14.8 C
United Kingdom
Sunday, June 28, 2026

More

    ਖੇਤੀ ਕਾਨੂੰਨ ਕਰੋਨਾ ਮਹਾਂਮਾਰੀ ਤੋਂ ਵੀ ਭਿਆਨਕ – ਜਥੇਬੰਦੀਆਂ

    ਅਸ਼ੋਕ ਵਰਮਾ
     ਮਾਨਸਾ,4ਦਸੰਬਰ2020:ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕ ਵਿਰੋਧੀ ਪਾਸ ਕੀਤੇ ਕਾਨੂੰਨਾਂ ਖਿਲਾਫ ਰੇਲਵੇ ਸਟੇਸ਼ਨ ਮਾਨਸਾ ਵਿਖੇ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜੱਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਕਰੋਨਾ ਤੋਂ ਵੀ ਖਤਰਨਾਕ ਹਨ ਇਸ ਲਈ ਇਹਨਾਂ ਖਿਲਾਫ ਸੰਘਰਸ਼ ਅਣਸਰਦੀ ਲੋੜ ਬਣ ਗਿਆ ਹੈ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਅਜੇ ਅੰਦੋਲਨ ਚੱਲ ਰਿਹਾ ਸੀ ਕੇਂਦਰ ਸਰਕਾਰ ਨੇ  ਪਰਾਲੀ ਸਮੇਟਣ ਲਈ ਕੋਈ ਵੀ ਮਾਲੀ ਮਦਦ ਕਰਨ ਦੀ ਬਜਾਏ ਪਰਾਲੀ ਸਾੜਨ ਤੇ 1 ਕਰੋੜ ਰੁਪਏ ਜੁਰਮਾਨਾ ਤੇ ਪੰਜ ਸਾਲ ਦੀ ਸਜਾ ਦਾ ਫੁਰਮਾਨ ਜਾਰੀ ਕਰ ਦਿੱਤਾ ਜਿਸ ਨੂੰ ਮਜਬੂਰ ਹੋਏ ਕਿਸਾਨ ਕਦੇ ਨਹੀਂ ਬਰਦਾਸ਼ਤ ਕਰਨਗੇ।  
                       ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਨੇ ਕਿਹਾ ਕਿ ਕਿਸਾਨੀ ਨਾਲ ਨਹੁੰ ਮਾਸ ਦਾ ਰਿਸ਼ਤਾ ਰੱਖਣ ਵਾਲਾ ਵਰਗ ਇਸ ਆਰ ਪਾਰ ਦੀ ਲੜਾਈ ’ਚ ਮੋਢੇ ਨਾਲ ਮੋਢਾ  ਜੋੜਕੇ ਅੰਦੋਲਨ ਜਿੱਤਣ ਤੱਕ ਕਿਸਾਨਾਂ ਦਾ ਸਾਥ ਦੇਵੇਗਾ। ਤਰਕਸ਼ੀਲ ਸੁਸਾਇਟੀ ਪੰਜਾਬ ਨੇ ਕਿਹਾ ਕਿ ਦੇਸ਼ ਅੰਦਰ  ਅੰਧਵਿਸ਼ਵਾਸ ਦੇ ਬੋਲਬਾਲੇ ਤੋਂ ਅਵੇਸਲੀਆਂ ਹੋਈਆਂ ਸਿਆਸੀ  ਧਿਰਾਂ ਕਿਸਾਨੀ ਅੰਦੋਲਨ ਅੰਦਰ ਚੈਨਲਾਂ ਰਾਹੀਂ ਫੈਲਾਏ ਜਾ ਰਹੇ ਫੁੱਟ ਪਾਊ ਭਰਮ ਭੁਲੇਖਿਆਂ ਤੋਂ ਬਾਜ਼ ਆਉਣ। ਉਹਨਾਂ ਕਿਹਾ ਕਿ ਦੇਸ਼ ਦੇ ਤਮਾਮ ਵਰਗ ਅਜਿਹੀਆਂ ਚਾਲਾਂ ਤੋਂ ਸੁਚੇਤ ਕਿਸਾਨੀ ਦੀ ਪਿੱਠ ਤੇ ਖਲੋਤਾ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਆਪਣੇ ਅਧਿਕਾਰਾਂ ਲਈ ਲੜੇਗਾ। ਇਸ ਸਮੇਂ ਆੜਤੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਮੇਸ਼ ਟੋਨੀ ਨੇ 21 ਹਜਾਰ ਦੀ ਰਾਸ਼ੀ ਅੰਦੋਲਨਕਾਰੀਆਂ ਨੂੰ ਸਹਾਇਤਾ ਵਜੋਂ ਦਿੱਤੀ।
                    ਧਰਨੇ ਨੂੰ ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਰਮੇਸ਼ ਬੱਬੀ ਦਾਨੇਵਾਲੀਆ ,ਏਕਟੂ  ਆਗੂ ਰਾਜਵਿੰਦਰ ਰਾਣਾ, ਪੰਜਾਬ ਪੈਨਸ਼ਨਰ ਅਸੋਸੀਏਸ਼ਨ ਦੇ ਸੋਮ ਦੱਤ ਸ਼ਰਮਾ,ਜਮਹੂਰੀ ਕਿਸਾਨ ਸਭਾ ਦੇ ਆਗੂ ਮਾ.ਛੱਜੂ ਰਾਮ ਰਿਸ਼ੀ,ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਦੇ ਆਗੂ ਨਰਿੰਦਰ ਕੌਰ ਬੁਰਜ ਹਮੀਰਾ,ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਰਤਨ ਭੋਲਾ,ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਮਾ.ਲੱਖਾ ਸਿੰਘ ਸਹਾਰਨਾ,ਮੁਸਲਿਮ ਫਰੰਟ ਪੰਜਾਬ ਦੇ ਆਗੂ ਹੰਸ ਰਾਜ ਮੋਫਰ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਹਰਬੰਸ ਕੌਰ ਭੈਣੀਬਾਘਾ, ਬੀ ਕੇ ਯੂ ਡਕੌਂਦਾ ਦੇ ਆਗੂ ਮੱਖਣ ਸਿੰਘ ਉੱਡਤ ਅਤੇ ਮਜਦੂਰ ਮੁਕਤੀ ਮੋਰਚਾ ਦੇ ਆਗੂ ਕਿ੍ਰਸ਼ਨਾ ਕੌਰ ਨੇ ਵੀ ਸੰਬੋਧਨ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!