19.4 C
United Kingdom
Wednesday, June 24, 2026

More

    ਡੀਜੀਪੀ ਵੱਲੋਂ ਡੇਰਾ ਪ੍ਰੇਮੀ ਕਤਲ ਕੇਸ ਜਲਦੀ ਸੁਲਝਾਉਣ ਦੇ ਨਿਰਦੇਸ਼

    Punjab, Apr 27 (ANI): Punjab DGP Dinkar Gupta changes his name on his badge to ‘Harjeet Singh’ in support of ASI Harjeeet Singh whose hand was dismembered in an attack on Apr12, in Patiala on Monday. (ANI Photo)

    ਅਸ਼ੋਕ ਵਰਮਾ
    ਬਠਿੰਡਾ,23 ਨਵੰਬਰ 2020: ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਅੱਜ ਬਠਿੰਡਾ ਪੁਲਿਸ ਨੂੰ ਭਗਤਾ ਭਾਈ ’ਚ  ਗੈਂਗਸਟਰ ਗਰੁੱਪ ਵੱਲੋਂ ਕਤਲ ਕਰ ਦਿੱਤੇ ਡੇਰਾ ਪ੍ਰੇਮੀ ਮਨੋਹਰ ਲਾਲ ਦਾ ਮਾਮਲਾ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੀਜੀਪੀ ਨੇ ਅੱਜ ਬਠਿੰਡਾ ਦੌਰੇ ਦੌਰਾਨ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਲੰਮਾਂ ਸਮਾਂ ਇਸ ਸਬੰਧ ’ਚ ਮੀਟਿੰਗ ਕੀਤੀ ਹੈ। ਉਹਨਾਂ ਇਸ ਮਾਮਲੇ ’ਚ ਹੁਣ ਤੱਕ ਦੀ ਪੜਤਾਲ ਰਿਪੋਰਟ ਵੀ ਲਈ ਤੇ ਕੁੱਝ ਨੁਕਤੇ ਵੀ ਸੁਝਾਏ ਹਨ। ਪੱਤਰਕਾਰਾਂ ਨੂੰ ਅੱਜ ਦੀ ਮੀਟਿੰਗ ਤੋਂ ਦੂਰ ਹੀ ਰੱਖਿਆ ਗਿਆ । ਬਠਿੰਡਾ ਜਿਲ੍ਹੇ ਦੇ ਭਗਤਾ ਭਾਈ ’ਚ ਕਤਲ ਤੋਂ ਬਾਅਦ ਡੇਰਾ ਸੱਚਾ ਸੌਦਾ ਸਲਾਬਤਪੁਰਾ ਅੱਗੇ ਡੇਰਾ ਪ੍ਰੇਮੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਅਤੇ ਪੰਜਾਬ ‘ਚ ਚੱਲ ਰਹੇ ਕਿਸਾਨ ਮੋਰਚੇ ਕਾਰਨ ਬਣੇ ਹਾਲਾਤਾਂ ਦੇ ਮੱਦੇਨਜ਼ਰ ਪ੍ਰਸ਼ਾਸ਼ਨਿਕ ਹਲਕਿਆਂ ‘ਚ ਡੀਜੀਪੀ ਦੀ ਇਸ ਫੇਰੀ ਨੂੰ ਕਾਫੀ ਅਹਿਮ ਸਮਝਿਆ ਜਾ ਰਿਹਾ ਹੈ।
                          ਮਹੱਤਵਪੂਰਨ ਤੱਥ ਹੈ ਕਿ ਡੇਰਾ ਪ੍ਰੇਮੀਆਂ ਦੇ ਧਰਨੇ ’ਚ ਡੇਰਾ ਪੇ੍ਰਮੀਆਂ ਦੀ ਦਿਨ ਬਦਿਨ ਵਧ ਰਹੀ ਗਿਣਤੀ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ  ਦੀਆਂ ਚਿੰਤਾਵਾਂ ਵਧੀਆਂ ਹੋਈਆਂ ਹਨ। ਹਾਲਾਂਕਿ ਪੁਲਿਸ ਦਾ ਕੋਈ ਵੀ ਅਧਿਕਾਰੀ ਸਿੱਧੇ ਤੌਰ ਤੇ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੋਇਆ ਪਰ ਸੂਤਰਾਂ ਨੇ ਦੱਸਿਆ ਹੈ ਕਿ ਡੀ ਜੀ ਪੀ ਦਿਨਕਰ ਗੁਪਤਾ ਨੇ ਅੱਜ ਬਠਿੰਡਾ ’ਚ ਅਫਸਰਾਂ ਨੂੰ ਆਖਿਆ ਹੈ ਕਿ ਅਮਨ ਕਾਇਮ ਰੱਖਣਾ ਉਹਨਾਂ  ਦੇ ਮੁੱਖ ਏਜੰਡੇ ਤੇ ਹੈ ਇਸ ਲਈ ਲੁੜੀਂਦੇ ਕਦਮ ਫੌਰੀ ਤੌਰ ਤੇ ਚੁੱਕੇ ਜਾਣ। ਉਹਨਾਂ ਆਖਿਆ ਕਿ ਆਮ ਆਦਮੀ ਦੀ ਸੁਰੱਖਿਆ ਕਰਨੀ ਪੁਲਿਸ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਇਸੇ ਸਦੰਰਭ ‘ਚ ਅੱਜ ਡੀਜੀਪੀ ਨੇ ਭਗਤਾ ਭਾਈ  ਸਮੇਤ ਇਲਾਕੇ ‘ਚ ਵਾਪਰੀਆਂ ਆਪਰਾਧਿਕ ਘਟਨਾਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਸਖਤ ਹਦਾਇਤਾਂ ਦਿੱਤੀਆਂ ਹਨ ।
