17 C
United Kingdom
Sunday, June 28, 2026

More

    ਕਾਵਿ ਰੇਖਾ ਚਿੱਤਰ ਅਜੀਤ ਕਮਲ

    ਦੁੱਖਭੰਜਨ ਰੰਧਾਵਾ
    0351920036369

    ਅਜੀਤ ਕਮਲ ਪੰਜਾਬੀ ਦਾ ਵਿੱਚ,
    ਬਟਾਲੇ ਸ਼ਾਇਰ ਬਹੁਤ ਕਮਾਲ |
    ਉਹ ਅੱਖਰਾਂ ਦੀ ਰਚਨਾ ਕਰਦਾ,
    ਤੇ ਦੇਂਦਾ ਸੋਹਣੀ ਬਹੁਤ ਮਿਸਾਲ |
    ਅਜੀਤ ਕਮਲ ਪੰਜਾਬੀ ਦਾ ਵਿੱਚ,
    ਬਟਾਲੇ ਸ਼ਾਇਰ ਬਹੁਤ ਕਮਾਲ |

    ਸਰਦਾਰ ਫਕੀਰ ਸਿੰਘ ਦੇ ਘਰ,
    ਵਿੱਚ ਇੱਕ ਫਕੀਰ ਨੇਂ ਜਨਮ ਲਿਆ |
    ਮਜ਼ਲੂਮਾਂ ਦੀ ਗੱਲ ਕਰਨ ਲਈ,
    ਇੱਕ ਸ਼ਮਸੀ਼ਰ ਨੇ ਜਨਮ ਲਿਆ |
    ਹੈ ਪਿਉ ਦੇ ਵਾਂਗੂ ਪੁੱਤਰ ਦਾ ਵੀ,
    ਹਿਰਦਾ ਬਹੁਤ ਵਿਸ਼ਾਲ |
    ਅਜੀਤ ਕਮਲ ਪੰਜਾਬੀ ਦਾ ਵਿੱਚ,
    ਬਟਾਲੇ ਸ਼ਾਇਰ ਬਹੁਤ ਕਮਾਲ |

    ਗੁਰਬਚਨ ਕੌਰ ਸੀ ਮਾਂ ਜਿਸ ਦੀ,
    ਸਨ ਕੁੱਖ ਨੂੰ ਲੱਗੇ ਭਾਗ |
    ਰਾਤ ਹਨੇਰੀ ਟਲ ਗਈ ਸੀ,
    ਚਾਨਣ ਪਿਆ ਸੀ ਜਾਗ |
    ਮਾਂ ਦੀ ਨਿੱਘੀ ਬੁੱਕਲ ਨੇ ਪੈਣ,
    ਨਈਂ ਦਿੱਤਾ ਨਜ਼ਰੀਂ ਮਹਾਂਕਾਲ |
    ਅਜੀਤ ਕਮਲ ਪੰਜਾਬੀ ਦਾ ਵਿੱਚ,
    ਬਟਾਲੇ ਸ਼ਾਇਰ ਬਹੁਤ ਕਮਾਲ |

    ਜੀਵਨ ਦੇ ਵਿੱਚ ਰਾਜ ਰਾਣੀ ਨੇਂ,
    ਹਰ ਕਮੀ ਨੂੰ ਕੀਤਾ ਪੂਰਾ |
    ਤਿੰਨ ਲਾਲਾਂ ਦੇ ਮਾਲਕ ਹੋਏ,
    ਕੋਈ ਰਿਹਾ ਨਾ ਸੁਪਨਾ ਅਧੂਰਾ |
    ਜਿੰਦਗੀ ਦੀਆਂ ਲਹਿਰਾਂ ਅੰਦਰ,
    ਚਾਹੇ ਆਉਂਦਾ ਰਿਹਾ ਉਛਾਲ |
    ਅਜੀਤ ਕਮਲ ਪੰਜਾਬੀ ਦਾ ਵਿੱਚ,
    ਬਟਾਲੇ ਸ਼ਾਇਰ ਬਹੁਤ ਕਮਾਲ |

    ਸੋਹਣੀਆਂ-ਸੋਹਣੀਆਂ ਰਚਨਾਵਾਂ,
    ਨੂੰ ਲਿਖਦਾ ਤੇ ਫਿਰ ਗਾਉਂਦਾ |
    ਕਵੀ ਦਰਬਾਰ ਦੇ ਵਿੱਚ ਸਿ਼ਰਕਤ ਕਰ,
    ਮਾਂ ਬੋਲੀ ਦਾ ਮਾਣ ਵਧਾਉਂਦਾ |
    ਅੱਖਰਾਂ ਦਾ ਉਹ ਮਖਮਲੀ,
    ਜਦ ਧਰਦਾ ਮੋਢੇ ਸ਼ਾਲ |
    ਅਜੀਤ ਕਮਲ ਪੰਜਾਬੀ ਦਾ ਵਿੱਚ,
    ਬਟਾਲੇ ਸ਼ਾਇਰ ਬਹੁਤ ਕਮਾਲ |

