20.9 C
United Kingdom
Wednesday, April 30, 2025

More

    ਕਿਸਾਨ ਅੰਦੋਲਨ ਕਰਕੇ ਇਸ ਵਰ੍ਹੇ ਨਹੀਂ ਹੋਣਗੀਆਂ ਜਰਖੜ ਖੇਡਾਂ

    ਨਵੇਂ ਸਾਲ ਦੀ ਆਮਦ ਤੇ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੂੰ ਵੰਡੇ ਟਰੈਕ ਸੂਟ 

    ਲੁਧਿਆਣਾ, 3 ਜਨਵਰੀ (ਪੰਜ ਦਰਿਆ ਬਿਊਰੋ)  ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ  ਵੱਲੋਂ ਕਰਵਾਈਆਂ ਜਾਂਦੀਆਂ ਹਰ ਸਾਲ ਕੌਮੀ ਪੱਧਰ ਦੀਆਂ ਜਰਖੜ ਖੇਡਾਂ 2021 ਵਰ੍ਹੇ ਵਿੱਚ ਕਿਸਾਨ ਅੰਦੋਲਨ ਨੂੰ ਮੁੱਖ ਰੱਖਦਿਆਂ ਪ੍ਰਬੰਧਕਾਂ ਵੱਲੋਂ ਨਾ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ ਅੱਜ ਜਰਖੜ ਖੇਡ ਸਟੇਡੀਅਮ ਵਿਖੇ  ਜਰਖੜ ਖੇਡ ਟਰੱਸਟ ਦੇ ਇਕ ਹੰਗਾਮੀ ਮੀਟਿੰਗ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ   ਹੋਈ ਜਿਸ ਵਿਚ ਨਵੇਂ ਸਾਲ ਦੀ ਆਮਦ ਉੱਤੇ ਜਰਖੜ ਹਾਕੀ ਅਕੈਡਮੀ  ਦੇ 50 ਬੱਚਿਆਂ ਨੂੰ ਟਰੈਕ ਸੂਟ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਇਸ ਮੌਕੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ  ,ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ  ਕਿ ਜਰਖੜ ਖੇਡਾਂ ਜੋ ਜਨਵਰੀ ਮਹੀਨੇ ਹੋਣੀਆਂ ਸਨ ਉਨ੍ਹਾਂ ਨੂੰ ਕਿਸਾਨ ਅੰਦੋਲਨ  ਦੇ ਸੰਘਰਸ਼ੀ ਮਾਹੌਲ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ,ਪ੍ਰਬੰਧਕਾਂ ਨੇ ਕਿਸਾਨ ਅਦੋਲਨ ਦੀ ਜਿੱਤ ਦੀ ਕਾਮਨਾ ਕੀਤੀ  ,ਜਰਖੜ ਹਾਕੀ ਅਕੈਡਮੀ ਕਿਸਾਨ ਅੰਦੋਲਨ ਵਾਸਤੇ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ  ਭੇਜੇਗੀ । ਜਰਖੜ ਖੇਡਾਂ ਮੁਲਤਵੀ ਕਰਨ ਦੇ ਫ਼ੈਸਲੇ ਨੂੰ ਖੇਡਾਂ ਦੇ ਮੁੱਖ ਸਪਾਂਸਰ ਕੋਕਾ ਕੋਲਾ ,ਏਵਨ ਸਾਇਕਲ ,ਮਹਿੰਦਰਪ੍ਰਤਾਪ ਸਿੰਘ ਗਰੇਵਾਲ ਟਰੱਸਟ  ਵੱਲੋਂ ਪ੍ਰੀਤਮ ਸਿੰਘ ਗਰੇਵਾਲ ਇੰਗਲੈਂਡ ਦਲਜੀਤ ਸਿੰਘ ਗਰੇਵਾਲ ਕੈਨੇਡਾ ਅਤੇ ਕਬੱਡੀ  ਦੇ ਮੁੱਖ ਸਪਾਂਸਰ ਮੋਹਣਾ ਜੋਧਾਂ ਸਿਆਟਲ ਵਲੋਂ ਵੀ ਸਹਿਮਤੀ ਦਿੱਤੀ ਗਈ ਜਦਕਿ ਜਰਖੜ ਹਾਕੀ ਅਕੈਡਮੀ ਦੀਆਂ ਸਾਰੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ  ।  ਇਸ ਤੋਂ ਇਲਾਵਾ ਹਾਕੀ ਇੰਡੀਆ ਵੱਲੋਂ ਅਪ੍ਰੈਲ ਮਹੀਨੇ ਹੋਣ ਵਾਲੀ ਕੌਮੀ ਜੂਨੀਅਰ ਹਾਕੀ ਚੈਂਪੀਅਨਸ਼ਿਪ ਵਿੱਚ  ਜਰਖੜ ਹਾਕੀ ਅਕੈਡਮੀ ਨੂੰ  ਸਿੱਧਾ ਦਾਖ਼ਲਾ ਦੇਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ  । ਅੱਜ ਦੇ ਵਿਸੇਸ ਮੀਟਿੰਗ ਵਿੱਚ  ਇੰਸਪੈਕਟਰ ਬਲਵੀਰ ਸਿੰਘ, ਪ੍ਰੋ ਰਜਿੰਦਰ ਸਿੰਘ, ਬੂਟਾ ਸਿੰਘ ਗਿੱਲ, ਸੰਦੀਪ ਸਿੰਘ ਜਰਖੜ ,ਤੇਜਿੰਦਰ ਸਿੰਘ ਜਰਖੜ  ਯਾਦਵਿੰਦਰ ਸਿੰਘ ਤੂਰ , ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ  ,ਗੁਰਸਤਿੰਦਰ ਸਿੰਘ ਪਰਗਟ, ਐਡਵੋਕੇਟ   ਸੁਮਿਤ ਸਿੰਘ  ਅਮਨਦੀਪ ਸਿੰਘ ਢਾਂਡੇ ,ਜੀਵਨਜੋਤ ਸਿੰਘ ਗਿੱਲ ,ਬਾਬਾ ਰੁਲਦਾ ਸਿੰਘ  ,ਰਾਜਿੰਦਰ ਸਿੰਘ ਜਰਖੜ ,ਹਰਬੰਸ ਸਿੰਘ ਗਿੱਲ ਸਿਮਰਨਜੀਤ ਸਿੰਘ ਢਿੱਲੋਂ ,ਸਾਹਿਬਜੀਤ ਸਿੰਘ ਜਰਖੜ ,ਦਲਬੀਰ ਸਿੰਘ ਜਰਖੜ   ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿਚ ਹਾਜ਼ਰ ਸਨ  ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!