3.4 C
United Kingdom
Sunday, March 8, 2026

More

    ਖੇਤੀ ਕਾਨੂੰਨਾਂ ਖਿਲਾਫ ਤੇ ਮਜਦੂਰ ਮੰਗਾਂ ਦੇ ਹੱਕ ‘ਚ ਖੇਤ ਮਜਦੂਰਾਂ ਨੇ ਵਿੱਢੀ ਮੁਹਿੰਮ

    ਅਸ਼ੋਕ ਵਰਮਾ
    ਬਠਿੰਡਾ,12ਦਸੰਬਰ2020:ਲੋਕ ਵਿਰੋਧੀ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਖੇਤ ਮਜਦੂਰਾਂ ਦੇ ਰੁਜਗਾਰ ਦੀ ਗਰੰਟੀ ਵਰਗੇ ਅਹਿਮ ਮੁੱਦਿਆਂ ਨੂੰ ਲੈਕੇ ਇਸ ਖੇਤਰ ਦੇ ਖੇਤ ਮਜਦੂਰਾਂ ਨੇ ਲਾਮਬੰਦੀ ਮੁਹਿੰਮ ਵਿੱਢ ਮੁਹਿੰਮ ਦਿੱਤੀ ਹੈ ਜਿਸ ਨਾਲ ਦਿੱਲੀ ਦੇ ਕਿਸਾਨ ਮੋਰਚੇ ਨੂੰ ਵੀ ਤਕੜਾਈ ਮਿਲੇਗੀ। ਪੰਜਾਬ ਖੇਤ ਮਜਦੂਰ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਅੱਜ ਪਿੰਡ ਸਿੰਘੇਵਾਲਾ ਅਤੇ ਫਤੂਹੀਵਾਲਾ ਦੇ ਮਜਦੂਰ ਮਰਦ ਔਰਤਾਂ ਨੇ ਇਕੱਤਰਤਾ ਕੀਤੀ ਜਿਸ ’ਚ  ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਖੇਤ ਮਜਦੂਰਾਂ ਉਤੇ ਪੈਣ ਵਾਲੇ ਮਾੜੇ ਅਸਰਾਂ ਤੋਂ ਮਜਦੂਰਾਂ ਨੂੰ ਸੁਚੇਤ ਕਰਨ ਅਤੇ ਆਟਾ ਦਾਲ ਦੀ ਵੰਡ ਕਰਾਉਣ, ਰੁਜਗਾਰ ਦੇਣ, ਮਜਦੂਰ ਘਰਾਂ ਚੋਂ ਪੁੱਟੇ ਬਿਜਲੀ ਮੀਟਰ ਬਿਨਾਂ ਸਰਤ ਲਾਉਣ ਤੇ ਮਾਈਕਰੋਫਾਈਨਾਸ ਕੰਪਨੀਆਂ ਸਮੇਤ ਮਜਦੂਰਾਂ ਸਿਰ ਚੜਿਆ ਕਰਜਾ ਖਤਮ ਕਰਨ ਵਰਗੀਆਂ ਮੰਗਾਂ ਨੂੰ ਲੈਕੇ 13 ਦਸੰਬਰ ਨੂੰ ਪਿੰਡ  ‘ਚ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਯੂਨੀਅਨ ਦੇ ਆਗੂ ਕਾਲਾ ਸਿੰਘ ਨੇ ਬਿਆਨ ਰਾਹੀਂ ਦੱਸਿਆ ਕਿ ਇਸ ਇਕੱਤਰਤਾ ਨੂੰ ਗੁਰਮੇਲ ਕੌਰ,ਕਿਰਸ਼ਨਾ ਦੇਵੀ,ਰਾਣੀ ਕੌਰ ਤੋਂ ਇਲਾਵਾ ਮੱਖਣ ਸਿੰਘ ਤੇ ਕਾਲਾ ਸਿੰਘ ਨੇ ਸੰਬੋਧਨ ਕੀਤਾ। ਉਹਨਾਂ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਸਰਕਾਰਾਂ ਦੀਆਂ ਮਜਦੂਰ ਵਿਰੋਧੀ ਨੀਤੀਆਂ ਕਾਰਨ ਖੇਤ ਮਜਦੂਰ ਪਹਿਲਾਂ ਹੀ ਤੰਗੀਆਂ ਤੁਰਸੀਆਂ ‘ਚ ਦਿਨ ਕਟੀ ਕਰ ਰਹੇ ਹਨ ਪਰ ਮੋਦੀ ਸਰਕਾਰ ਵਲੋਂ ਲਿਆਂਦੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਦੇਸ ਦੇ ਖੁਰਾਕ ਦਾ ਸੰਕਟ ਪੈਦਾ ਹੋ ਜਾਵੇਗਾ ਅਤੇ ਜਨਤਕ ਵੰਡ ਪ੍ਰਣਾਲੀ ਦੀ ਸਫ ਵੀ ਵਲੇਟ ਦਿੱਤੀ ਜਾਵੇਗੀ ਜਿਸਦਾ ਸਭ ਤੋਂ ਜਅਿਾਦਾ ਖਮਿਆਜਾ ਖੇਤ ਮਜਦੂਰਾਂ, ਸਹਿਰੀ ਗਰੀਬਾਂ ਤੇ ਆਮ ਗਰੀਬ ਲੋਕਾਂ ਨੂੰ ਭੁਗਤਨਾ ਪਵੇਗਾ।ਇਸੇ ਤਰਾਂ ਠੇਕਾ ਖੇਤੀ ਨੀਤੀ ਦੇ ਤਹਿਤ ਨਾਂ ਸਿਰਫ ਅਨਾਜ ਤੇ ਦਾਲਾਂ ਸਮੇਤ ਮੁਲਕ ਦੇ ਲੋਕਾਂ ਦੀ ਵਰਤੋ ਵਾਲੇ ਖਾਧ ਪਦਾਰਥਾਂ ਦੀ ਕਿੱਲਤ ਪੈਦਾ ਹੋ ਜਾਵੇਗੀ ਸਗੋਂ ਮਜਦੂਰਾਂ ਨੂੰ ਮੌਜੂਦਾ ਸਮੇਂ ਖੇਤੀ ਚੋਂ ਮਿਲਦਾ ਸੋਕੜੇ ਮਾਰਿਆ ਰੁਜਗਾਰ ਹੋਰ ਵੀ ਸੁੰਗੜ ਜਾਏਗਾ। ਉਹਨਾਂ ਆਖਿਆ ਕਿ ਬਿਜਲੀ ਸੋਧ ਬਿੱਲ 2020 ਲਾਗੂ ਹੋਣ ਨਾਲ ਬਿਜਲੀ ਬੇਹੱਦ ਮਹਿੰਗੀ ਹੋਵੇਗੀ ਤੇ ਮਜਦੂਰਾਂ ਨੂੰ ਮਿਲਦੀ ਮੁਫਤ ਬਿਜਲੀ ਦੀਆਂ ਯੂਨਿਟਾਂ ਸਮਾਪਤ ਹੋ ਜਾਣਗੀਆਂ ਸਿੱਟੇ ਵਜੋਂ ਬਿਜਲੀ ਮਜਦੂਰ ਵਰਗ ਦੀ ਪਹੁੰਚ ਤੋਂ ਬਾਹਰ ਹੋ ਜਾਏਗੀ। ਉਹਨਾਂ ਆਖਿਆ ਕਿ ਖੇਤ ਮਜਦੂਰ ਯੂਨੀਅਨ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਚ ਜੋਰਦਾਰ ਮੁਹਿੰਮ ਚਲਾਈ ਜਾਵੇਗੀ ਤੇ ਦਸੰਬਰ ਦੇ ਆਖਰੀ ਹਫਤੇ ਮਜਦੂਰ ਮੰਗਾਂ ਨੂੰ ਲੈਕੇ ਬਲਾਕ ਪੱਧਰੀ ਪ੍ਰਦਰਸ਼ਨ ਵੀ ਕੀਤਾ ਜਾਵੇਗਾ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!