ਰਜਨੀ ਵਾਲੀਆ
ਜੋ ਆਪਣੇ ਮੂੰਹੋਂ ਕਹਿ ਕੇ,
ਸਵਿਕਾਰ ਨਈਂ ਕਰਦੇ |
ਉਹਨਾਂ ਕੀ ਸਾਥ ਨਿਭਾਉਣਾ,
ਜੋ ਇਤਬਾਰ ਨਈਂ ਕਰਦੇ |
ਜੋ ਆਪਣੇ ਮੂੰਹੋਂ ਕਹਿ ਕੇ,
ਸਵਿਕਾਰ ਨਈਂ ਕਰਦੇ |
ਬਿਨਾਂ ਰੋਕੇ ਟੋਕੇ ਜਿੰਦਗੀ ਜਿਉਣੀ,
ਸੌਖੀ ਹੋ ਜਾਵੇ |
ਬੰਦਿਸ਼ਾਂ ਦੇ ਵਿੱਚ ਜਿੰਦਗੀ ਜੀਉਣੀ,
ਔਖੀ ਹੋ ਜਾਵੇ |
ਓਈਓ ਫਤਿਹ ਨੂੰ ਪਾਵਣ ਜੋ,
ਤਿਰਸਕਾਰ ਨਈਂ ਕਰਦੇ |
ਜੋ ਆਪਣੇ ਮੂੰਹੋਂ ਕਹਿ ਕੇ,
ਸਵਿਕਾਰ ਨਈਂ ਕਰਦੇ |
ਜੋ ਉਧਮੀ ਹੁੰਦਾ ਏ ਉਹ,
ਮੰਜਿਲ ਪਾ ਲੈਂਦਾ |
ਜੋ ਬੇਹਿੰਮਤਾ ਹੋਵੇ ਉਹ,
ਰਾਹੇ ਹੀ ਰਹਿੰਦਾ |
ਹਾਰਦੇ ਓ ਜੋ ਹਿੰਮਤ ਹਰ,
ਵਾਰ ਨਈਂ ਕਰਦੇ |
ਜੋ ਆਪਣੇ ਮੂੰਹੋਂ ਕਹਿ ਕੇ,
ਸਵਿਕਾਰ ਨਈਂ ਕਰਦੇ |
ਧੁੱਪ ਚੜੀ ਚ ਜੇ ਓ ਚਾਹੇ,
ਤਾਂ ਬਰਸਾਤਾਂ ਪਾ ਦੇਵੇ |
ਦਿਨ ਦੀਵੀਂ ਹੀ ਚਾਹੇ ਤਾਂ,
ਉਹ ਰਾਤਾਂ ਪਾ ਦੇਵੇ |
ਉਸ ਦੀ ਰਜਾ ਚ ਰਹਿਣ,
ਦਾ ਜੋ ਇਜ਼ਹਾਰ ਨਹੀਂ ਕਰਦੇ |
ਜੋ ਆਪਣੇ ਮੂੰਹੋਂ ਕਹਿ ਕੇ,
ਸਵਿਕਾਰ ਨਈਂ ਕਰਦੇ |
ਜਿੰਨਾਂ ਸਾਥ ਨਿਭਾਉਣਾ ਏ,
ਉਹ ਨਾਲ ਤੁਰੇ ਰਹਿੰਦੇ |
ਪੀੜ ਚ ਪੀੜ ਮਨਾਉਣ,
ਸਾਹਾਂ ਵਿੱਚ ਸਾਹ ਲੈਂਦੇ |
ਸਾਥ ਦੇਵਣ ਦਾ ਕਹਿਕੇ,
ਦਰਕਿਨਾਰ ਨਈਂ ਕਰਦੇ |
ਜੋ ਆਪਣੇ ਮੂੰਹੋਂ ਕਹਿ ਕੇ,
ਸਵਿਕਾਰ ਨਈਂ ਕਰਦੇ |
ਚਾਅ ਸੱਭੇ ਉਹ ਪੂਰੇ ਕਰਦੇ,
ਆਪਣੇ ਚਾਅ ਛਿੱਕੇ ਟੰਗਕੇ |
ਝੋਲੀ ਖਾਲੀ ਰਹਿਣ ਨਈਂ ਦੇਂਦੇ,
ਨੀ ਭਾਵੇਂ ਲਿਆਵਣ ਮੰਗਕੇ |
ਉਹ ਮਾੜੀ ਚੰਗੀ ਦੀ ਤਾਂ ਫਿਰ,
ਵਿਚਾਰ ਨਈਂ ਕਰਦੇ |
ਜੋ ਆਪਣੇ ਮੂੰਹੋਂ ਕਹਿ ਕੇ,
ਸਵਿਕਾਰ ਨਈਂ ਕਰਦੇ |
ਰਜਨੀ ਭਾਗਾਂ ਦੇ ਵਿੱਚ ਹੁੰਦਾ,
ਜੋ-ਜੋ ਵੀ ਮਿਲ ਜਾਂਦਾ |
ਤਕਦੀਰਾਂ ਦੇ ਸੌਦੇ ਸਾਰੇ ਉਹ,
ਬਾਂਹ ਫੜਕੇ ਆਪ ਮਿਲਾਂਦਾ |
ਸੌਦੇ ਕੁਝ ਹੁੰਦੇ ਨਕਦੋ-ਨਕਦੀ,
ਉਧਾਰ ਨਈਂ ਕਰਦੇ|
ਜੋ ਆਪਣੇ ਮੂੰਹੋਂ ਕਹਿ ਕੇ,
ਸਵਿਕਾਰ ਨਈਂ ਕਰਦੇ |