4.6 C
United Kingdom
Sunday, April 20, 2025

More

    ਕਾਵਿ ਰੇਖਾ ਚਿੱਤਰ ਸ. ਹਰਭਜਨ ਸਿੰਘ ਦਿਓਲ

    ਦੁੱਖਭੰਜਨ ਸਿੰਘ ਰੰਧਾਵਾ
    0351920036369

    ਸੋਹਣੀ ਬੋਲੀ ਆਪਣਾਪਨ ਤੇ ,
    ਸਬਰ ਸੰਤੋਖ ਜਿਸਦੇ ਕੋਲ |
    ਉਹ ਮਾਇਨਾਜ਼ ਹਸਤੀ ਹੈ,
    ਹਰਭਜਨ ਸਿੰਘ ਦਿਓਲ |
    ਉਸ ਮਾਲਕ ਦੀਆਂ ਮਿਹਰਾਂ,
    ਸਦਕਾ ਰਹਿੰਦਾ ਸਦਾ ਅਡੋਲ,
    ਉਹ ਮਾਇਨਾਜ਼ ਹਸਤੀ ਹੈ,
    ਹਰਭਜਨ ਸਿੰਘ ਦਿਓਲ |

    ਅੰਗਰੇਜਾਂ ਦੇ ਵੇਲੇ ਦਾ ਹੈ ਖੋਜੇ,
    ਵਾਲਾ ਤੁਹਾਡਾ ਪਿੰਡ ਬੜਾ ਮਸ਼ਹੂਰ |
    ਸੁਲਤਾਨਪੁਰ ਲੋਧੀ,ਕਪੂਰਥਲੇ,
    ਤੋਂ ਹੈ ਥੋੜੀ ਹੀ ਬੱਸ ਦੂਰ |
    ਰੇਲਵੇ ਸਟੇਸ਼ਨ ਪਿੰਡ ਦਾ,
    ਭੇਦ ਦੇਵੇ ਸਾਰੇ ਖੋਲ |
    ਸੋਹਣੀ ਬੋਲੀ ਆਪਣਾਪਨ ਤੇ ,
    ਸਬਰ ਸੰਤੋਖ ਜਿਸਦੇ ਕੋਲ |
    ਉਹ ਮਾਇਨਾਜ਼ ਹਸਤੀ ਹੈ,
    ਹਰਭਜਨ ਸਿੰਘ ਦਿਓਲ |

    ਜੀ ਕਹਿਕੇ ਬੁਲਾਉਣਾ ਸਭਨੂੰ,
    ਇਹ ਉਸ ਵਿੱਚ ਵਡਿਆਈ |
    ਇਹ ਲਿਆਕਤ ਉਸਨੂੰ ਜਨਮੋਂ,
    ਹੀ ਬਾਬੇ-ਦਾਦੇ ਕੋਲੋਂ ਆਈ |
    ਉਹ ਚੰਗਾ ਉਸਨੂੰ ਸਭ ਚੰਗੇ,
    ਲਗਦੇ ਹੈ ਕੀਤੀ ਗਈ ਪੜਚੋਲ |
    ਸੋਹਣੀ ਬੋਲੀ ਆਪਣਾਪਨ ਤੇ ,
    ਸਬਰ ਸੰਤੋਖ ਜਿਸਦੇ ਕੋਲ |
    ਉਹ ਮਾਇਨਾਜ਼ ਹਸਤੀ ਹੈ,
    ਹਰਭਜਨ ਸਿੰਘ ਦਿਓਲ |

    ਗੁਰਮੁਖ ਸਿੰਘ ਜੀ ਦੇ ਮੋਢੇ,
    ਤੇ ਕਈ ਬੈਠਕੇ ਦੇਖੇ ਮੇਲੇ |
    ਪਿਤਾ ਨੇ ਲਾਡ ਲਡਾਇਆ,
    ਏਨਾ ਕਦੀ ਮੁੱਕੇ ਨਾ ਪੈਸੇ ਧੇਲੇ |
    ਵਿਹੜੇ ਦੇ ਵਿੱਚ ਖੁਸੀ਼ ਨੱਚੀ ਤੇ,
    ਚਾਰੇ ਪਾਸੇ ਈ ਵੱਜ ਗਏ ਢੋਲ |
    ਸੋਹਣੀ ਬੋਲੀ ਆਪਣਾਪਨ ਤੇ ,
    ਸਬਰ ਸੰਤੋਖ ਜਿਸਦੇ ਕੋਲ |
    ਉਹ ਮਾਇਨਾਜ਼ ਹਸਤੀ ਹੈ,
    ਹਰਭਜਨ ਸਿੰਘ ਦਿਓਲ |

    ਅਮਰਜੀਤ ਕੌਰ ਮਾਂ ਪੁੱਤ ਦਾ,
    ਚਾਅ ਸਦਾ ਹੀ ਕੀਤਾ |
    ਪੁੱਤ ਲਾਡਲੇ ਨੇ ਵੀ ਮਾਂ ਦੇ,
    ਹੱਥੋਂ ਦੁੱਧ ਕਈ ਵਾਰੀ ਪੀਤਾ |
    ਮਾਂ ਨੇ ਗੁੜਤੀ ਦੇ ਵਿੱਚ ਦਿੱਤੇ,
    ਨੇਂ ਸੋਹਣੇ-ਸੋਹਣੇ ਬੋਲ |
    ਸੋਹਣੀ ਬੋਲੀ ਆਪਣਾਪਨ ਤੇ ,
    ਸਬਰ ਸੰਤੋਖ ਜਿਸਦੇ ਕੋਲ |
    ਉਹ ਮਾਇਨਾਜ਼ ਹਸਤੀ ਹੈ,
    ਹਰਭਜਨ ਸਿੰਘ ਦਿਓਲ |

