4.4 C
United Kingdom
Sunday, March 8, 2026

More

    ਮੈਂ ਜਾਣੂ ਹਾਂ

    ਦੁੱਖਭੰਜਨ ਰੰਧਾਵਾ
    0351920036369

    ਮੈਂ ਜਾਣੂ ਹਾਂ,
    ਸੱਜਣ ਜੀ ਆਪਣੀ,
    ਏਸ ਹਕੀਕਤ ਤੋਂ,
    ਕਿ ਜੇ ਮੈਨੂੰ ਚਾਹੁਣਾ,
    ਆ ਗਿਐ ਤਾਂ,
    ਪਾਉਣਾ ਵੀ ਸਿੱਖ ਲਵਾਂਗਾ |
    ਤੇ ਪਾ ਲਵਾਂਗਾ |
    ਜੇ ਮੈਂ ਖੁਦ ਨੂੰ ਸਮਝਾ,
    ਸਕਦਾਂ |
    ਤੇ ਤੈਨੂੰ ਵੀ ਸਮਝਾ ਲਵਾਂਗਾ |
    ਮੈਂ ਏਨੀਂ ਨੀਂਦ,
    ਨਈਂ ਲੈਂਦਾ ਜਿੰਨੀ,
    ਤੇਰੀ ਯਾਦ ਲੈ ਲੈਨਾ |
    ਰੂ-ਬ-ਰੂ ਹੋਣ ਦਾ ਵੇਲਾ,
    ਵੀ ਇੱਕ ਦਿਨ ਆਵੇਗਾ,
    ਛੇਤੀ ਮੈਂ ਕਮਲੇ ਦਿਲ ਨੂੰ,
    ਕਹਿ ਲੈਨਾਂ |
    ਮੈਂ ਹਾਂ ਫਿਲਹਾਲ,
    ਗਮ ਦੇ ਓਸ ਕਟਹਿਰੇ ਵਿੱਚ,
    ਜੋ ਡਾਢੇ ਦੁੱਖ ਦੇਂਦਾ ਏ |
    ਤੂੰ ਜਿਸ ਪਲ ਹੱਸ,
    ਗੱਲਾਂ ਕਰ ਲਵੇਂ,
    ਉਹੀ ਪਲ ਸੁੱਖ ਦੇਂਦਾ ਏ |
    ਮੈਂ ਕੱਚੀ ਸਲੇਟੀ ਨਾਲ,
    ਫੱਟੀ ਤੇ ਉੱਕਰੀ ਲਕੀਰ ਵਰਗਾ |
    ਨੀ ਮੈਂ ਤੇਰੇ ਗਲ ਪਈ,
    ਸੋਨੇ ਦੀ ਜੰਜੀਰ ਵਰਗਾ |
    ਨੀ ਮੈਂ ਤੇਰੇ ਕੇਸਾਂ,
    ਵਿੱਚ ਚੀਰ ਵਰਗਾ |
    ਨੀ ਮੈਂ ਤੇਰੇ ਹੱਥਾਂ ਦੀ,
    ਲਕੀਰ ਵਰਗਾ |
    ਤੇਰਾ ਹੱਥ ਫੜ ਲਿਆ ਏ,
    ਦੇਖੀਂ ਕਦੇ ਛੁੱਟਣਾ ਨਈਂ |
    ਮੈਂ ਓ ਤਾਰਾ ਨੀ,
    ਜਿੰਨੇ ਕਦੇ ਟੁੱਟਣਾ ਨਈਂ |
    ਜਿੰਨੇ ਕਦੇ ਟੁੱਟਣਾ ਨਈਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!