6.8 C
United Kingdom
Monday, April 21, 2025

More

    ਰੱਖ ਖਰੀਆਂ ਨੀਯਤਾਂ

    ਰਜਨੀ ਵਾਲੀਆ
    ਜੇਕਰ ਤੂੰ ਆਪਣੇਂ ਦੁਨੀਆਂ,
    ਉੱਤੇ ਝੰਡੇ ਝੁਲਾਉਣੇਂ ਨੇਂ |
    ਤਾਂ ਰੱਖ ਖਰੀਆਂ ਨੀਯਤਾਂ,
    ਜੇਕਰ ਅਰਮਾਨ ਪੁਗਾਉਣੇ ਨੇਂ |
    ਜੇਕਰ ਤੂੰ ਆਪਣੇਂ ਦੁਨੀਆਂ,
    ਉੱਤੇ ਝੰਡੇ ਝੁਲਾਉਣੇਂ ਨੇਂ |

    ਜੋ ਤੋੜਕੇ ਸਾਰੀਆਂ ਰਸਮਾਂ,
    ਨੂੰ ਤੇਰੇ ਦਰ ਆ ਜਾਂਦਾ |
    ਤੇਰੀ ਮਹਿਕ ਬਿਨਾਂ ਜਿਸਦਾ,
    ਹਰ ਫੁੱਲ ਕੁਮਲਾ ਜਾਂਦਾ |
    ਉਹ ਮਹਿਰਮ ਬਣ ਜਾਂਦਾ,
    ਜਿਸਨੇ ਦੁੱਖ ਵੰਡਾਉਣੇ ਨੇਂ |
    ਜੇਕਰ ਤੂੰ ਆਪਣੇਂ ਦੁਨੀਆਂ,
    ਉੱਤੇ ਝੰਡੇ ਝੁਲਾਉਣੇਂ ਨੇਂ |

    ਉਸਦਾ ਹੱਥ ਹੋਏ ਸਿਰ ਤੇ,
    ਤਾਂ ਹਰ ਜੰਗ ਚ ਬਾਜੀ ਏ |
    ਸਭ ਉਸਦੇ ਬਖਸੇ਼ ਰਿਸ਼ਤੇ ਨੇਂ,
    ਓ ਇਸੇ ਚੀਜ਼ ਚ ਰਾਜੀ ਏ |
    ਉਹ ਕਿਹੜੇ ਰੰਗ ਚ ਰਾਜੀ,
    ਉਸ ਕਿਹੜੇ ਰੰਗ ਚੜਾਉਣੇਂ ਨੇਂ |
    ਜੇਕਰ ਤੂੰ ਆਪਣੇਂ ਦੁਨੀਆਂ,
    ਉੱਤੇ ਝੰਡੇ ਝੁਲਾਉਣੇਂ ਨੇਂ |

    ਸਫਲ ਹੁੰਦਾ ਏ ਓਈਓ,
    ਜੋ ਸਲਫਾਸ ਨਹੀਂ ਖਾਂਦਾ |
    ਤੱਕ ਪਈ ਮੁਸੀਬਤ ਡੋਲੇ ਨਾ,
    ਤੇ ਹੈ ਜਿੱਤਣ ਨੂੰ ਜਾਂਦਾ |
    ਹਿੰਮਤੀ ਲੋਕਾਂ ਈ ਜਿੱਤ ਦੇ,
    ਮਗਰੋਂ ਢੋਲ ਵਜਾਉਣੇ ਨੇਂ |
    ਜੇਕਰ ਤੂੰ ਆਪਣੇਂ ਦੁਨੀਆਂ,
    ਉੱਤੇ ਝੰਡੇ ਝੁਲਾਉਣੇਂ ਨੇਂ |

    ਹੋਵਣਗੀਆਂ ਰੀਝਾਂ ਪੂਰੀਆਂ,
    ਜੇ ਪ੍ਰਭਾਤ ਉਡੀਕੇਂਗਾ |
    ਫਿਰ ਨਈਂ ਕੰਮ ਕੋਈ ਬਣਨਾ,
    ਜੇਕਰ ਰਾਤ ਉਡੀਕੇਂਗਾ |
    ਮੁਸੀਬਤ ਸੱਦਿਆਂ ਸਦਾ ਬੰਦੇ,
    ਨੇਂ ਗਮ ਹੰਢਾਉਣੇਂ ਨੇਂ |
    ਜੇਕਰ ਤੂੰ ਆਪਣੇਂ ਦੁਨੀਆਂ,
    ਉੱਤੇ ਝੰਡੇ ਝੁਲਾਉਣੇਂ ਨੇਂ |

    ਈਮਾਨਦਾਰੀ ਤੋਂ ਵੱਡਾ ਸੌਦਾ,
    ਕੋਈ ਵੀ ਨਈਂ ਏਥੇ |
    ਰੱਬ ਤੋਂ ਵੱਡੀ ਕੋਈ ਸੱਚਾਈ,
    ਹੋਈ ਨਈਂ ਏਥੇ |
    ਆਸਥਾ ਰੱਖ ਮਜ਼ਬੂਤ,
    ਤੂੰ ਪਾਪ ਭਜਾਉਣੇਂ ਨੇਂ |
    ਜੇਕਰ ਤੂੰ ਆਪਣੇਂ ਦੁਨੀਆਂ,
    ਉੱਤੇ ਝੰਡੇ ਝੁਲਾਉਣੇਂ ਨੇਂ |

    ਰਜਨੀ ਘਾਬਰ ਕੇ ਵੀ ਕਦੇ,
    ਕਿਸੇ ਨੇਂ ਮੰਜਿਲ ਪਾਈ ਨਾ |
    ਇਸ਼ਕ ਹਕੀਕੀ ਰੱਬ ਮਿਲਾਵੇ,
    ਕਦੇ ਮਿਲਦੀ ਰੁਸਵਾਈ ਨਾ |
    ਡੁੱਬਦੇ ਬੇੜੇ ਪਾਰ ਕਰੇ ਉਸ,
    ਜਦ-ਜਦ ਅਜ਼ਮਾਉਣੇਂ ਨੇਂ |
    ਜੇਕਰ ਤੂੰ ਆਪਣੇਂ ਦੁਨੀਆਂ,
    ਉੱਤੇ ਝੰਡੇ ਝੁਲਾਉਣੇਂ ਨੇਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!