    ਹਰਮੀਤ ਕੌਰ ਨੇਂ ਜਿੰਦਗੀ ਦੇ,
    ਵਿੱਚ ਹਰ ਥਾਂ ਮਾਣ ਦਵਾਇਆ |
    ਹਰਭਜਨ ਸਿੰਘ ਏਸੇ ਹੀ ਕਰਕੇ,
    ਕਦੇ ਨਹੀਂ ਜੇ ਘਬਰਾਇਆ |
    ਸਦਾ ਹੀ ਖੇਡੇ ਟੀਮ ਵਾਸਤੇ,
    ਤੇ ਇੱਕੋ ਹੀ ਰੱਖਦਾ ਗੋਲ |
    ਸੋਹਣੀ ਬੋਲੀ ਆਪਣਾਪਨ ਤੇ ,
    ਸਬਰ ਸੰਤੋਖ ਜਿਸਦੇ ਕੋਲ |
    ਉਹ ਮਾਇਨਾਜ਼ ਹਸਤੀ ਹੈ,
    ਹਰਭਜਨ ਸਿੰਘ ਦਿਓਲ |

    ਚਾਚਾ ਗੱਜਣ ਸਿੰਘ ਅਕਸਰ ਪੜਦਾ,
    ਹੁੰਦਾ ਸੀ ਲਿਆ ਅਜੀਤ ਅਖਬਾਰ |
    ਜਦ ਛੁੱਟੀਆਂ ਕੱਟਣ ਜਾਂਦੇ ਸੀ ਪਿੰਡ ਨੂੰ,
    ਤੇ ਕਰਦਾ ਸੀ ਚਾਚਾ ਬੜਾ ਪਿਆਰ |
    ਬੈਠ ਕੇ ਖਾਇਆ ਕਰਦੇ ਸੀ ਚਾਚੇ,
    ਸੰਗ ਨਾਲ ਕੜੀ ਦੇ ਚੌਲ |
    ਸੋਹਣੀ ਬੋਲੀ ਆਪਣਾਪਨ ਤੇ ,
    ਸਬਰ ਸੰਤੋਖ ਜਿਸਦੇ ਕੋਲ |
    ਉਹ ਮਾਇਨਾਜ਼ ਹਸਤੀ ਹੈ,
    ਹਰਭਜਨ ਸਿੰਘ ਦਿਓਲ |

    ਪੁੱਤ ਜਸਪੀ੍ਤ ਤੇ ਸਿਮਰਜੀਤ ਧੀ,
    ਘਰ ਦੇ ਵਿੱਚ ਹੈ ਪਿਆਰੀ |
    ਬੱਚੇ ਮਾਣ ਦਵਾਉਂਦੇ ਡਾਢਾ ਤੇ,
    ਕਰਦਾ ਹਰਭਜਨ ਸਿੰਘ ਸਰਦਾਰੀ |
    ਵਧੀਆ ਲਗਦਾ ਗੱਲ ਕਰਦਾ,
    ਸਭ ਭੇਦ ਦਿਲਾਂ ਦੇ ਖੋਲ |
    ਸੋਹਣੀ ਬੋਲੀ ਆਪਣਾਪਨ ਤੇ ,
    ਸਬਰ ਸੰਤੋਖ ਜਿਸਦੇ ਕੋਲ |
    ਉਹ ਮਾਇਨਾਜ਼ ਹਸਤੀ ਹੈ,
    ਹਰਭਜਨ ਸਿੰਘ ਦਿਓਲ |

    ਹਰਭਜਨ ਸਿੰਘ ਨੇ ਏਅਰਪੋਰਟ ਤੇ,
    ਇੱਜਤ ਨਾਲ ਸਰਵਿਸ ਕੀਤੀ ਸਾਰੀ |
    ਮੈਨੇਜਰ ਵਜੋਂ ਰਿਟਾਇਰ ਹੋਇਆ ਤੇ,
    ਮਿਲੀ ਬੜੀ ਹੀ ਦਿਲਦਾਰੀ |
    ਦੁੱਖਭੰਜਨ ਗੱਲ ਕਰ ਲੈਂਦਾ ਏ ਸੋਹਣੀ,
    ਰੂਹ ਨਾਲ ਕਦੀ-ਕਦੀ ਕਰ ਕੌਲ |
    ਸੋਹਣੀ ਬੋਲੀ ਆਪਣਾਪਨ ਤੇ ,
    ਸਬਰ ਸੰਤੋਖ ਜਿਸਦੇ ਕੋਲ |
    ਉਹ ਮਾਇਨਾਜ਼ ਹਸਤੀ ਹੈ,
    ਹਰਭਜਨ ਸਿੰਘ ਦਿਓਲ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!