ਰਜਨੀ ਵਾਲੀਆ
ਜਿੰਦਗੀ ਦੇ ਵਿੱਚ ਮਾਣ,
ਕਦੇ ਵੀ ਕਰੀਏ ਨਾ |
ਮਾਣ ਕੀਤਿਆਂ ਅੰਦਰੋਂ,
ਬੰਦਾ ਹਰਦਾ ਹੈ |
ਹਊਮੈਂ ਕਦੇ ਵੀ ਅੱਗੇ,
ਵਧਣ ਨਹੀਂ ਦੇਂਦੀ |
ਹਊਮੈਂ ਪਿੱਛੇ ਧੱਕੇ ਜੋ,
ਵੀ ਕਰਦਾ ਹੈ |
ਜਿੰਦਗੀ ਦੇ ਵਿੱਚ ਮਾਣ,
ਕਦੇ ਵੀ ਕਰੀਏ ਨਾ |
ਮਾਣ ਕੀਤਿਆਂ ਅੰਦਰੋਂ,
ਬੰਦਾ ਹਰਦਾ ਹੈ |
ਕਦੇ ਕਿਸੇ ਦੀਆਂ ਹਾਰਾਂ ਦੇ,
ਗੀਤ ਨਈ ਗਾਈਦੇ |
ਜੇ ਜਿੱਤਣੀ ਹੋਵੇ ਬਾਜੀ ਤਾਂ,
ਪਹਿਲਾਂ ਹੱਠ ਪਕਾਈਦੇ |
ਜਿੱਤ ਨਸੀਬੀਂ ਉਹਦੇ ਜੋ,
ਪਹਿਲਾਂ ਹਾਰਾਂ ਜਰਦਾ ਹੈ |
ਜਿੰਦਗੀ ਦੇ ਵਿੱਚ ਮਾਣ,
ਕਦੇ ਵੀ ਕਰੀਏ ਨਾ |
ਮਾਣ ਕੀਤਿਆਂ ਅੰਦਰੋਂ,
ਬੰਦਾ ਹਰਦਾ ਹੈ |
ਉਹ ਭਾਂਢਾ ਡੁੱਲ ਹੀ ਜਾਂਦਾ,
ਜੋ ਪੂਰਾ ਭਰ ਜਾਵੇ |
ਉਹਨੂੰ ਜ਼ਖਮ ਨਈਂ ਕੁਝ,
ਕਹਿੰਦਾ ਜੋ ਪੀੜਾਂ ਜਰ ਜਾਵੇ |
ਉਹਨੂੰ ਡਰ ਨਈਂ ਡੁੱਬਣ ਦਾ,
ਜੋ ਤਾਰੀ ਤਰਦਾ ਹੈ |
ਜਿੰਦਗੀ ਦੇ ਵਿੱਚ ਮਾਣ,
ਕਦੇ ਵੀ ਕਰੀਏ ਨਾ |
ਮਾਣ ਕੀਤਿਆਂ ਅੰਦਰੋਂ,
ਬੰਦਾ ਹਰਦਾ ਹੈ |
ਬਿਨਾਂ ਕਿਸੇ ਦੇ ਮੰਗਿਆਂ,
ਕਦੇ ਦੇਈਏ ਨਾ ਸਲਾਹਵਾਂ |
ਗੁਣ ਅੰਦਰ ਆਪਣਾ ਰੱਖੀਏ,
ਭਾਵੇਂ ਆਵਣ ਲੱਖ ਕਲਾਵਾਂ |
ਉਸਨੇ ਪਾਰ ਕੀ ਲਾਉਣਾ,
ਜੋ ਮਿੱਟੀ ਵਾਂਗੂ ਖਰਦਾ ਹੈ |
ਜਿੰਦਗੀ ਦੇ ਵਿੱਚ ਮਾਣ,
ਕਦੇ ਵੀ ਕਰੀਏ ਨਾ |
ਮਾਣ ਕੀਤਿਆਂ ਅੰਦਰੋਂ,
ਬੰਦਾ ਹਰਦਾ ਹੈ |
ਪਰਬਤ ਨੂੰ ਵੀ ਹਿੰਮਤ,
ੜੋੜ ਕੇ ਰੱਖ ਦੇਂਦੀ |
ਜੇਕਰ ਬੇਕਦਰੀ ਹੋਵੇ ਤਾਂ,
ਬੰਦਾ ਕਰ ਕੱਖ ਦੇਂਦੀ |
ਉਸਨੇ ਕੀ ਫਤਿਹ ਨੂੰ ਪਾਉਣਾ,
ਜੋ ਹਨੇਰਿਓਂ ਡਰਦਾ ਹੈ |
ਜਿੰਦਗੀ ਦੇ ਵਿੱਚ ਮਾਣ,
ਕਦੇ ਵੀ ਕਰੀਏ ਨਾ |
ਮਾਣ ਕੀਤਿਆਂ ਅੰਦਰੋਂ,
ਬੰਦਾ ਹਰਦਾ ਹੈ |
ਤੰਦਰੁਸਤੀ ਦਾ ਰਾਜ਼ ਏ,
ਕਸਰਤ ਕਰਦੇ ਰਹੋ |
ਪਸੀਨੇ ਨਾਲ ਨਹਾਓ ਤੇ,
ਧੁੱਪਾਂ ਜਰਦੇ ਰਹੋ |
ਉਸ ਉੱਤੇ ਕੰਬਲ ਦਿਓ,
ਜੋ ਪਾਲੇ ਠਰਦਾ ਹੈ |
ਜਿੰਦਗੀ ਦੇ ਵਿੱਚ ਮਾਣ,
ਕਦੇ ਵੀ ਕਰੀਏ ਨਾ |
ਮਾਣ ਕੀਤਿਆਂ ਅੰਦਰੋਂ,
ਬੰਦਾ ਹਰਦਾ ਹੈ |
ਆਪਣੇ ਹਰ ਟੀਚੇ ਵਾਸਤੇ,
ਗਹਿਰ ਗੰਭੀਰ ਰਹੋ |
ਚਾਹੇ ਸਿਰ ਤੇ ਕੱਖਾਂ ਦੀ ਕੁੱਲੀ,
ਦਿਲੋਂ ਅਮੀਰ ਰਹੋ |
ਰਜਨੀ ਰੋਟੀ ਪਾਣੀ ਦਾ ਮਸਲਾ,
ਤਾਂ ਘਰ-ਘਰਦਾ ਹੈ |
ਜਿੰਦਗੀ ਦੇ ਵਿੱਚ ਮਾਣ,
ਕਦੇ ਵੀ ਕਰੀਏ ਨਾ |
ਮਾਣ ਕੀਤਿਆਂ ਅੰਦਰੋਂ,
ਬੰਦਾ ਹਰਦਾ ਹੈ |