ਰਜਨੀ ਵਾਲੀਆ
ਇੱਕ ਬੱਚੇ ਨੂੰ,
ਰੋਟੀ ਨਾ ਮਿਲੀ,
ਤਾਂ ਉਹ,
ਮਰ ਗਿਆ |
ਕਿਉਂ ਕਿ,
ਉਸ ਦਾ,
ਪਿਉ,
ਮਜਦੂਰ ਸੀ |
ਇੱਕ ਬੱਚੇ ਨੂੰ,
ਚਿੱਟਾ ਨਾ ਮਿਲਿਆ,
ਤਾਂ ਉਹ,
ਮਰ ਗਿਆ,
ਕਿਉਂ ਕਿ,
ਉਸਦਾ ਪਿਉ,
ਅਮੀਰ ਸੀ |
ਇੱਕ ਬੱਚੇ ਨੂੰ,
ਤਾਲੀਮ ਨਾ,
ਮਿਲੀ ਤੇ,
ਉਹ ਮਰ ਗਿਆ |
ਕਿਉਕਿ ਨਾਂ ਹੀ,
ਉਸਦਾ ਪਿਉ ਸੀ,
ਤੇ ਨਾ ਹੀ,
ਉਸਦੇ ਕੋਲ,
ਪੈਸਾ |