3.4 C
United Kingdom
Sunday, March 8, 2026

More

    ਕਿਸਾਨ ਸੰਘਰਸ਼ ਨੂੰ ਸਫਲ ਕਰਨ ਲਈ ਪੰਜਾਬ ਦੇ ਸਮੁੱਚੇ ਲੋਕ ਸਭਾ ਤੇ ਰਾਜ ਸਭਾ ਮੈਂਬਰ ਅਸਤੀਫੇ ਦੇਣ- ਕਰਨੈਲ ਸਿੰਘ ਪੀਰਮੁਹੰਮਦ

    ਅੰਦੋਲਨ ਦੌਰਾਨ ਸਹੀਦ ਹੋਣ ਵਾਲੇ ਕਿਸਾਨਾ ਦੇ ਪ੍ਰੀਵਾਰਾ ਨੂੰ ਪੰਜਾਬ ਅਤੇ ਦਿੱਲੀ ਸਰਕਾਰ ਕਰੋੜ ਕਰੋੜ ਰੁਪਏ ਸਹਾਇਤਾ ਦੇਣ ਦਾ ਐਲਾਨ ਕਰੇ

    ਚੰਡੀਗੜ੍ਹ (ਪੰਜ ਦਰਿਆ ਬਿਊਰੋ)

    ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਪੰਜਾਬ ਦੇ ਸਮੂਹ ਲੋਕ ਸਭਾ ਮੈਬਰਾ ਅਤੇ ਰਾਜ ਸਭਾ ਮੈਬਰਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨ ਸੰਘਰਸ਼ ਨੂੰ ਦਿਲੋ ਸਹਿਯੋਗ ਦੇਣ ਲਈ ਕੇਦਰੀ ਹਕੂਮਤ ਵੱਲੋ ਜਬਰਦਸਤ ਕਿਸਾਨਾ ਉਪਰ ਠੋਸੇ ਕਾਲੇ ਕਾਨੂੰਨਾ ਦਾ ਵਿਰੋਧ ਕਰਨ ਲਈ ਆਪਣੇ ਅਸਤੀਫੇ ਲੋਕ ਸਭਾ ਦੇ ਸਪੀਕਰ ਨੂੰ ਦੇਣ ਦਾ ਐਲਾਨ ਕਰਨ ਉਹਨਾ ਕਿਹਾ ਕਿ ਇਸ ਵਕਤ ਕਿਸਾਨ ਸੰਘਰਸ਼ ਪੂਰੀ ਦੁਨੀਆ ਦੀਆ ਨਜਰਾ ਵਿੱਚ ਆ ਚੁੱਕਿਆ ਹੈ ਜੇਕਰ ਪੰਜਾਬ ਨਾਲ ਸਬੰਧਿਤ ਅਕਾਲੀ ਕਾਗਰਸੀ ਅਤੇ ਆਪ ਸਮੇਤ ਭਾਜਪਾ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਅਸਤੀਫੇ ਦੇ ਦਿੰਦੇ ਹਨ ਤਾ ਇਹ ਨਰਿੰਦਰ ਮੋਦੀ ਦੀ ਹਕੂਮਤ ਨੂੰ ਰਾਜਨੀਤਿਕ ਤੋਰ ਤੇ ਬੇਹੱਦ ਕਰਾਰਾ ਜੁਵਾਬ ਹੋਵੇਗਾ । ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਦੇਸ ਵਿਆਪੀ ਕਿਸਾਨ ਅੰਦੋਲਨ ਦੀ ਇਸ ਵਕਤ ਪੰਜਾਬ ਅਗਵਾਈ ਕਰਦਾ ਨਜਰ ਆ ਰਿਹਾ ਹੈ ਪਰ ਪੰਜਾਬ ਨਾਲ ਸੰਬੰਧਿਤ ਰਾਜਨੀਤਿਕ ਪਾਰਟੀਆ ਅਜੇ ਵੀ ਆਪਸ ਵਿੱਚ ਤਕਰਾਰਬਾਜ਼ੀ ਕਰਕੇ ਸਿਰਫ ਸਿਆਸੀ ਲਾਹਾ ਲੈਣ ਲਈ ਉਤਾਵਲੀਆ ਹਨ । ਟਕਸਾਲੀ ਅਕਾਲੀ ਨੇਤਾ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਕਿਸਾਨਾ ਨੇ ਦੋ ਟੁੱਕ ਫੈਸਲਾ ਲੈਕੇ ਪੁਰਅਮਨ ਢੰਗ ਨਾਲ ਸੰਘਰਸ਼ ਨੂੰ ਜਾਰੀ ਰੱਖਣ ਦਾ ਜੋ ਨਿਰਣਾਇਕ ਫੈਸਲਾ ਲਿਆ ਹੈ ਉਸ ਨਾਲ ਸੰਘਰਸ ਵਿੱਚ ਸਾਮਲ ਲੋਕਾ ਅਤੇ ਸੰਘਰਸ਼ ਦੇ ਸਮਰਥਕਾ ਵਿੱਚ ਇੱਕ ਨਵੀ ਚੇਤਨੰਤਾ ਪੈਦਾ ਹੋਈ ਹੈ । ਉਹਨਾ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਅਪੀਲ ਕੀਤੀ ਕਿ ਜਿਵੇ ਉਹ ਸਰਹੱਦ ਉਪਰ ਫੋਜੀ ਜਾ ਦਿੱਲੀ ਅੰਦਰ ਸਮਾਜ ਵਿਰੋਧੀ ਅਨਸਰਾ ਖਿਲਾਫ ਜਦੋਜਹਿਦ ਕਰਕੇ ਸਹੀਦ ਹੋਣ ਨਾਲੇ ਫੋਜੀਆ ਤੇ ਪੁਲੀਸ ਕਰਮੀਆ ਦੇ ਪ੍ਰੀਵਾਰਾ ਨੂੰ ਇੱਕ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੰਦੀ ਹੈ ਉਸੇ ਤਰਾ ਦਿੱਲੀ ਵਿਖੇ ਕਿਸਾਨ ਅੰਦੋਲਨ ਦੌਰਾਨ ਸਹੀਦ ਹੋਣ ਵਾਲੇ ਕਿਸਾਨਾ ਨੂੰ ਵੀ ਇਹ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕਰੇ । ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਇਸਦੀ ਪਹਿਲਕਦਮੀ ਕਰਨੀ ਚਾਹੀਦੀ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!