3.5 C
United Kingdom
Sunday, March 8, 2026

More

    ਬਾਈਡੇਨ ਬਣੇ 80 ਮਿਲੀਅਨ ਵੋਟਾਂ ਨੂੰ ਪਾਰ ਕਰਨ ਵਾਲੇ ਅਮਰੀਕਾ ਦੇ ਪਹਿਲੇ ਉਮੀਦਵਾਰ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 25 ਨਵੰਬਰ 2020

    ਅਮਰੀਕਾ ਵਿੱਚ ਇਸ ਵਾਰ ਰਾਸ਼ਟਰਪਤੀ ਪਦ ਦੀਆਂ ਚੋਣਾਂ ਵਿੱਚ ਇਸ ਪਦ ਲਈ ਚੁਣੇ ਗਏ ਜੋਅ ਬਾਈਡੇਨ ਨੇ ਰਿਕਾਰਡ ਜਿੱਤ ਪ੍ਰਾਪਤ ਕੀਤੀ ਹੈ। ਅਮਰੀਕਾ ਦੇ ਇਤਿਹਾਸ ਵਿੱਚ 80 ਮਿਲੀਅਨ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਨਾਲ ਬਾਈਡੇਨ ਦੇਸ਼ ਦੇ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਪਹਿਲੇ ਉਮੀਦਵਾਰ ਬਣ ਗਏ ਹਨ। ਬਾਈਡੇਨ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਰਿਕਾਰਡ ਨੂੰ 10 ਮਿਲੀਅਨ ਤੋਂ ਵੱਧ ਵੋਟਾਂ ਨਾਲ ਪਾਰ ਕੀਤਾ ਜਿਹਨਾਂ ਨੇ 2008 ਦੀ ਚੋਣ ਵਿੱਚ 70 ਮਿਲੀਅਨ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਫਿਰ ਸਾਲ 2012 ਵਿੱਚ ਨਾ ਤਾਂ ਓਬਾਮਾ, ਨਾ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਂ ਕਿਸੇ ਹੋਰ ਉਮੀਦਵਾਰ ਨੇ ਸਾਲ 2016 ਵਿੱਚ ਇਹ ਸੰਖਿਆ ਪ੍ਰਾਪਤ ਕੀਤੀ ਸੀ। ਟਰੰਪ ਨੇ ਪਿਛਲੀਆਂ ਚੋਣਾਂ ਵਿੱਚ 73 ਮਿਲੀਅਨ ਵੋਟਾਂ ਲੈ ਕੇ ਓਬਾਮਾ ਦਾ 2008 ਦਾ ਰਿਕਾਰਡ ਤੋੜ ਦਿੱਤਾ ਸੀ, ਪਰ ਇਸ ਵਾਰ ਉਹ ਬਾਈਡੇਨ ਨਾਲ ਵੋਟਾਂ ਦੀ ਦੌੜ ਵਿੱਚ ਪਛੜ ਗਿਆ ਹੈ। ਮੰਗਲਵਾਰ ਨੂੰ ਕੁੱਕ ਪੋਲੀਟੀਕਲ ਰਿਪੋਰਟ ਅਨੁਸਾਰ ਬਾਈਡੇਨ ਨੇ 80,070,466 ਦੀ ਗਿਣਤੀ ਨਾਲ 51% ਵੋਟਾਂ ਪ੍ਰਾਪਤ ਕੀਤੀਆਂ ਜਦੋਂ ਕਿ ਟਰੰਪ ਦੀਆਂ ਵੋਟਾਂਂ 73,890,413 ਦੇ ਨਾਲ 47.1 ਪ੍ਰਤੀਸ਼ਤ ਸਨ। ਇਹ ਰਿਕਾਰਡ ਤੋੜ ਗਿਣਤੀ ਇਸ ਗੱਲ ਦਾ ਪ੍ਰਮਾਣ ਹੈ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਕਿੰਨੇ ਹੋਰ ਅਮਰੀਕੀਆਂ ਨੇ ਚੋਣਾਂ ਵਿੱਚ ਹਿੱਸਾ ਲਿਆ ਹੈ। ਇਸਦੇ ਇਲਾਵਾ ਕੁੱਝ ਖੇਤਰ ਅਜੇ ਵੀ ਵੋਟਾਂ ਦੀ ਗਿਣਤੀ ਕਰ ਰਹੇ ਹਨ ਜਿਸ ਨਾਲ ਬਾਈਡੇਨ ਦੀ ਰਿਕਾਰਡ ਤੋੜ ਜਿੱਤ ਲਗਾਤਾਰ ਹੋਰ ਵੀ ਵਧ ਸਕਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!