਹਣਾ ਘਰ-ਬਾਰ ਮੇਰਾ।
ਇਸ ਮਿੱਟੀ ਦੀ ਖ਼ੁਸ਼ਬੋ ਦੇ ਵਿੱਚ,
ਸਮਾਇਆ ਹਰ ਇੱਕ ਸਾਹ ਮੇਰਾ।
ਇਸ ਮਿੱਟੀ ‘ਚ ਖੇਡ ਜਵਾਨ ਹੋਇਆ,
ਇਹਦੇ ਵਿਚ ਬਣਿਆ ਪੰਜਾਬ ਮੇਰਾ।
ਇਹ ਮਿੱਟੀ ਰਚੀ ਜਿਸਮ ਮੇਰੇ ‘ਚ,
ਇਹੀ ਹੈ ਸਭ ਅੱਲ੍ਹਾ ਰੱਬ ਮੇਰਾ।
ਇਸ ਮਿੱਟੀ ਦੀ ਕਰਾਂ ਸਾਂਭ-ਸੰਭਾਲ,
ਇਹ ਹੈ ਆਸ਼ੂ ਜਨਮ-ਦਾਤਾ ਮੇਰਾ।