?ਓਰਤੋਲਾਨਦਾ ਐਗਰੀ ਕਲਚਰ ਫ਼ਾਰਮ ਦੇ ਭਾਰਤੀ ਕਾਮਿਆਂ ਵੱਲੋਂ ਕੋਰੋਨਾ ਸੰਕਟ ਵਿੱਚ ਹਸਪਤਾਲ ਲਾਤੀਨਾ ਨੂੰ ਕੀਤੀ 10,000 ਯੂਰੋ ਦੀ ਮਦਦ
?ਪਹਿਲੀ ਵਾਰ ਕੀਤੇ ਇਸ ਕਾਰਜ ਲਈ ਭਾਰਤੀ ਕਾਮਿਆਂ ਨੂੰ ਵੱਜ ਰਹੇ ਹਨ ਸਲੂਟ*
ਰੋਮ( ਕੈਂਥ)


ਕੋਰੋਨਾ ਸੰਕਟ ਕਾਰਨ ਸਾਰੀ ਦੁਨੀਆਂ ਆਰਥਿਕ ਮੰਦਹਾਲੀ ਵਿੱਚ ਫਸੀ ਹੋਈ ਹੈ ਜਿਸ ਤੋ ਬਾਹਰ ਨਿਕਲਣ ਲਈ ਹਰ ਦੇਸ਼ ਜੰਗੀ ਪੱਧਰ ਤੇ ਜੁਗਾੜ ਕਰ ਰਿਹਾ ਹੈ ।ਅਮਰੀਕਾ ਵਰਗੇ ਦੇਸ਼ ਵਿੱਚ 22 ਮਿਲੀਅਨ ਲੋਕ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਤੇ ਕੋਰੋਨਾ ਸੰਕਟ ਨੇ ਪੈਦਾ ਕੀਤੀ ਇਸ ਮੰਦਹਾਲੀ ਤੋਂ ਇਟਲੀ ਵੀ ਬਚ ਨਹੀਂ ਸਕਿਆ ਦੂਜੇ ਪਾਸੇ ਭਾਰਤੀ ਪੰਜਾਬੀ ਭਾਈਚਾਰਾ ਜਿੱਥੇ ਪੂਰੀ ਦੁਨੀਆ ਵਿੱਚ ਸਮਾਜ ਭਲਾਈ ਸੇਵਾਵਾਂ ਲਈ ਜਾਣਿਆ ਜਾਂਦਾ ਹੈ, ਭਾਵੇਂ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਪੰਜਾਬੀ ਭਾਈਚਾਰਾ ਇਕਜੁੱਟ ਹੋ ਕੇ ਲੋੜਬੰਦਾ ਦੀ ਸਹਾਇਤਾ ਲਈ ਆਪਣੀਆਂ ਦਸਾ ਨੌਵਾ ਦੀ ਕਮਾਈ ਨਾਲ ਹਰ ਇੱਕ ਦੀ ਸਹਾਇਤਾ ਕਰਦੇ ਹਨ,ਅੱਜ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨਾਮ ਦੀ ਬਿਮਾਰੀ ਨਾਲ ਹਾਹਾਕਾਰ ਮਚੀ ਹੋਈ ਹੈ,ਇਸ ਬਿਮਾਰੀ ਨਾਲ ਹੁਣ ਤੱਕ ਹਜ਼ਾਰਾਂ ਮਨੁੱਖੀ ਜਾਨਾ ਚਲੇਂ ਗੲੀਆਂ ਹਨ ਅਤੇ ਇਸ ਨਾਲ ਪੂਰੀ ਦੁਨੀਆ ਵਿੱਚ ਆਰਥਿਕਤਾ ਨੂੰ ਬਹੁਤ ਧੱਕਾ ਲੱਗਿਆ ਹੈ,ਇਸ ਦੇ ਬਾਵਜੂਦ ਵੀ ਪੰਜਾਬੀ ਭਾਈਚਾਰਾ ਇਕਜੁੱਟ ਹੋ ਕੇ ਲੋੜਬੰਦਾ ਦੀ ਸਹਾਇਤਾ ਕਰਦਾ ਹੈ ,ਜਿਸ ਦੀ ਮਿਸਾਲ ਇਟਲੀ ਦੇ ਲਾਸੀਓ ਵਿੱਚ ਪੈਂਦੇ ਜ਼ਿਲ੍ਹਾ ਲਤੀਨਾ ਦੇ ਕਸਬਾ ਬੋਰਗੋ ਗਰਾਪਾ ਸਥਿਤ ਓਰਤੋਲਾਨਦਾ ਖੇਤੀ ਦੇ ਫਾਰਮ ਵਿੱਚ ਦੇਖਣ ਨੂੰ ਮਿਲੀ ਜਿੱਥੇ ਕੰਮ ਕਰਨ ਵਾਲੇ ਭਾਰਤੀ ਪੰਜਾਬੀ ,ਤੇ ਕੁਝ ਬੰਗਲਾ ਦੇਸੀ ਕਾਮਿਆਂ ਨੇ ਕੋਰੋਨਾ ਵਾਇਰਸ ਦੇ ਨਾਲ ਪੀੜ੍ਹਤ ਮਰੀਜ਼ਾਂ ਦੇ ਇਲਾਜ ਲਈ 10,000(ਦੱਸ ਹਜ਼ਾਰ ਯੂਰੋ,) ਦੀ ਆਰਥਿਕ ਮਦਦ ਹਸਪਤਾਲ ਲਾਤੀਨਾ ਸੰਤਾ ਮਰੀਆ ਗੁਰੈਤੀ ਦੇ ਬੈਂਕ ਖਾਤੇ ਵਿੱਚ ਭੇਜੀ ਗਈ ਹੈ,ਜੋ ਇੱਕ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ, ਇਨ੍ਹਾਂ ਵੀਰਾਂ ਵੱਲੋਂ 2 ਦਿਨਾਂ ਵਿੱਚ ਇਹ ਰਾਸ਼ੀ ਇਕੱਤਰ ਕਰਕੇ ਇੱਕ ਮਿਸਾਲ ਪੈਦਾ ਕੀਤੀ ਹੈ ਜਿਸ ਲਈ ਇਟਾਲੀਅਨ ਲੋਕਾਂ ਦੇ ਨਾਲ -ਨਾਲ ਹੋਰ ਭਾਈਚਾਰੇ ਵੱਲੋਂ ਵੀ ਇਨ੍ਹਾ ਕਾਮਿਆਂ ਨੂੰ ਸਲੂਕ ਵੱਜ ਰਹੇ ਹਨ।ਜਿਕਰਯੋਗ ਹੈ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਭਾਰਤੀ ਖੇਤੀ ਕਾਮਿਆਂ ਨੇ 10,000 ਯੂਰੋ ਦਾ ਦਾਨ ਹਸਪਤਾਲ ਨੂੰ ਦਿੱਤਾ ਹੋਵੇ।