ਰਜਨੀ ਵਾਲੀਆ
ਜੋ ਸਭਨਾ ਦਾ ਬੈਠ-ਬੈਠ ਕੇ,
ਦੁੱਖ ਵੰਡਾਉਂਦੇ ਨੇਂ |
ਥੁੜਦਾ ਨਈਂ ਜੋ ਹੱਥੀਂ ਆਪਣੇਂ,
ਰਿਜ਼ਕ ਕਮਾਉਂਦੇ ਨੇਂ |
ਜੋ ਸਭਨਾ ਦਾ ਬੈਠ-ਬੈਠ ਕੇ,
ਦੁੱਖ ਵੰਡਾਉਂਦੇ ਨੇਂ |
ਜਿੰਨਾਂ ਦੇ ਕਿਰਦਾਰ ਅਸਲ,
ਵਿੱਚ ਹੋਵਣ ਚੋਟੀ ਦੇ |
ਉਹ ਕਦੇ ਵੀ ਤੱਕਣ ਨਾ,
ਜੀ ਫਾਇਦੇ ਜੋਟੀ ਦੇ |
ਫੁੱਲ ਹੁੰਦੇ ਨੇ ਓਈਓ,
ਜਿਹੜੇ ਮਹਿਕ ਖਿੰਡਾਉਂਦੇ ਨੇਂ |
ਜੋ ਸਭਨਾ ਦਾ ਬੈਠ-ਬੈਠ ਕੇ,
ਦੁੱਖ ਵੰਡਾਉਂਦੇ ਨੇਂ |
ਜੀ ਜਿੰਨਾਂ ਦੇ ਪੈਰਾਂ ਨੂੰ,
ਹੈ ਮੰਜਿ਼ਲ ਭਾਅ ਜਾਂਦੀ |
ਉਹਨਾਂ ਦੇ ਵੱਲ ਮੰਜਿ਼ਲ ਵੀ,
ਫਿਰ ਭੱਜ ਕੇ ਆ ਜਾਂਦੀ |
ਜੋ ਵੇਖਕੇ ਪੱਥਰ ਸਦਾ ਹੀ,
ਆਪਣੇ ਪੈਰ ਟਿਕਾਉਂਦੇ ਨੇਂ |
ਜੋ ਸਭਨਾ ਦਾ ਬੈਠ-ਬੈਠ ਕੇ,
ਦੁੱਖ ਵੰਡਾਉਂਦੇ ਨੇਂ |
ਜਿਹੜੇ ਅਾਪਣੇ ਆਪ ਦੇ ਵਿੱਚ,
ਹੀ ਕਮੀਆਂ ਲੱਭਦੇ ਨੇ |
ਓ ਦਿਲ ਦੇ ਹੁੰਦੇ ਸਾਫ,
ਓ ਬੰਦੇ ਹੀ ਰੱਬ ਦੇ ਨੇਂ |
ਜਿਹੜੇ ਹਰ ਥਾਂ ਆਪਣੇ,
ਆਪ ਨੂੰ ਹੀ ਅਜ਼ਮਾਉਂਦੇ ਨੇਂ |
ਜੋ ਸਭਨਾ ਦਾ ਬੈਠ-ਬੈਠ ਕੇ,
ਦੁੱਖ ਵੰਡਾਉਂਦੇ ਨੇਂ |
ਰੱਬ ਦੇ ਉੱਪਰ ਜੋ ਆਪਣਾ,
ਵਿਸ਼ਵਾਸ ਵਿਖਾਉਂਦੇ ਨੇਂ |
ਓ ਲੱਖਾਂ ਆਵਣ ਤਕਲੀਫਾਂ,
ਦੱਸ ਓ ਕਦ ਘਬਰਾਉਂਦੇ ਨੇਂ |
ਆਪ ਵੀ ਜਪਦੇ ਜਿਹੜੇ,
ਤੇ ਹੋਰਾਂ ਨੂੰ ਜਪਾਉਂਦੇ ਨੇਂ |
ਜੋ ਸਭਨਾ ਦਾ ਬੈਠ-ਬੈਠ ਕੇ,
ਦੁੱਖ ਵੰਡਾਉਂਦੇ ਨੇਂ |
ਜੋ ਠੰਡਾਂ ਵਿੱਚ ਠਰ ਰਹੇ,
ਆਪਣੇ ਹੱਕਾਂ ਦੇ ਲਈ |
ਜੋ ਕਈ-ਕਈ ਤਸੀਹੇ ਜਰ,
ਰਹੇ ਆਪਣੇ ਹੱਕਾਂ ਦੇ ਲਈ |
ਜੋ ਹੱਕਾਂ ਲਈ ਲੜ ਰਹੇ,
ਓ ਯੋਧੇ ਕਹਾਉਂਦੇ ਨੇਂ |
ਜੋ ਸਭਨਾ ਦਾ ਬੈਠ-ਬੈਠ ਕੇ,
ਦੁੱਖ ਵੰਡਾਉਂਦੇ ਨੇਂ |
ਜੋ ਪਹਿਲਾਂ ਦੇਂਦੇ ਵਕਤ,
ਤੇ ਮੁੜਕੇ ਫੈਸਲਾ ਵੀ ਕਰਦੇ |
ਜਦ ਵੀ ਆਜਾਦੀ ਲਈ ,
ਮਰਦੇ ਪੰਜਾਬੀ ਹੀ ਮਰਦੇ |
ਰਜਨੀ ਜੋ ਅਗਲੇ ਦੀ,
ਸੁਣਕੇ ਆਪਣੀ ਸੁਣਾਉਂਦੇ ਨੇਂ |
ਜੋ ਸਭਨਾ ਦਾ ਬੈਠ-ਬੈਠ ਕੇ,
ਦੁੱਖ ਵੰਡਾਉਂਦੇ ਨੇਂ |