3.4 C
United Kingdom
Sunday, March 8, 2026

More

    ਦੁਬਈ ਵਸਦੇ ਪੰਜਾਬੀ ਵੀ ਆਏ ਕਿਸਾਨ ਸੰਘਰਸ਼ ਦੇ ਹੱਕ ਵਿੱਚ

    ਸਾਰਜਾਹ, ਦੁਬਈ (ਪੰਜ ਦਰਿਆ ਬਿਊਰੋ)

    ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਵਿਦੇਸ਼ਾਂ ਵਿਚੋਂ ਵੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਦੁਬਈ ਦੀ ਧਰਤੀ ‘ਤੇ ਰਹਿ ਰਹੇ ਪੰਜਾਬੀ ਵੀਰ ਵੀ ਕਿਸਾਨਾਂ ਦੇ ਹੱਕ ਵਿੱਚ ਆਏ ਹਨ। ਇਸ ਸਮੇਂ ਮਨਜਿੰਦਰ ਸਿੰਘ ਗਿੱਲ ਮੰਝ (ਆਪਣਾ ਪੰਜਾਬ ਰੈਸਟੋਰੈਟ) ਨੇ ਬੋਲਦਿਆਂ ਕਿਹਾ ਕਿ ਸਾਨੂੰ ਆਮ ਜ਼ਿੰਦਗੀ ਵਿੱਚ ਡਾਕਟਰ, ਵਕੀਲ, ਅਧਿਆਪਕ ਜਾਂ ਹੋਰ ਲੋਕਾਂ ਦੀ ਕਦੇ ਕਦਾਈਂ ਅਤੇ ਸੀਮਤ ਮੌਕਿਆਂ ‘ਤੇ ਲੋੜ ਮਹਿਸੂਸ ਹੁੰਦੀ ਹੈ ਪਰ ਕਿਸਾਨ ਹੀ ਅਜਿਹਾ ਵਰਗ ਹੈ ਜਿਸਦੀ ਲੋੜ ਹਰ ਘਰ ਵਿੱਚ ਹਰ ਰੋਜ਼ ਓਨੀ ਵਾਰ ਹੀ ਮਹਿਸੂਸ ਹੁੰਦੀ ਹੈ, ਜਿੰਨੀ ਵਾਰ ਢਿੱਡ ਨੂੰ ਭੁੱਖ ਲਗਦੀ ਹੈ। ਉਹਨਾਂ ਕਿਹਾ ਕਿ ਵੱਡੇ ਵੱਡੇ ਉਦਯੋਗਪਤੀ ਘਰਾਣਿਆਂ ਨੂੰ ਲਾਹੇ ਦਿਵਾਉਣ ਦੀ ਮਨਸ਼ਾ ਨਾਲ ਕਿਸਾਨਾਂ ਦਾ ਦਿਲ ਦੁਖਾਉਣਾ ਅਕ੍ਰਿਤਘਣਤਾ ਤੋਂ ਵੱਧ ਹੋਰ ਕੁਝ ਨਹੀਂ। ਇਸ ਸਮੇਂ ਸੁਰਿੰਦਰ ਸਿੰਘ, ਅਮਰਿਤਪਾਲ ਸਿੰਘ ਗੋਲਡਨ ਸੈਡ ਟਰਾਸਪੋਰਟ, ਪਰਭਜੋਤ ਸਿੰਘ, ਜਰਮਨ ਸਿੰਘ, ਜੱਸੀ ਸਿੰਘ ਆਦਿ ਨੇ ਭਾਰਤ ਸਰਕਾਰ ਦੀ ਕਿਸਾਨਾਂ ਖਿਲਾਫ਼ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!