ਦੁੱਖਭੰਜਨ ਰੰਧਾਵਾ
0351920036369
ਸਦਾ ਦੂਰੀ ਰੱਖੀ ਸਭਨੇ ਮੈਥੋਂ,
ਯਾਰਾ ਮੇਰੇ ਵਿੱਚ ਕਈ ਕਮੀਆਂ |
ਮੇਰੇ ਸੱਜਣਾਂ ਹਿੱਸੇ ਖੁਸੀ਼ਆਂ-ਖੁਸੀ਼ਆਂ,
ਤੇ ਮੇਰੇ ਹਿੱਸੇ ਗਮੀਆਂ-ਗਮੀਆਂ |
ਹੁਣ ਨੀਂਦ ਨਾ ਆਵੇ ਰਾਤ-ਰਾਤ ਭਰ,
ਬੜੀਆਂ ਰਾਤਾਂ ਨੇ ਲੰਮੀਆਂ-ਲੰਮੀਆਂ |
ਦੁੱਖਭੰਜਨ,
ਦਮ-ਦਮ ਨਾਲ ਬੱਸ ਯਾਰ ਧਿਆਵੇ,
ਖੁਦ ਬੰਦਾ ਹੈ ਦੋ ਦਮੀਆ |
ਦੋਹੜਾ
ਮੈਂ ਕਾਸੀ਼,ਗੰਗਾ, ਕਾਬੇ ਤੇ,
ਜਾ ਆਇਆ ਵਾਂ ਮੱਕੇ |
ਮਹਿਖਾਨੇ ਵੀ ਉਹ ਜਾਂਦੇ,
ਜੋ ਹੋਵਣ ਹਾਰੇ ਹੰਬੇ ਥੱਕੇ |
ਮੇਰੇ ਲਈ ਉਹ ਵਾਜਿ਼ਬ ਨੇ,
ਜੋ ਨਸੇ਼ ਯਾਰ ਨੇਂ ਨੈਣੀਂ ਡੱਕੇ |
ਇਲਮ ਹੁਸਨ ਦਾ ਫਨਾਂਹ ਕਰ ਦੇਵੇ,
ਦੁੱਖਭੰਜਨਾਂ,
ਜੋ ਚੜ ਜਏ ਇਸ ਦੇ ਧੱਕੇ |