23.7 C
United Kingdom
Sunday, June 21, 2026

More

    ਬਾਈਡੇਨ ਲਗਵਾਉਣਗੇ, ਸਾਬਕਾ ਰਾਸ਼ਟਰਪਤੀਆਂ ਨਾਲ ਜਨਤਕ ਤੌਰ ‘ਤੇ ਕੋਰੋਨਾਂ ਵਾਇਰਸ ਟੀਕਾ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 4 ਦਸੰਬਰ 2020

    ਇਸ ਸਮੇਂ ਕੋਰੋਨਾਂ ਵਾਇਰਸ ਦੇ ਇਲਾਜ ਲਈ ਇੱਕ ਟੀਕੇ ਦੀ ਆਸ ਬੱਝੀ ਹੋਈ ਹੈ ਜਦਕਿ ਕਈ ਟੀਕਾ ਬਨਾਉਣ ਵਾਲੀਆਂ ਕੰਪਨੀਆਂ ਇਸਦੀ ਪ੍ਰਭਾਵਸ਼ੀਲਤਾ ਦਾ ਦਾਅਵਾ ਵੀ ਕਰ ਰਹੀਆਂ ਹਨ। ਪਰ ਟੀਕੇ ਦੇ ਉਪਲੱਬਧ ਹੋਣ ਤੇ ਲੋਕਾਂ ਵਿੱਚ ਇਸ ਬਾਰੇ ਸ਼ੰਕਾ ਵੀ ਹੈ।ਇਸ ਸੰਬੰਧੀ ਅਮਰੀਕਾ ਵਾਸੀਆਂ ਨੂੰ ਟੀਕੇ ਪ੍ਰਤੀ ਉਤਸ਼ਾਹਿਤ ਅਤੇ ਸੁਰੱਖਿਅਤ ਸਾਬਿਤ ਕਰਨ ਲਈ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਉਹ ਕੋਰੋਨਾਂ ਵਾਇਰਸ ਟੀਕੇ ਦੇ ਉਪਲੱਬਧ ਹੋਣ ਦੌਰਾਨ ਜਨਤਕ ਤੌਰ ‘ਤੇ ਇੱਕ ਟੀਕਾ ਲਵਾਉਣਗੇ ਜਦਕਿ ਤਿੰਨ ਸਾਬਕਾ ਰਾਸ਼ਟਰਪਤੀਆਂ ਬਰਾਕ ਓਬਾਮਾ, ਜਾਰਜ ਡਬਲਯੂ ਬੁਸ਼ ਅਤੇ ਬਿੱਲ ਕਲਿੰਟਨ ਨੇ ਵੀ ਹਾਲ ਹੀ ਵਿੱਚ ਅਜਿਹਾ ਕਰਨ ਦਾ ਵਾਅਦਾ ਕੀਤਾ ਹੈ। ਇਸਦੇ ਇਲਾਵਾ ਟੀਕੇ ਦੇ ਸੰਬੰਧ ਵਿੱਚ ਤਿੰਨੇ ਸਾਬਕਾ ਰਾਸ਼ਟਰਪਤੀਆਂ ਨੇ ਇਸ ਹਫ਼ਤੇ ਕਿਹਾ ਕਿ ਉਹ ਇਲਾਜ ਨੂੰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਿਤ ਕਰਨ ਲਈ ਕੋਰੋਨਾਂ ਵਾਇਰਸ ਟੀਕਾ ਲਗਵਾਉਣ ਲਈ ਤਿਆਰ ਹਨ ਅਤੇ ਉਹ ਟੀਕੇ ਲੱਗਣ ਦੇ ਸਮੇਂ ਨੂੰ ਵੀਡੀਓ ਵਿੱਚ ਵੀ ਕੈਦ ਕਰ ਸਕਦੇ ਹਨ।ਬਾਈਡੇਨ ਅਨੁਸਾਰ ਲੋਕਾਂ ਲਈ ਇਹ ਗੱਲ ਮਾਇਨੇ ਰੱਖਦੀ ਹੈ ਕਿ ਦੇਸ਼ ਦਾ ਰਾਸ਼ਟਰਪਤੀ ਜਨਤਾ ਲਈ ਕੀ ਕਰ ਰਿਹਾ ਹੈ, ਇਸ ਲਈ ਉਹ ਟੀਕਾ ਲਗਵਾਉਣ ਤੋਂ ਹਿਚਕਿਚਾਉਣਗੇ ਨਹੀਂ ਕਿਉਂਕਿ ਡਾਕਟਰ ਐਂਥਨੀ ਫੌਕੀ ਵਰਗੇ ਮਾਹਰ ਟੀਕੇ ਨੂੰ ਸੁਰੱਖਿਅਤ ਦੱਸ ਰਹੇ ਹਨ ਅਤੇ ਇਹ ਫੈਡਰਲ ਸਰਕਾਰ ਦੁਆਰਾ ਵੀ ਨਿਯੰਤਰਿਤ ਅਤੇ ਸੁਰੱਖਿਅਤ ਹੋਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!