18.3 C
United Kingdom
Thursday, June 25, 2026

More

    ਮਾਨਸਾ: ਪੇਂਟਿੰਗ ਅਤੇ ਭਾਸ਼ਣ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ

    ਅਸ਼ੋਕ ਵਰਮਾ
    ਮਾਨਸਾ,27ਨਵੰਬਰ2020:ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ 150 ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਸਵੱਛਤਾ ਅਤੇ ਸ਼ਰਮਦਾਨ ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਸਪੋਰਟਸ ਅਂੈਡ ਵੈਲਫੇਅਰ ਯੂਥ ਕਲੱਬ ਹੀਰੋਕਲਾਂ ਨੇ ਸੰਤ ਬਾਬਾ ਬੱਗਾ ਸਿੰਘ ਹੈਰੀਟੇਜ ਸੀਨੀਅਰ ਸੈਕੰਡਰੀ  ਸਕੂਲ ਹੀਰੋਕਲਾਂ ’ਚ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਕਰਵਾਏ। ਪੇਟਿੰਗ ਮੁਕਾਬਿਲਆਂ ’ਚ ਨਵਦੀਪ ਕੌਰ ਨੇ ਪਹਿਲੇ ਸਥਾਨ ਤੇ ਰਹੀ ਜਦੋ ਕਿ ਚਰਨਜੀਤ ਕੌਰ  ਅਤੇ ਵੀਰਪਾਲ ਕੌਰ ਨੂੰ ਕਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਹੋਇਆ ਹੈ। ਇਸੇ ਤਰਾਂ ਹੀ ਭਾਸ਼ਣ ਮੁਕਾਬਿਲਆਂ ’ਚ ਖੁਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਸੁਖਜੀਤ ਕੌਰ ਦੂਸਰੇ ਅਤੇ ਅਕਾਸ਼ਦੀਪ ਕੌਰ ਤੀਸਰੇ ਸਥਾਨ ਤੇ ਰਹੀ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਪਿੰ੍ਰਸੀਪਲ ਬਲਵੀਰ ਸਿੰਘ ਅਤੇ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਨਿਭਾਈ ।  ਇਸ ਮੌਕੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਪੌਦੇ ਵੀ ਲਾਏ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਪਿੰਡ ਦੀ ਸਾਫ ਸਫਾਈ ਦੇ ਨਾਲ ਨਾਲ ਯੂਥ ਕਲੱਬ ਮਗਨਰੇਗਾ,ਗ੍ਰਾਮ ਪੰਚਾਇਤਾਂ ਦੇ ਸਹਿਯੋਗ ਅਤੇ ਆਪਣੇ ਪੱਧਰ ਤੇ ਪਾਰਕ ਬਣਾ ਰਹੇ ਹਨ। ਇਸੇ ਤਰਾਂ ਪਿੰਡ ਦੀ ਫਿਰਨੀ ਨੂੰ ਸੁੰਦਰ ਅਤੇ ਹਰਿਆ ਭਰਿਆ ਰੱਖਣ ਲਈ ਪੌਦੇ ਵੀ ਲਾਏ ਜਾ ਰਹੇ ਹਨ ।ਸ਼੍ਰੀ ਘੰਡ ਨੇ ਸਾਫ ਸਫਾਈ ਨੂੰ ਜਿੰਦਗੀ ਦਾ ਹਿੱਸਾ ਬਨਾਉਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਗਰਤੇਜ ਸਿੰਘ,ਜੁਗਰਾਜ ਸਿੰਘ,ਗੁਰਪ੍ਰੀਤ ਸਿੰਘ , ਅੰਮਿ੍ਰਤਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!