3.1 C
United Kingdom
Sunday, March 8, 2026

More

    ਬਰਲਿਨ (ਜਰਮਨੀ) ਵਿਖੇ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿਚ ਰੋਸ ਪ੍ਰਦਰਸ਼ਨ

    ਹਮਬਰਗ (ਅਮਰਜੀਤ ਸਿੰਘ ਸਿੱਧੂ) ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਜਰਮਨੀ ਦੀ ਰਾਜਧਾਨੀ ਬਰਲਿਨ ਵਿਖੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਸਮੂਹ ਸੰਗਤ ਵਲ੍ਹੋੰ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ਼ ਕਰਵਾਏ ਗਏ ਇਸ ਰੋਸ ਮੁਜ਼ਾਹਰੇ ਵਿੱਚ ਬਰਲਿਨ, ਲਾਇਪਸਿਗ, ਐਰਫੁਰਟ, ਹਾਨੋਵਰ, ਮਾਗਡੇਬਰਗ, ਹੈਰਸਬਰਗ, ਨੋਇਰੂਪੀਨ, ਰੋਸਟੌਕ, ਹਮਬਰਗ, ਰਾਥੇਨਾਉ ਆਦਿ ਸ਼ਹਿਰਾਂ ਤੋਂ ਵੀ ਸੰਗਤ ਨੇ ਆਪਣਾ ਫਰਜ਼ ਸਮਝਦੇ ਹੋਏ ਸ਼ਮੂਲੀਅਤ ਕੀਤੀ। ਬਹੁਤ ਸਾਰੇ ਬੁਲਾਰਿਆਂ ਨੇ ਮੋਦੀ ਸਰਕਾਰ ਵਲ੍ਹੋੰ ਧੱਕੇ ਨਾਲ਼ ਕਿਸਾਨਾਂ ਉੱਪਰ ਥੋਪੇ ਜਾ ਰਹੇ ਕਾਲੇ ਕਾਨੂਨਾਂ ਦੇ ਵਿਰੋਧ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਇਹਨਾਂ ਕਾਨੂੰਨਾਂ ਨੂੰ ਮੁਢੋ ਰੱਦ ਕਰਨ ਦੀ ਅਪੀਲ ਕੀਤੀ। ਇਕੱਠੇ ਹੋਏ ਸਮੂੰਹ ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਭਾਰਤ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਅਸੀ ਤਨੋਂ ਮਨੋਂ ਧਨੋ ਕਿਸਾਨਾਂ ਦੇ ਇਸ ਘੋਲ ਦੀ ਮੱਦਦ ਕਰਦੇ ਰਹਾਂਗੇ। ਅੱਜ ਦੇ ਰੋਸ ਪ੍ਰਦਰਸ਼ਨ ਵਿਚ ਹਾਜ਼ਰ ਸੰਗਤ ਦੀ ਗਿਣਤੀ ਇੱਕ ਹਜ਼ਾਰ ਦੇ ਕਰੀਬ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!