6.3 C
United Kingdom
Sunday, April 20, 2025

More

    ਭਾਰਤੀ ਪਾਸਪੋਰਟ ਧਾਰਕ ਫਰਜੀ ਫੋਨ ਕਾਲਾਂ ਤੋਂ ਸਾਵਧਾਨ : ਭਾਰਤੀ ਉੱਚ ਕਮਿਸ਼ਨ, ਕੈਨਬਰਾ

    ਬ੍ਰਿਸਬੇਨ (ਹਰਜੀਤ ਲਸਾੜਾ)

    ਇੱਥੇ ਆਸਟ੍ਰੇਲੀਆ ‘ਚ ਭਾਰਤੀ ਨਾਗਰਿਕਾਂ ਅਤੇ ਭਾਰਤੀ ਪਾਸਪੋਰਟ ਧਾਰਕਾਂ ਨੂੰ ‘ਭਾਰਤੀ ਹਾਈ ਕਮਿਸ਼ਨ’ ਦੇ ਨਾ ਹੇਠ ਫਰਜੀ ਫੋਨ ਕਾਲਾਂ ਬਾਬਤ ਠੱਗੀ ਮਾਰਨ ਦੀਆਂ ਘਟਨਾਵਾਂ ਨੇ ਸਮੁੱਚੇ ਭਾਈਚਾਰੇ ਨੂੰ ਦੁਚਿੱਤੀ ‘ਚ ਪਾ ਦਿੱਤਾ ਹੈ। ਇਹ ਪ੍ਰਗਟਾਵਾ ਭਾਰਤੀ ਹਾਈ ਕਮਿਸ਼ਨ ਕੈਨਬਰਾ ਨੇ ਆਪਣੇ ਲਿੱਖਤੀ ਦਸਤਾਵੇਜ਼ ਰਾਹੀਂ ਸਮੁੱਚੇ ਭਾਰਤੀ ਭਾਈਚਾਰੇ ਨਾਲ ਸਾਂਝਾ ਕੀਤਾ ਅਤੇ ਅਜਿਹੀ ਕਿਸੇ ਵੀ ਫਰਜੀ ਕਾਲ ਦੇ ਝਾਂਸੇ ਵਿੱਚ ਨਾ ਆਉਣ ਦੀ ਅਪੀਲ ਵੀ ਕੀਤੀ ਹੈ। ਉਹਨਾਂ ਹੋਰ ਕਿਹਾ ਹੈ ਕਿ ਪਿਛਲੇ ਦੋ ਤਿੰਨ ਸਾਲਾਂ ਤੋਂ ਆਸਟ੍ਰੇਲੀਆਈ ਲੋਕਾਂ ਤੋਂ ਠੱਗੀ ਨਾਲ਼ ਪੈਸਾ ਹੇਠਣ ਬਾਬਤ ਇਹਨਾਂ ਫਰਜੀ ਕਾਲਾਂ ਦਾ ਸਿਲਸਿਲਾ ਲਗਾਤਾਰ ‘ਚ ਚੱਲ ਰਿਹਾ ਹੈ। ਇਹਨਾਂ ਬੋਗਸ ਕਾਲਾਂ ‘ਚ ਅਕਸਰ ਆਸਟ੍ਰੇਲੀਅਨ ਟੈਕਸ ਵਿਭਾਗ ਜਾਂ ਇਮੀਗ੍ਰੇਸ਼ਨ ਵਿਭਾਗ ਦਾ ਨਾ ਲੈ ਕੇ ਪੈਸਾ ਠੱਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਦੇਖਣ ‘ਚ ਆ ਰਿਹਾ ਹੈ ਕਿ ਇਹਨਾਂ ਠੱਗਾਂ ਵਲੋਂ ਭਾਰਤੀ ਹਾਈ ਕਮਿਸ਼ਨ ਦਾ ਨਾ ਲੈ ਕੇ ਭਾਰਤੀ ਨਾਗਰਿਕਾਂ ਅਤੇ ਭਾਰਤੀ ਪਾਸਪੋਰਟ ਧਾਰਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਲ ਕਰਨ ਵਾਲੇ ਅਕਸਰ ਕਹਿੰਦੇ ਹਨ ਕਿ ਸਥਾਨਕ ਅਧਿਕਾਰੀ (ਆਸਟਰੇਲੀਅਨ ਇਮੀਗ੍ਰੇਸ਼ਨ/ਡੀਆਈਬੀਪੀ/ਐਮਐਚਏ) ਉਨ੍ਹਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਰਹੇ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਦੇਸ਼ ਨਿਕਾਲੇ (ਡੀਪੋਰਟ) ਦੇ ਹੁਕਮ ਹੋਣ ਜਾ ਰਹੇ ਹਨ। ਅਜਿਹੀ ਧਮਕੀ ਤੋਂ ਬਾਅਦ ਸਹਾਇਤਾ ਦੀ ਪੇਸ਼ਕਸ਼ ਕਰਦਿਆਂ, ਕਾਲ ਕਰਨ ਵਾਲਾ ਵਿਅਕਤੀ, ਪੀੜਤ ਨੂੰ ਤਾਕੀਦ ਕਰਦਾ ਹੈ ਕਿ ਪੈਸਾ ਤੁਰੰਤ ਵੈਸਟਰਨ ਯੂਨੀਅਨ ਰਾਹੀਂ ਕਿਸੇ ਖਾਤੇ ਵਿੱਚ ਤਬਦੀਲ ਕੀਤਾ ਜਾਵੇ। ਇਸ ਸਮੇਂ ਕਾਲ ਕਰਨ ਵਾਲਾ ਵਿਅਕਤੀ, ਪੀੜਤ ਨੂੰ ਫੋਨ ਕੱਟਣ ਜਾਂ ਨੂੰ ਕੁੱਝ ਹੋਰ ਸੋਚਣ ਦੀ ਆਗਿਆ ਵੀ ਨਹੀਂ ਦਿੰਦਾ ਹੈ। ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈਸੇ ਦਾ ਭੁਗਤਾਨ/ਖਾਤੇ ਵਿੱਚ ਪੈਸੇ ਦੇ ਟ੍ਰਾਂਸਫਰ ਆਦਿ ਲਈ ਉਹ ਅਜਿਹੀਆਂ ਕਾਲਾਂ ਨਹੀਂ ਕਰਦੇ ਹਨ। ਇਸ ਲਈ ਜੇ ਕੋਈ ਭਾਰਤੀ ਨਾਗਰਿਕ ਅਜਿਹੀਆਂ ਕਾਲਾਂ ਪ੍ਰਾਪਤ ਕਰਦਾ ਹੈ, ਤਾਂ ਉਸਨੂੰ ਤੁਰੰਤ ਭਾਰਤ ਦੇ ਉੱਚ ਕਮਿਸ਼ਨ, ਕੈਨਬਰਾ ਨੂੰ ppt.canberra@mea.gov.au ‘ਤੇ ਲਿਖਣਾ ਚਾਹੀਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!