ਮਾਲੇਰਕੋਟਲਾ, 21 ਦਸੰਬਰ (ਜਮੀਲ ਜੌੜਾ): ਡਾ. ਅੱਲਾਮਾ ਇਕਬਾਲ ਨੇ ਉਰਦੂ ਸਾਹਿਤ ਨੰ ਨਵੀਂਆਂ ਪੁਲਾਂਘਾ ਅਤੇ ਲੀਹਾਂ ‘ਤੇ ਤੋਰਿਆ । ਉਨਾਂ ਭਾਰਤੀ ਅਵਾਮ ਅੰਦਰ ਗੁਲਾਮੀ ਦੀਆਂ ਜੰਜ਼ੀਰਾਂ ਤੋੜਣ ਦਾ ਜਜ਼ਬਾ ਬੇਦਾਰ ਕੀਤਾ । ਉਨਾਂ ਦੀ ਇਨਕਲਾਬੀ ਸ਼ਾਇਰੀ ਨੇ ਲੋਕਾਂ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕੀਤੀ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀਮਤੀ ਆਰਤੀ ਗੁਪਤਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਮਾਲੇਰਕੋਟਲਾ ਨੇ “ਉਰਦੂ ਅਦਬ ਅਤੇ ਅੱਲਾਮਾ ਇਕਬਾਲ” ਵਿਸ਼ੇ ਤਹਿਤ ਆਯੋਜਿਤ ਅੰਤਰ ਕਲਾਸ ਕੁਇਜ਼ ਮੁਕਾਬਲੇ ਦੇ ਇਨਾਮ ਵੰਡ ਸਮਾਰੋਹ ਮੌਕੇ ਕੀਤਾ । ਇਸ ਮੁਕਾਬਲੇ ਵਿੱਚ ਦਸਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਮੁਹੰਮਦ ਆਰਿਫ ਅਤੇ ਮੁਹੰਮਦ ਰਿਹਾਨ ਨੇ ਪਹਿਲਾ ਸਥਾਨ, ਮੁਹੰਮਦ ਨਸੀਮ ਅਤੇ ਮੁਹੰਮਦ ਉਮਰ ਵਹਾਬ ਨੇ ਦੂਜਾ ਸਥਾਨ ਅਤੇ ਮੁਹੰਮਦ ਜਾਹਿਦ, ਮੁਹੰਮਦ ਆਮਾਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਦਿਲਕਸ਼ ਇਨਾਮ ਹਾਸਿਲ ਕੀਤੇ । ਇਸ ਤੋਂ ਇਲਾਵਾ ਮੁਹੰਮਦ ਮੁਸਤਫਾ, ਮੁਹੰਮਦ ਇਜ਼ਾਜ, ਮੁਹੰਮਦ ਮੋਹਸਿਨ, ਮੁਹੰਮਦ ਸਾਹਿਲ ਭੱਟੀ, ਮੁਹੰਮਦ ਅੱਬਾਸ, ਅਤੇ ਮੁਹੰਮਦ ਆਦਿਲ ਨੂੰ ਕੰਸੋਲੇਸ਼ਨ ਪ੍ਰਾਈਜ਼ ਦਿਤਾ ਗਿਆ । ਇਸ ਮੌਕੇ ਮੁਕਾਬਲੇ ਦੇ ਕਨਵੀਨਰ ਤਾਜ ਮੁਹੰਮਦ ਅਤੇ ਸਹਾਇਕ ਕਨਵੀਨਰ ਮੁਹੰਮਦ ਅਰਸ਼ਦ ਤੋਂ ਇਲਾਵਾ ਮੈਡਮ ਸਰਬਜੀਤ ਕੌਰ, ਮੁਹੰਮਦ ਰਫੀਕ, ਮੁਹੰਮਦ ਦਿਲਸ਼ਾਦ, ਅਤੇ ਮੁਹੰਮਦ ਮੁਸ਼ਤਾਕ ਵੀ ਮੌਜੂਦ ਸਨ ।