                           ਦੱਸਿਆ ਜਾਂਦਾ ਹੈ ਕਿ ਡੀਜੀਪੀ ਨੇ ਡੇਰਾ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਜਲਦੀ ਤੋਂ ਜਲਦੀ ਧਰਨਾ ਖਤਮ ਕਰਵਾਉਣ ਲਈ ਵੀ ਆਖਿਆ। ਉਹਨਾਂ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੀ ਦੁਰਵਰਤੋਂ ਕਰਕੇ ਆਮ ਲੋਕਾਂ ’ਚ ਦਹਿਸ਼ਤ ਦਾ ਮਹੌਲ  ਪੈਦਾ ਕਰਨ ਦਾ ਸਖਤ ਨੋਟਿਸ ਲਿਆ।ਉਹਨਾਂ ਪੁਲਿਸ ਅਧਿਕਾਰੀਆਂ ਨੂੰ ਸਾਈਬਰ ਸੈਲ ਮਜਬੂਤ ਕਰਨ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਆਖਿਆ ਕਿ ਪੁਲਿਸ ਗੈਰ ਸਮਾਜੀ ਅਨਸਰਾਂ ਨਾਲ ਸਖਤੀ ਨਾਲ ਨਜਿੱਠੇਗੀ ਅਤੇ  ਅਜਿਹੇ ਲੋਕਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹਂੀ ਜਾਏਗਾ।
                      ਦੱਸਣਯੋਗ ਹੈ ਕਿ ਪੁਲਿਸ ਦੀ ਸ਼ਕਾਇਤ ਤੇ ਡੇਰਾ ਪ੍ਰੇਮੀ ਕਤਲ  ਕੇਸ ’ਚ ਫੇਸਬੁੱਕ ਤੇ ਜਿੰਮੇਵਾਰੀ ਲੈਣ ਅਤੇ ਧਰਨਾ ਦੇਣ ਵਾਲਿਆਂ ਨੂੰ ਧਮਕਾਉਣ ਦਾ ਸਖਤ ਨੋਟਿਸ ਲੈਂਦਿਆਂ ਫੇਸਬੱਕ ਵੱਲੋਂ ਇਹ ਅਕਾਊਂਟ ਡਿਲੀਟ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਡੀਜੀਪੀ ਨੇ 26 ਨਵੰਬਰ ਨੂੰ ਕਿਸਾਨਾਂ ਵੱਲੋਂ ਦਿੱਤੇ ਦਿੱਲੀ ਕੂਚ ਦੇ ਸੱਦੇ ਕਾਰਨ ਅਧਿਕਾਰੀਆਂ ਨੂੰ ਸਰੱਖਿਆ ਪ੍ਰਬੰਧ ਯਕੀਨੀ ਬਨਾਉਣ ਲਈ ਕਿਹਾ। ਬਠਿੰਡਾ ਰੇਂਜ ’ਚ ਬਠਿੰਡਾ ਅਤੇ ਮਾਨਸਾ ਜਿਲੇ ਪੈਂਦੇ ਹਨ। ਦੋਵਾਂ ਜਿਲਿਆਂ ਦੀ ਸੀਮਾਂ ਹਰਿਆਣਾ ਨਾਲ ਲੱਗਦੀ ਹੈ ਜਿੱਥੋਂ ਦੀ ਕਿਸਾਨ ਜੱਥੇਬੰਦੀਆਂ ਨੇ ਕਾਫਲਿਆਂ ਦੇ ਦਿੱਲੀ ਜਾਣ ਲਈ ਰੂਟ ਬਣਾਇਆ ਹੈ। ਉਹਨਾਂ ਇਸ ਇਲਾਾਕੇ ’ਚ ਕਿਸਾਨ ਜੱਥੇਬੰਦੀਆਂ ਦੀਆਂ ਸਰਗਰਮੀਆਂ ਅਤੇ ਧਰਨਿਆਂ ਆਦਿ ਦੀ ਸਥਿਤੀ ਦਾ ਜਾਇਜਾ ਵੀ ਲਿਆ।

                      ਬਠਿੰਡਾ ਰੇਂਜ ਦੇ ਆਈਜੀ ਜਸਕਰਨ ਸਿੰਘ ਦਾ ਕਹਿਣਾ ਸੀ ਕਿ ਅੱਜ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਮੀਟਿੰਗ ਦੌਰਾਨ ਡੇਰਾ ਪ੍ਰਮੀ ਕਤਲ ਕੇਸ ਦੀ ਰਿਪੋਰਟ ਲਈ ਹੈ। ਉਹਨਾਂ ਆਖਿਆ ਕਿ ਮੀਟਿੰਗ ਦੌਰਾਨ ਉਹਨਾਂ ਨੇ ਵੱਖ ਵੱਖ ਮਾਮਲਿਆਂ ਸਬੰਧੀ ਗੱਲਬਾਤ ਕੀਤੀ ਅਤੇ ਕੁੱਝ ਨਿਰਦੇਸ਼ ਵੀ ਦਿੱਤੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!