17.3 C
United Kingdom
Thursday, June 25, 2026

More

    ‘ਇੰਟਰਵਿਊ ਹੁਨਰਾਂ ਬਾਰੇ’ ਮੌਕੇ ਸਬੰਧੀ ਭਾਸ਼ਣ ਮੁਕਾਬਲਾ ਕਰਵਾਇਆ

    ਅਸ਼ੋਕ ਵਰਮਾ
    ਬਠਿੰਡਾ, 1 ਦਸੰਬਰ 2020:  ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬਿਜ਼ਨਸ ਸਟੱਡੀਜ਼ ਵਿਭਾਗ ਦੀ ਪਲੇਸਮੈਂਟ ਕਮੇਟੀ ਨੇ ਮਾਈਕਰੋਸਾਫ਼ਟ ਟੀਮਜ਼ ਰਾਹੀਂ ‘ਇੰਟਰਵਿਊ ਹੁਨਰਾਂ’ ਬਾਰੇ ਮੌਕੇ ’ਤੇ ਭਾਸ਼ਣ ਮੁਕਾਬਲਾ ਕਰਵਾਇਆ। ਅਜਿਹੇ ਮੁਕਾਬਲੇ ਦਾ ਮੁੱਖ ਉਦੇਸ਼ ਇੱਕ ਚੰਗੇ ਪ੍ਰਬੰਧਕੀ ਗੁਣਾਂ ਵਾਲੇ ਵਿਦਿਆਰਥੀਆਂ ਦੀ ਪਛਾਣ ਕਰਨਾ ਹੁੰਦਾ ਹੈ। ਇਹ ਮੁਕਾਬਲਾ ਵਿਦਿਆਰਥੀਆਂ ਨੂੰ ਉਨਾਂ ਦੇ ਹੁਨਰ ਨੂੰ ਵਧਾਉਣ ਵਿਚ ਸਹਾਇਤਾ ਕਰਦਾ ਹੈ ਜੋ ਉਹਨਾਂ ਨੂੰ ਨੌਕਰੀਆਂ ਦੇ ਮੌਕਿਆਂ ਲਈ ਇੰਟਰਵਿਊ ਪਾਸ ਕਰਨ ਵਿਚ ਮਦਦ ਕਰੇਗਾ ਅਤੇ ਮਨੋਬਲ ਵਧਾਏਗਾ।  ਇੰਟਰਵਿਊ ਦੇ ਹੁਨਰਾਂ ਦੇ ਮੁਲਾਂਕਣ ਲਈ ਮਾਪਦੰਡ ਇੰਟਰਵਿਊ ‘ਤੇ ਪੇਸ਼ੇਵਰਾਨਾ ਪਹੰੁਚ, ਆਲੋਚਨਾਤਮਿਕ ਸੋਚ, ਵਿਸ਼ਵਾਸ, ਸੰਚਾਰ ਹੁਨਰ ਅਤੇ ਸਰੀਰਕ ਭਾਸ਼ਾ ‘ਤੇ ਆਧਾਰਿਤ ਸਨ। ਇਸ ਮੁਕਾਬਲੇ ਵਿੱਚ ਐਮ.ਬੀ.ਏ. (ਪਹਿਲਾ ਸਮੈਸਟਰ) ਦੇ ਜਤਿਨ ਬਾਂਸਲ ਨੇ ਪਹਿਲਾ ਸਥਾਨ ਅਤੇ ਐਮ.ਬੀ.ਏ. (ਪਹਿਲਾ ਸਮੈਸਟਰ) ਦੀ ਹੀ ਮੁਸਕਾਨ ਛਾਬੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਤ ਵਿੱਚ ਜੇਤੂਆਂ ਨੂੰ ਈ-ਪ੍ਰਮਾਣ ਪੱਤਰ ਦਿੱਤੇ ਗਏ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਨੇ ਬਿਜ਼ਨਸ ਸਟੱਡੀਜ਼ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!