15.3 C
United Kingdom
Sunday, June 7, 2026

More

    ਵਾਸ਼ਿੰਗਟਨ ਡੀ.ਸੀ ਵਿੱਚ ਟਰੰਪ ਦੇ ਸਮਰੱਥਕਾਂ ਦੀ ਰੈਲੀ ਤੋਂ ਬਾਅਦ ਭੜਕੀ ਹਿੰਸਾ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 14 ਦਸੰਬਰ 2020

    ਰਾਸ਼ਟਰਪਤੀ ਟਰੰਪ ਦੇ ਸਮਰੱਥਕਾਂ ਦੁਆਰਾ ਉਸਦੇ ਹੱਕ ਵਿੱਚ ਕੀਤੀ ਗਈ ਰੈਲੀ ਤੋਂ ਬਾਅਦ ਵਾਸ਼ਿੰਗਟਨ ਵਿੱਚ ਹੋਈਆਂ ਝੜਪਾਂ ਦੌਰਾਨ ਕਈ ਲੋਕ ਜਖਮੀ ਹੋਏ ਹਨ।ਅਧਿਕਾਰੀਆਂ ਦੀ ਦਿੱਤੀ ਜਾਣਕਾਰੀ ਅਨੁਸਾਰ
    ਵਾਸ਼ਿੰਗਟਨ ਡੀ.ਸੀ. ਵਿੱਚ ਹਿੰਸਾ ਦੀ ਇਸ ਰਾਤ ਅੱਠ ਪੁਲਿਸ ਅਧਿਕਾਰੀ ਵੀ ਜਖਮੀ ਹੋਏ ਅਤੇ ਚਾਰ ਲੋਕਾਂ ਨੂੰ ਬਲੈਕ ਲਿਵਜ਼ ਮੈਟਰ ਪਲਾਜ਼ਾ ਦੇ ਨੇੜੇ ਚਾਕੂ ਵੀ ਮਾਰਿਆ ਗਿਆ। ਡੀ.ਸੀ ਮੈਟਰੋਪੋਲੀਟਨ ਪੁਲਿਸ ਅਨੁਸਾਰ ਇਸ ਹਿੰਸਾ ਦੇ ਸੰਬੰਧ ਵਿੱਚ ਐਤਵਾਰ ਨੂੰ 33 ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ। ਰਾਸ਼ਟਰਪਤੀ ਟਰੰਪ ਨੂੰ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਉਹਨਾਂ ਦੁਆਰਾ ਚੋਣ ਨਤੀਜਿਆਂ ਨੂੰ
    ਗਲਤ ਸਾਬਿਤ ਕਰਨ ਲਈ ਚਲਾਈ ਗਈ ਮੁਹਿੰਮ ਦੀ ਹਮਾਇਤ ਕਰਨ ਲਈ ਸ਼ਨੀਵਾਰ ਨੂੰ ਟਰੰਪ ਪੱਖੀ ਰੈਲੀਆਂ ਤੋਂ ਬਾਅਦ ਇਹ ਹਿੰਸਾ ਹੋਈ ਹੈ। ਇਸ ਦੌਰਾਨ ਟਰੰਪ ਦੇ ਸਮਰਥਕ ਅਤੇ ਵਿਰੋਧੀ ਪ੍ਰਦਰਸ਼ਨਕਾਰੀ ਫ੍ਰੀਡਮ ਪਲਾਜ਼ਾ ਅਤੇ ਬਲੈਕ ਲਿਵਜ਼ ਮੈਟਰ ਪਲਾਜ਼ਾ ਦੇ ਖੇਤਰ ਵਿੱਚ ਸਨ ਪਰ ਇਹ ਅਸਪਸ਼ਟ ਹੈ ਕਿ ਕਿਹੜੇ ਸਮੂਹ ਲੜ ਰਹੇ ਸਨ। ਪਰ ਰਾਤ ਨੂੰ ਹੋਈਆਂ ਝੜਪਾਂ ਵਿੱਚ ਪੁਲਿਸ ਅਨੁਸਾਰ ਵਾਸ਼ਿੰਗਟਨ ਡੀ.ਸੀ. ਦੇ ਉੱਤਰ ਪੱਛਮ ਵਿੱਚ ਅਤੇ ਬਲੈਕ ਲਾਈਵਜ਼ ਮੈਟਰ ਪਲਾਜ਼ਾ ਦੇ ਨਜ਼ਦੀਕ 9 ਵਜੇ ਦੇ ਕਰੀਬ ਛੁਰੇਮਾਰੀ ਦੀ ਘਟਨਾ ਵਾਪਰੀ ਜੋ ਕਿ ਇੱਕ ਬਹਿਸ ਤੋਂ ਬਾਅਦ ਹੋਈ ਸੀ।ਇਸ ਛੁਰੇਮਾਰੀ ਵਿੱਚ ਜਖਮੀ ਹੋਏ ਪੀੜਤਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ 29 ਸਾਲਾ ਫਿਲਿਪ ਜਾਨਸਨ ਨੂੰ ਜਾਨਲੇਵਾ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ । ਇਸ ਦੌਰਾਨ ਵਾਸ਼ਿੰਗਟਨ ਡੀ.ਸੀ ਈ ਐਮ ਐਸ ਦੇ ਅਨੁਸਾਰ, ਘੱਟੋ ਘੱਟ ਨੌਂ ਜਖਮੀ ਲੋਕਾਂ ਨੂੰ ਖੇਤਰ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਜਿਹਨਾਂ ਵਿੱਚ ਦੋ ਅਧਿਕਾਰੀ ਵੀ ਸ਼ਾਮਲ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!