14.1 C
United Kingdom
Sunday, April 20, 2025

More

    ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਸਲਾਨਾ ਮੀਟਿੰਗ ਅਯੋਜਿਤ, ਕਿਸਾਨੀ ਸੰਘਰਸ਼ ਦੇ ਹੱਕ ‘ਚ ਹਾਅ ਦਾ ਨਾਅਰਾ

    (ਹਰਜੀਤ ਲਸਾੜਾ, ਬ੍ਰਿਸਬੇਨ 25 ਜਨਵਰੀ) ਇੱਥੇ ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਸਲਾਨਾ ਮੀਟਿੰਗ ਰੈੱਡ ਰੋਕੇਟ ਰੀਅਲ ਇਸਟੇਟ ਸਪਰਿੰਗਵੁੱਡ ਵਿਖੇ ਆਯੋਜਿਤ ਕੀਤੀ ਗਈ। ਜਿਸ ‘ਚ ਕਲੱਬ ਦੇ ਅਹੁਦੇਦਾਰਾਂ ਵਲੋਂ ਚਲੰਤ ਤੇ ਭਵਿੱਖੀ ਸਮਾਜ ਭਲਾਈ ਦੀਆਂ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ‘ਤੇ ਕਲੱਬ ਦੇ ਅਹੁਦੇਦਾਰਾਂ ਵੱਲੋਂ ਭਾਰਤ ਵਿਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਈਚਾਰਾ ਕਿਸਾਨੀ ਅੰਦੋਲਨ ਵਿੱਚ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਢੇ ਨਾਲ ਮੋਢਾ ਲਾ ਕੇ ਹਮਾਇਤ ਕਰਦਾ ਰਹੇਗਾ। ਉਨ੍ਹਾਂ ਭਾਰਤੀ ਭਾਈਚਾਰੇ ਨੂੰ ਦਿੱਲੀ ਵਿਖੇ 26 ਜਨਵਰੀ ਨੂੰ ਹੋ ਰਹੀ ਟਰੈਕਟਰ ਪਰੇਡ ਅਤੇ ਵਿਦੇਸ਼ ਵਿੱਚ ਵੱਸਦੀਆਂ ਬੀਬੀਆਂ ਤੇ ਭੈਣਾਂ ਨੂੰ 26 ਜਨਵਰੀ ਨੂੰ ਬ੍ਰਿਸਬੇਨ ਦੇ ਗੁਰਦੁਆਰਾ ਸਾਹਿਬ ਲੋਗਨ ਰੋਡ ਤੋਂ ਗੁਰਦੁਆਰਾ ਸਿੰਘ ਸਭਾ ਟਾਇਗਮ ਕੁਈਨਜ਼ਲੈਂਡ ਵਿਖੇ ਹੋ ਰਹੀ ਕਾਰ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਇਸ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ। ਮਾਝਾ ਕਲੱਬ ਵੱਲੋਂ ਵਿਦੇਸ਼ ਵਿੱਚ  ਪੰਜਾਬੀ ਭਾਸ਼ਾ, ਪੰਜਾਬ ਦੇ ਅਮੀਰ ਵਿਰਸੇ ਤੇ ਸਿੱਖ ਇਤਿਹਾਸ ਨਾਲ ਜੋੜਨ ਬਾਬਤ ਬੱਚਿਆਂ ਦੀਆਂ ਲਗਾਈਆ ਜਾ ਰਹੀਆਂ ਮੁਫ਼ਤ ਕਲਾਸਾਂ ਨੂੰ ਵਧਾਉਣ ਬਾਰੇ ਚਰਚਾ ਕੀਤੀ ਗਈ, ਜਿਸ ਨੂੰ ਮੈੰਬਰਾਂ ਵੱਲੋਂ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਤੇ ਮਾਝਾ ਯੂਥ ਕਲੱਬ ਬ੍ਰਿਸਬੇਨ ਤੋਂ ਬਲਰਾਜ ਸਿੰਘ ਪ੍ਰਣਾਮ ਸਿੰਘ ਹੇਅਰ, ਸਤਪਾਲ ਸਿੰਘ ਕੂਨਰ, ਸੁਖਦੇਵ ਸਿੰਘ ਵਿਰਕ, ਜੱਸੀ ਭੰਡਾਲ, ਮਨਜੋਤ ਸਰਾਂ, ਮਨ ਖਹਿਰਾ, ਨਵ ਵੜੈਚ, ਬਿਬਨ ਰੰਧਾਵਾ, ਇੰਦਰਬੀਰ ਜੱਗਾ ਵੜੈਚ, ਸਰਵਣ ਸਿੰਘ, ਮੱਲੂ ਗਿੱਲ, ਸੁਰਿੰਦਰ ਸਿੰਘ, ਅਤਿੰਦਰਪਾਲ, ਰਣਜੀਤ ਸਿੰਘ, ਜਤਿੰਦਰਪਾਲ, ਨਵਦੀਪ, ਅਮਨ ਛੀਨਾਂ, ਗੁਰਜੀਤ ਸਿੰਘ ,ਗੁਰਚੇਤਨ ਸਿੰਘ, ਰਣਦੀਪ ਰਾਣਾ, ਹਰਮਨ ਤੇ ਅਮੋਲਕ ਹੇਅਰ ਆਦਿ ਅਹੁਦੇਦਾਰ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!