    ਇੰਝ ਜਾਪੇ ਜਿਉਂ ਮਿਲ ਗਿਆ,
    ਹੋਵੇ ਉਹਨਾਂ ਦੋਹਾਂ ਨੂੰ ਤਖਤੋ ਤਾਜ |
    ਪਿ੍ਤਪਾਲ ਸਿੰਘ ਮਨਦੀਪ ਸਿੰਘ,
    ਮਿਲੇ ਤੇ ਪੁੱਤਰ ਯੁਵਰਾਜ |
    ਧੁੱਪ ਪਵੇ ਤਾਂ ਛਾਂ ਬਣਕੇ ,
    ਤਿੰਨੋਂ ਬਣ ਜਾਂਦੇ ਢਾਲ |
    ਅਜੀਤ ਕਮਲ ਪੰਜਾਬੀ ਦਾ ਵਿੱਚ,
    ਬਟਾਲੇ ਸ਼ਾਇਰ ਬਹੁਤ ਕਮਾਲ |

    ਅੱਜ-ਤੱਕ ਜਿੰਨੀ ਵੀ ਖਾਧੀ ਏ,
    ਬਸ ਹੱਕ ਹਲਾਲ ਦੀ ਖਾਧੀ |
    ਮਿਹਨਤ ਸਾਰੀ ਜਿੰਦਗੀ ਕੀਤੀ,
    ਮਿਹਨਤ ਉਸ ਦੀ ਸ਼ਹਿਜ਼ਾਦੀ |
    ਕਿਰਤ ਕਮਾਉਂਦਾ ਆਪਣੀ,
    ਕਿਰਤ ਕਰ ਕਿਰਤੀ ਦੇ ਨਾਲ |
    ਅਜੀਤ ਕਮਲ ਪੰਜਾਬੀ ਦਾ ਵਿੱਚ,
    ਬਟਾਲੇ ਸ਼ਾਇਰ ਬਹੁਤ ਕਮਾਲ |

    ਉਸ ਨੇ ਜਦ ਵੀ ਗੱਲ ਕੀਤੀ ਏ,
    ਸਦਾ ਹੱਕ ਹਲਾਲ ਦੀ ਕੀਤੀ ਏ |
    ਉਸਨੇ ਪਿੰਡੇ ਉੱਤੇ ਹੰਢਾਈ,
    ਜੋ ਮਜ਼ਲੂਮ ਤੇ ਬੀਤੀ ਏ |
    ਉਸਦੀ ਕਦੇ ਵੀ ਰਚਨਾ,
    ਉੱਤੇ ਉੱਠਦੇ ਨਹੀਂ ਸਵਾਲ |
    ਅਜੀਤ ਕਮਲ ਪੰਜਾਬੀ ਦਾ ਵਿੱਚ,
    ਬਟਾਲੇ ਸ਼ਾਇਰ ਬਹੁਤ ਕਮਾਲ |

    ਜਿਸਨੇ ਫਿਲਮੀ ਦੁਨੀਆਂ ਵਿੱਚ,
    ਵੀ ਹੱਥ ਅਜ਼ਮਾਇਆ ਏ |
    ਮਾਣ ਬਟਾਲੇ ਸ਼ਹਿਰ ਨੂੰ ਜਿਸਨੂੰ,
    ਮੁਹੰਮਦ ਰਫੀ ਵਰਗਿਆਂ ਗਾਇਆ ਏ |
    ਜੁਗਨੂੰ ਰੌਸ਼ਨੀ ਤੱਕਦਿਆਂ ਹੀ,
    ਮੱਠੀ ਕਰ ਲਏ ਚਾਲ |
    ਅਜੀਤ ਕਮਲ ਪੰਜਾਬੀ ਦਾ ਵਿੱਚ,
    ਬਟਾਲੇ ਸ਼ਾਇਰ ਬਹੁਤ ਕਮਾਲ |

    ਚੰਗੇ ਲਿਖਾਰੀ ਗੁਣੀ ਬੰਦੇ ਸਭ,
    ਦੁੱਖਭੰਜਨ ਨੂੰ ਨੇਂ ਭਾਉਂਦੇ |
    ਜਦ ਵੀ ਮਿਲਦੇ ਦੁੱਖਭੰਜਨ ਨੂੰ,
    ਸਭ ਕੁਝ ਨਾ ਕੁਝ ਸਮਝਾਉਂਦੇ |
    ਉਸਦੇ ਹੱਥਾਂ ਦੇ ਵਿੱਚ ਰਹਿੰਦਾ,
    ਇੱਕ ਕਵਿਤਾ ਜਿਹਾ ਰੁਮਾਲ |
    ਅਜੀਤ ਕਮਲ ਪੰਜਾਬੀ ਦਾ ਵਿੱਚ,
    ਬਟਾਲੇ ਸ਼ਾਇਰ ਬਹੁਤ ਕਮਾਲ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!