ਅਸ਼ੋਕ ਵਰਮਾ
ਮਾਨਸਾ,3ਦਸੰਬਰ2020।ਸ਼ਹੀਦ ਭਗਤ ਸਿੰਘ ਸਪੋਰਟਸ ਐਡ ਵੈਲਫੇਅਰ ਕਲੱਬ ਹੀਰੋ ਕਲਾਂ (ਸਬੰਧਤ ਨਹਿਰੂ ਯੁਵਾ ਕੇਂਦਰ ਮਾਨਸਾ) ਵੱਲੋ ਫਿੱਟ ਇੰਡੀਆ ਅਤੇ ਮਿਸ਼ਨ ਤੰਦਰੁਸਤ ਮੁਹਿੰਮ ਤਹਿਤ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ 17ਵੇਂ ਕਿ੍ਰਕਟ ਟੂਰਨਾਮੈਂਟ ਦੌਰਾਨ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਕਸਬਾ ਦੋਦਾ ਦੀ ਟੇਮ ਜੇਤੂ ਰਹੀ। ਇਸ ਟੂਰਨਾਮੈਂਟ ਦਾ ਉਦਘਾਟਨ ਜਿਲਾ ਕਿ੍ਰਕਟ ਐਸੋਸੀਏਸ਼ਨ ਦੇ ਸਕੱਤਰ ਜਗਮੋਹਨ ਸਿੰਘ ਨੇ ਕੀਤਾ ਅਤੇ ਕਲੱਬ ਨੂੰ 3100 ਰੁਪਏ ਸਹਾਇਤਾ ਰਾਸ਼ੀ ਵੀ ਦਿੱਤੀ।ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਚਾਰ ਦਿਨ ਚੱਲੇ 12-12 ਓਵਰਾਂ ਦੇ ਇਸ ਟੂਰਨਾਮੈਂਟ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ 20 ਟੀਮਾਂ ਨੇ ਭਾਗ ਲਿਆ। ਖਿਡਾਰੀਆਂ ਦੇ ਖਾਣ-ਪੀਣ ਅਤੇ ਰਿਹਾਇਸ਼ ਦਾ ਪ੍ਰਬੰਧ ਕਲੱਬ ਵੱਲੋ ਕੀਤਾ ਗਿਆ। ਪਿੰਡ ਹੀਰੋਕਲਾਂ( ਮਾਨਸਾ) ਅਤੇ ਦੋਦਾ (ਜਿਲ੍ਹਾ ਮੁਕਤਸਰ) ਦੀਆਂ ਟੀਮਾਂ ਫਾਈਨਲ ਵਿੱਚ ਪੁਹੰਚੀਆਂ। ਪਹਿਲਾਂ ਬੈਟਿੰਗ ਕਰਦੇ ਹੋਏ ਹੀਰੋਕਲਾਂ ਦੀ ਟੀਮ ਨੇ ਨਿਰਧਾਰਤ 12 ਉਵਰਾਂ ’ਚ 101 ਰਨ ਬਣਾਏ ਜਦੋਂ ਕਿ ਦੋਦਾ (ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਇਹ ਟੀਚਾ ਕੇਵਲ 9 ਓਵਰਾਂ ’ਚ ਹੀ ਪੂਰਾ ਕਰ ਲਿਆ। ਦੋਦਾ ਦੀ ਟੀਮ ਨੂੰ ਪਹਿਲੇ ਇਨਾਮ ਵਜੋਂ ਸਨਮਾਨ ਦੇ ਤੌਰ ਤੇ ਟਰਾਫੀ ਅਤੇ 31 ਹਜਾਰ ਰੁਪਏ ਦਿੱਤੇ ਗਏ ਜਦੋਂਕਿ ਹੀਰੋਂ ਕਲਾਂ ਨੂੰ 21 ਹਜਾਰ ਦਿੱਤਾ ਗਿਆ। ਦੋਦਾ ਦੇ ਆਲ ਰਾੳਂੂਡਰ ਗੁਰੀ ਦੋਦਾ ਨੂੰ ਟੂਰਨਾਮੈਂਟ ਦਾ ਵਧੀਆ ਖਿਡਾਰੀ ਐਲਾਨਿਆ ਗਿਆ ਜਿਸ ਨੂੰ ਪਟਿਆਲਾ ਦੀ ਖੇਡ ਫਰਮ ਗੋਲਡੀ ਸਰਵਾਰਾ ਨੇ ਸ਼ਾਨਦਾਰ ਬੈਟ ਦੇ ਕੇ ਸਨਮਾਨਿਤ ਕੀਤਾ। ਪਿੰਡ ਹੀਰੋਕਲਾਂ ਦੇ ਭੁਪਿੰਦਰ ਚਹਿਲ ਨੂੰ ਵਧੀਆ ਬਾਲਰ ਐਲਾਨ ਕੀਤਾ ਗਿਆ। ਇਨਾਮ ਵੰਡਣ ਦੀ ਰਸਮ ਮਨਪ੍ਰੀਤ ਬਾਂਸਲ,ਸਰਪੰਚ ਹਰਪਾਲ ਸਿੰਘ ਅਤੇ ਬਲਵਿੰਦਰ ਚਹਿਲ ਨੇ ਨਿਭਾਈ। ਇਸ ਮੌਕੇ,ਜਗਦੇਵ ਸਿੰਘ,ਮੇਜਰ ਸਿੰਘ,ਦਲਵੀਰ ਸਿੰਘ ,ਰਿੰਕੂ,ਭਿੰਦਰ,ਨਿੰਮਾਂ,ਜੌਨੀ,ਇਕਬਾਲ ਸਿੰਘ,ਅਮਰ ਸਿੰਘ,ਰਾਮ ਅਤੇ ਘਾਮੀ ਹਾਜਰ ਸਨ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਨੇ ਇਸ ਖੇਡ੍ਹ ਮੇਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਖੇਡ੍ਹਾਂ ਨਾਲ ਨੌਜਵਾਨ ਸਰੀਰਕ ਤੌਰ ਤੇ ਤੰਦਰੁਸਤ ਅਤੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ।