ਕਦੇ ਇਸ ਪਾਰ ਦੀਆਂ ਗੱਲਾਂ,
ਕਦੇ ਉਸ ਪਾਰ ਦੀਆਂ ਗੱਲਾਂ,
ਗਲੇ ਮਿਲ ਯਾਰ ਇੱਕ ਹੋਈਏ,
ਰੱਬਾ ਮੁੜ ਨਾ ਕਦੇ ਹੋਵਣ,
ਕੰਡੀਆਲੀ ਤਾਰ ਦੀਆਂ ਗੱਲਾਂ।
ਹੱਦਾਂ ਸਰਹੱਦਾਂ ਬੰਨੇ, ਖੁਦ ਦੇ ਬਣਾਏ,
ਹਰ ਪਾਸੇ ਹੋਵਣ, ਪਿਆਰ ਦੀਆਂ ਗੱਲਾਂ,
ਲੱਗਣ ਨਾ ਜੰਗਾਂ, ਨਾ ਪੁੱਤ ਮਰਨ ਮਾਵਾਂ ਦੇ,
ਕਰੇ ਨਾ ਕੋਈ, ਹਥਿਆਰ ਦੀਆਂ ਗੱਲਾਂ।
ਰੱਬ ਇੱਕ ਹੈ ਤੇ ਹਰ ਥਾਂ ਹੈ ਵਸਦਾ,
ਵਹਿਮਾਂ ਭਰਮਾਂ ਚੋਂ ਕੱਢਕੇ ਜਿਸਨੇ,
ਫਰਕ ਜਾਤਾਂ ਪਾਤਾਂ ਦਾ ਮਿਟਾਇਆ,
“ਕਰਤਾਰਪੁਰ” ਹੁੰਦੀਆਂ ਕਰਤਾਰ ਦੀਆਂ ਗੱਲਾਂ,
ਕਿਰਤ ਕਰੋ, ਵੰਡ ਛਕੋ , ਨਾਮ ਜਪੋ,
ਸੁਨੇਹਾ ਸਰਬ ਸਾਂਝੀਵਾਲਤਾ ਦਾ,
ਆਓ ਈਰਖਾ ਤਿਆਗੀਏ ,
“ਝੱਜੀ ਪਿੰਡ ਵਾਲਿਆ” ਕਰੀਏ,
ਦਿਲਾਂ ਦੇ ਵਿਚਕਾਰ ਦੀਆਂ ਗੱਲਾਂ।
” ਸਿੱਕੀ ਝੱਜੀ ਪਿੰਡ ਵਾਲਾ” (ਇਟਲੀ)