17 C
United Kingdom
Sunday, June 7, 2026

More

    ਪੁਲਿਸ ਨੇ ਮੈਨਹੱਟਨ ‘ਚ ਗਿਰਜਾਘਰ ਦੇ ਬਾਹਰ ਹਮਲਾ ਕਰਨ ਵਾਲੇ ਵਿਅਕਤੀ ਨੂੰ ਮਾਰੀ ਗੋਲੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 14 ਦਸੰਬਰ 2020

    ਨਿਊਯਾਰਕ ਦੇ ਮੈਨਹੱੱਟਨ ਵਿੱਚ ਇੱਕ ਚਰਚ ਦੇ ਕ੍ਰਿਸਮਸ ਸਮਾਰੋਹ ਵਿੱਚ ਇੱਕ ਹਮਲਾਵਰ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਪੁਲਿਸ ਵੱਲੋਂ ਉਸਨੂੰ ਜਵਾਬੀ ਕਾਰਵਾਈ ਕਰਦਿਆਂ ਮੌਤ ਦੇ ਘਾਟ ਉਤਾਰਿਆ ਗਿਆ ਹੈ। ਅਧਿਕਾਰੀਆਂ ਅਨੁਸਾਰ ਐਤਵਾਰ ਦੁਪਹਿਰ ਨੂੰ ਮਾਰਨਿੰਗਸਾਈਡ ਹਾਈਟਸ ਵਿੱਚ ਸੇਂਟ ਜਾਨ ਚਰਚ ਦੀਆਂ ਪੌੜੀਆਂ ਤੇ ਹੋ ਰਹੇ ਕ੍ਰਿਸਮਸ ਸਮਾਰੋਹ ਦੌਰਾਨ ਇਕੱਠੇ ਹੋਏ ਸੈਂਕੜੇ ਲੋਕਾਂ ਦੀ ਭੀੜ ਵਿਚਕਾਰ ਇੱਕ ਹਮਲਾਵਰ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਇਸ ਮੌਕੇ ਇਹ ਤੁਰੰਤ ਸਪਸ਼ਟ ਨਹੀਂ ਹੋਇਆ ਸੀ ਕਿ ਕੀ ਬੰਦੂਕਧਾਰੀ ਭੀੜ ਵਿੱਚ ਕਿਸੇ ਨੂੰ ਗੋਲੀ ਮਾਰ ਰਿਹਾ ਸੀ, ਪਰ ਚਰਚ ਦੀ ਫੇਸਬੁੱਕ ਪੋਸਟ ਅਨੁਸਾਰ ਉਹ ਹਵਾ ਵਿੱਚ ਗੋਲੀਬਾਰੀ ਕਰਦਾ ਹੋਇਆ ਦਿਖਾਈ ਦਿੱਤਾ ਸੀ।ਹਮਲਾਵਰ ਵੱਲੋਂ ਚਲਾਈ ਗੋਲੀ ਦੌਰਾਨ ਇਸ ਸਮਾਰੋਹ ਵਿੱਚ ਸ਼ਾਮਲ ਲੋਕਾਂ ਦੀ ਭੀੜ ਨੂੰ ਐਮਸਟਰਡਮ ਐਵੀਨਿਊ ਦੇ ਫੁੱਟਪਾਥ ਤੇ ਭੱਜਦਿਆਂ ਹੋਇਆ ਵੇਖਿਆ ਗਿਆ। ਇਸ ਘਟਨਾ ਦੇ ਸੰਬੰਧ ਵਿੱਚ ਪੁਲਿਸ ਕਮਿਸ਼ਨਰ ਡਰਮੋਟ ਐਫ ਸ਼ੀਆ ਦੇ ਬਿਆਨ ਅਨੁਸਾਰ ਹਮਲਾਵਰ ਵੱਲੋਂ ਸੰਗਮਰਮਰ ਦੇ ਥੰਮ ਦੇ ਪਿਛਲੇ ਪਾਸੇ ਤੋਂ ਫਾਇਰਿੰਗ ਕੀਤੀ ਗਈ ਅਤੇ ਨੇੜੇ ਕੰਮ ਕਰ ਰਹੇ ਤਿੰਨ ਅਧਿਕਾਰੀਆਂ ਵੱਲੋਂ ਜਵਾਬੀ ਕਾਰਵਾਈ ਕਰਕੇ ਉਸਨੂੰ ਮੌਤ ਦੇ ਘਾਟ ਉਤਾਰਿਆ ਗਿਆ। ਕਮਿਸ਼ਨਰ ਨੇਦੱਸਿਆ ਕਿ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਦੋ ਆਟੋਮੈਟਿਕ ਹਥਿਆਰਾਂ ਦੇ ਨਾਲ ਇੱਕ ਬੈਗ ਵਿੱਚ ਗੈਸੋਲੀਨ, ਤਾਰ, ਰੱਸੀ, ਮਲਟੀਪਲ ਚਾਕੂ, ਟੇਪ ਅਤੇ ਇੱਕ ਬਾਈਬਲ ਬਰਾਮਦ ਕੀਤੀ ਹੈ।ਇਸ ਹਮਲੇ ਦੇ ਮਾਮਲੇ ਵਿੱਚ ਹਮਲਾਵਰ ਦਾ ਮਨੋਰਥ ਵੀ ਸ਼ਪੱਸ਼ਟ ਨਹੀਂ ਹੋਇਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!