18.3 C
United Kingdom
Thursday, June 25, 2026

More

    ਟਰੰਪ ਨੇ ਵਿਸਕਾਨਸਿਨ ‘ਚ ਵੋਟਾਂ ਦੀ ਮੁੜ ਗਿਣਤੀ ਲਈ ਖਰਚੇ 3 ਮਿਲੀਅਨ ਡਾਲਰ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 28 ਨਵੰਬਰ 2020

    ਚੋਣਾਂ ਵਿੱਚ ਮਿਲੀ ਹਾਰ ਤੋਂ ਰਾਸ਼ਟਰਪਤੀ ਟਰੰਪ ਅਸੰਤੁਸ਼ਟ ਹਨ, ਜਿਸ ਕਾਰਨ ਉਹਨਾਂ ਨੇ ਕਈ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਈ ਹੈ। ਇਸਦੇ ਇੱਕ ਤਾਜਾ ਮਾਮਲੇ ਵਿੱਚ ਟਰੰਪ ਨੇ ਚੋਣਾਂ ਤੋਂ ਬਾਅਦ ਵਿਸਕਾਨਸਿਨ ਸੂਬੇ ਦੀਆਂ ਦੋ ਕਾਉਂਟੀਆਂ ਵਿੱਚ ਦੁਬਾਰਾ ਗਿਣਤੀ ਲਈ 30 ਲੱਖ ਡਾਲਰ ਖਰਚ ਕੀਤੇ ਹਨ ਪਰ ਫਿਰ ਵੀ ਇੱਕ ਕਾਉਂਟੀ ਦੇ ਅੰਤਮ ਨਤੀਜਾ ਵਿੱਚ ਜੋਅ ਬਾਈਡੇਨ ਨੇ 132 ਵੋਟਾਂ ਦੀ ਲੀਡ ਪ੍ਰਾਪਤ ਕੀਤੀ ਹੈ ਜਿਸ ਨਾਲ ਇਸ ਮਿਲਵਾਕੀ ਕਾਉਂਟੀ ਦੀਆਂ ਮਹਿੰਗੀਆਂ ਵੋਟਾਂ ਨੇ ਬਾਈਡੇਨ ਦੀ ਸੂਬੇ ਵਿੱਚ ਤਕਰੀਬਨ 20,600 ਵੋਟਾਂ ਦੀ ਲੀਡ ਵਿੱਚ ਯੋਗਦਾਨ ਪਾਇਆ ਹੈ। ਟਰੰਪ ਨੇ ਮਿਲਵਾਕੀ ਅਤੇ ਡੇਨ ਕਾਉਂਟੀਆਂ ਜੋ ਕਿ ਜ਼ਿਆਦਾਤਰ ਡੈਮੋਕ੍ਰੇਟਿਕ ਪ੍ਰਭਾਵਿਤ ਹਨ ,ਵਿੱਚ ਜਿੱਤ ਵਾਪਸ ਲੈਣ ਦੀ ਉਮੀਦ ਵਿੱਚ ਦੁਬਾਰਾ ਗਿਣਤੀ ਲਈ ਬੇਨਤੀ ਕੀਤੀ ਸੀ। ਜਿਸ ਵਿੱਚੋਂ ਇੱਕ ਦੇ ਨਤੀਜੇ ਵਿੱਚ ਬਾਈਡੇਨ ਨੇ ਬਾਜੀ ਮਾਰੀ ਹੈ ਜਦਕਿ ਡੇਨ ਕਾਉਂਟੀ ਦੀ ਮੁੜ ਗਿਣਤੀ ਅਜੇ ਜਾਰੀ ਹੈ ,ਜਿਸਤੋਂ ਉਮੀਦ ਹੈ ਕਿ ਟਰੰਪ ਦੇ ਹੱਕ ਵਿੱਚ 68 ਵੋਟਾਂ ਆ ਸਕਦੀਆਂ ਹਨ। ਇਹਨਾਂ ਦੇ ਨਤੀਜੇ ਦੀ ਐਤਵਾਰ ਤੱਕ ਆਉਣ ਦੀ ਸੰਭਾਵਨਾ ਹੈ। ਇਸ ਵੇਲੇ ਰਾਜ ਦੇ ਚੋਣ ਨਤੀਜਿਆਂ ਦੀ ਪ੍ਰਮਾਣਿਕਤਾ ਨੂੰ ਰੋਕਣ ਦੀ ਮੰਗ ਕਰਨ ਵਾਲਾ ਇੱਕ ਰਿਪਬਲੀਕਨ ਮੁਕੱਦਮਾ ਅਜੇ ਵੀ ਵਿਸਕਾਨਸਿਨ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ।ਜਦਕਿ ਕਾਨੂੰਨ ਦੁਆਰਾ, ਰਾਜ ਦੇ ਚੋਣ ਅਧਿਕਾਰੀਆਂ ਨੂੰ ਮੰਗਲਵਾਰ ਤੱਕ ਚੋਣ ਨਤੀਜਿਆਂ ਦੀ ਤਸਦੀਕ ਕਰਨੀ ਚਾਹੀਦੀ ਹੈ।ਚੋਣ ਨਤੀਜਿਆਂ ਦੇ ਸੰਬੰਧ ਵਿੱਚ ਮਿਲਵਾਕੀ ਕਾਉਂਟੀ ਦੇ ਕਲਰਕ ਜੋਰਜ ਕ੍ਰਿਸਟਨਸਨ ਨੇ ਦਾਅਵਾ ਕੀਤਾ ਹੈ ਕਿ ਵੋਟਾਂ ਦੀ ਦੁਬਾਰਾ ਗਿਣਤੀ ਦੇ ਨਤੀਜੇ ਪਾਰਦਰਸ਼ੀ, ਸਹੀ ਅਤੇ ਨਿਰਪੱਖ ਸਨ। ਦੁਬਾਰਾ ਗਿਣਤੀ ਦੇ ਮਾਮਲਿਆਂ ਵਿੱਚ ਜੱਜਾਂ ਨੇ ਐਰੀਜ਼ੋਨਾ, ਪੈਨਸਿਲਵੇਨੀਆ ਅਤੇ ਜਾਰਜੀਆ ਵਿੱਚ ਟਰੰਪ ਦੇ ਚੋਣ ਧੋਖਾਧੜੀ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਜਦਕਿ ਨੇਵਾਡਾ, ਜਾਰਜੀਆ ਅਤੇ ਪੈਨਸਿਲਵੇਨੀਆ ਨੇ ਹਾਲ ਹੀ ਵਿਚ ਆਪਣੇ ਨਤੀਜਿਆਂ ਦੀ ਤਸਦੀਕ ਕਰਦਿਆਂ ਬਾਈਡੇਨ ਨੂੰ ਜੇਤੂ ਐਲਾਨਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!